ਪੰਜਾਬਨਾਮਾ ਦੀ ਹੁਣ ਜ਼ਰੂਰਤ ਕਿਉਂ ਹੈ ?
ਅਜ਼ਾਦੀ ਦੀ ਲੜਾਈ ਤੋਂ ਬਾਅਦ ਵੀ, ਹੱਕਾਂ ਦੀਆਂ ਬਹੁਤ ਲੜਾਈਆਂ ਹਨ, ਜਿੰਨ੍ਹਾਂ ਨੂੰ ਦੇਸ਼-ਪਿਆਰ ਦੇ ਪਰਵਾਨੇ ਪੰਜਾਬਨਾਮੇ ਦੇ ਪਰਚਿਆਂ ਤੇ ਹੀ ਲੜਦੇ ਆਏ ਹਨ, ਤੇ ਹਾਲੇ ਵੀ ਜਾਰੀ ਹੈ।
ਪਿਛਲੇ 7 ਦਹਾਕਿਆਂ ਵਿਚ ਸਰਕਾਰਾਂ ਬਣਦੀਆਂ ਆਈਆਂ ਹਨ, ਜੋ ਲੋਕ ਪੈਰਵੀ ਕਰਦੀਆਂ ਨਾਗਰਿਕਾਂ ਲਈ ਸਮਾਜਵਾਦ ਨੀਤੀ ਨਿਰਮਾਣ ਦੀਆਂ ਪਰਤਾਂ ਨੂੰ ਪ੍ਰਭਾਵਿਤ ਕਰਦੀਆਂ ਆਈਆਂ ਹਨ, ਜਿਸ ਕਾਰਨ ਸਾਡਾ ਮੁਲਕ ਭਾਰਤ, ਸਾਡਾ ਸੂਬਾ ਪੰਜਾਬ ਖ਼ੁਦ ਸਮਾਜਕ, ਰਾਜਨਿਤਿਕ, ਆਰਥਿਕ ਅਤੇ ਸਭਿਆਚਾਰ ਦੇ ਤੌਰ ਤੇ ਆਪਣੀਆਂ ਜੜ੍ਹਾਂ ਤੋਂ ਮੁਨਕਰ ਹੋ ਚੁੱਕਿਆ ਹੈ।
ਦੁਨੀਆਂ ਵਿਚ ਸਭ ਤੋਂ ਜ਼ਿਆਦਾ ਨੌਜਵਾਨ ਪੀੜ੍ਹੀ ਦਾ ਮੁਲਕ ਆਪਣੈ ਵਾਲਾ ਹੀ ਹੈ। ਬਹੁਤ ਮੰਦਭਾਗਾ ਹੋਵੇਗਾ, ਜੇਕਰ ਭਾਰਤ ਦੇ ਭਵਿੱਖ ਨੂੰ ਵਿਗਾੜਨ ਦੀ ਕੀਤੀ ਜਾ ਰਹੀ ਕੋਸ਼ਿਸ਼ ਨੂੰ ਰੋਕਣ ਦੀ ਕੋਸ਼ਿਸ਼ ਜਾਰੀ ਨਾ ਰੱਖੀ ਗਈ।ਅੱਜ ਸਾਰੀ ਦੁਨੀਆਂ ਦੀ ਨਜ਼ਰ ਸਾਡੇ ਉਪਰ ਹੀ ਹੈ, ਖਾਸਕਰ ਲੋਕ ਅੰਦੋਲਨ ਤੋਂ ਬਾਅਦ ਇਹ ਲਾਜ਼ਮੀ ਹੋ ਜਾਂਦਾ ਹੈ ਕਿ ਭਾਰਤੀ ਨਾਗਰਿਕਾਂ ਨੂੰ ਇਹਨਾਂ ਦੇ ਬਣਦੇ ਹੱਕਾਂ ਨੂੰ ਦੇਣ ਦੇ ਮੌਕੇ ਨੂੰ ਗਵਾਉਣਾ ਨਹੀਂ ਚਾਹੀਦਾ ਹੈ। ਵਿਚਾਰਧਾਰਾ ਦੀਆਂ ਗਲਤ ਤੇ ਰਵਾਇਤੀ ਧਾਰਾਵਾਂ ਨੂੰ ਤੋੜਕੇ, ਅਸਲ ਵਿਾਰਧਾਰਕ ਅਜ਼ਾਦੀ ਪ੍ਰਾਪਤ ਕਰਨ ਦਾ ਇਹ ਬਿਲਕੁਲ ਸਹੀ ਸਮਾਂ ਹੈ।ਜਿਸ ਲਈ ਪੰਜਾਬਨਾਮਾ ਦੇ ਪੰਨਿਆਂ ਨੂੰ ਆਪਣੇ ਪਿੰਡੇ ਉਤੇ ਸੱਚ ਦੀ ਸਿਆਹੀ ਦਾ ਜਾਮਾ ਪਹਿਨਣਾ ਹੀ ਪੈਣਾ ਹੈ।

ਪੰਜਾਬਨਾਮਾ ਦੀ ਸੋਚ ਦਾ ਧੁਰਾ ਕੀ ਹੋਵੇਗਾ ?
ਪੰਜਾਬਨਾਮਾ ਉਸ ਗੱਲ `ਤੇ ਧਿਆਨ ਕੇਂਦ੍ਰਤ ਕਰਦਾ ਹੈ ਜਿਸ ਨੂੰ ਅਸੀਂ ਕੌਮ ਦੇ ਸਮਾਜਿਕ, ਰਾਜਨੀਤਿਕ, ਆਰਥਿਕ ਅਤੇ ਸਭਿਆਚਾਰਕ ਦੇ ਤੌਰ ਤੇ ਪਛਾਣਿਆ ਹੈ।

ਇਹ ਕਿਵੇਂ ਕੀਤਾ ਜਾਏਗਾ ?
ਪੰਜਾਬਨਾਮਾ ਦੇ ਦੋ ਪਹਿਲੂ ਹਨ – ਇੱਕ ਡਿਜੀਟਲ ਰੋਜ਼ਾਨਾ ਅਤੇ ਇੱਕ ਹਫਤਾਵਾਰਿਕ ਫਲੈਗਸ਼ਿਪ ਈ-ਪਰਚਾ। ਇਹ ਪਹੁੰਚ, ਸੂਚਿਤ ਕਰਨ, ਰੁਝੇਵੇਂ ਅਤੇ ਰਜ਼ਾ ਨੂੰ ਆਸਾਨ-ਸਮਝਣ ਵਾਲੀਆਂ ਟਿੱਪਣੀਆਂ, ਵਿਸ਼ਲੇਸ਼ਣ, ਖੋਜ, ਵਿਅੰਗ ਅਤੇ ਰਾਏ ਦੁਆਰਾ ਸਬੰਧਿਤ ਪਾਠਕ ਸੋਚ ਨੂੰ ਨਿੱਗਰ ਬਣਾਉਂਦਾ ਹੈ। ਇਹ ਸਭ ਈ-ਸੰਸਕਰਣ ਤੋਂ ਇਲਾਵਾ, 21 ਵੀਂ ਸਦੀ ਦੇ ਨਵੇਂ ਸੰਦਾਂ ਦੀ ਵਰਤੋਂ ਕਰਦਾ ਹੈ, ਜਿਵੇਂ ਕਿ ਟੇਬਲੇਟਸ ਅਤੇ ਸਮਾਰਟ-ਫੋਨ, ਰੋਜ਼ਾਨਾ ਟਿੱਪਣੀਆਂ, ਬਲੌਗ, ਇੰਸਟਾ-ਰਾਇ, ਇੰਟਰਐਕਟਿਵ ਮਲਟੀਮੀਡੀਆ ਸਮੱਗਰੀ, ਪੋਡਕਾਸਟ, ਵੀਡਿਓ ਅਤੇ ਬਹੁਤ ਸਾਰੇ ਹੋਰ ਵੈੱਬ ਵਿਸ਼ੇਸ ਸਮਗਰੀ ਪ੍ਰਦਾਨ ਕਰਦਾ ਹੈ।

ਮੁਫ਼ਤ ਅਤੇ ਸੁਤੰਤਰ ਪੱਤਰਕਾਰੀ ਦਾ ਸਮਰਥਨ ਕਰੋ

ਪੰਜਾਬਨਾਮਾ ਮੁਹਿੰਮ ਕੀ ਹੈ ?
ਪੰਜਾਬਨਾਮਾ ਮੁਹਿੰਮ ਇੱਕ ਨੌਜਵਾਨ ਦੇਸ਼ ਦੀ ਜਵਾਨੀ ਦੇ ਸਹੀ ਪ੍ਰਭਾਵ ਨੂੰ ਸਕਰਾਤਮਕ ਵਿਸ਼ਵਾਸ਼ ਵੱਲ ਵਧਾਉਣਾ ਹੈ ਅਤੇ ਇਸਦੇ ਸਮਾਜਿਕ, ਰਾਜਨੀਤਿਕ, ਆਰਥਿਕ ਅਤੇ ਸਭਿਆਚਾਰਕ ਢਾਂਚੇ ਪੂਰਨ ਰੂਪ ਵਿਚ ਜੀਵਤ ਕਰਨਾ ਹੈ। ਪੰਜਾਬਨਾਮਾ ਮੁਹਿਮ ਨਵੀਂ ਪਜਾਬੀ ਅਤੇ ਭਾਰਤੀ ਜਵਾਨੀ ਦੇ ਸਹੀ ਰਾਸ਼ਟਰਵਾਦ ਦੇ ਪੁਨਰ-ਜਨਮ ਲਈ ਕੀਤੀ ਜਾਣ ਵਾਲੀ ਜੱਦੋ ਜਹਿਦ ਹੈ।