ਹਰਜਿੰਦਰ ਪਾਲ ਸੰਗਰੂਰ – ਵੱਖ-ਵੱਖ ਸਰਕਾਰੀ ਅਤੇ ਅਰਧ ਸਰਕਾਰੀ ਵਿਭਾਗਾਂ ਵਿੱਚੋਂ ਸ਼ਾਨਦਾਰ ਸੇਵਾਵਾਂ ਕਰਕੇ ਸੇਵਾ ਮੁਕਤ ਹੋਏ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਇੱਕ ਅਹਿਮ ਇਕੱਤਰਤਾ ਅਤੇ ਇੱਕ ਰੋਜਾ ਜਨਰਲ ਇਜਲਾਸ ਰਾਜ ਕੁਮਾਰ ਅਰੋੜਾ ਦੀ ਅਗਵਾਈ ਹੇਠ ਸੰਪੰਨ ਹੋਇਆ।
ਉਨ੍ਹਾਂ ਨਾਲ ਪ੍ਰਧਾਨਗੀ ਮੰਡਲ ਵਿੱਚ ਇੰਜੀ.ਪਰਵੀਨ ਬਾਂਸਲ (ਬਿਜਲੀ ਬੋਰਡ), ਰਵਿੰਦਰ ਸਿੰਘ ਗੁੱਡੂ (ਆਬਕਾਰੀ ਤੇ ਕਰ), ਜਸਵੀਰ ਸਿੰਘ ਖਾਲਸਾ (ਪੀ.ਡਬਲਯੂ.ਡੀ.), ਸੁਰਿੰਦਰ ਸਿੰਘ ਸੋਢੀ (ਖਜ਼ਾਨਾ), ਕੰਵਲਜੀਤ ਸਿੰਘ (ਡੀ.ਸੀ.), ਮੂਲ ਚੰਦ ਤਹਿਸੀਲਦਾਰ, ਡਾ. ਮਨਮੋਹਣ ਸਿੰਘ (ਸਿਹਤ ਵਿਭਾਗ), ਸਵਾਮੀ ਰਵਿੰਦਰ ਗੁਪਤਾ (ਮੰਡੀ ਬੋਰਡ), ਪਵਨ ਕੁਮਾਰ ਸ਼ਰਮਾ (ਖੁਰਾਕ ਸਪਲਾਈ), ਸੁਰਿੰਦਰ ਕੁਮਾਰ ਸ਼ਰਮਾ (ਮਿਲਕਫੈਡ), ਕਿਸ਼ੋਰੀ ਲਾਲ (ਇਰੀਗੇਸ਼ਨ), ਮਹੇਸ਼ ਕੁਮਾਰ ਜੌਹਰ (ਏ.ਜੀ.ਪੰਜਾਬ), ਵੇਦ ਪ੍ਰਕਾਸ਼ ਸੱਚਦੇਵਾ, ਰਜਿੰਦਰ ਸਿੰਘ ਚੰਗਾਲ (ਸਿੱਖਿਆ), ਵੈਦ ਹਾਕਮ ਸਿੰਘ (ਆਯੂਰਵੇਦ), ਜਸਵੰਤ ਸਿੰਘ (ਐਕਸਾਈਜ), ਸੁਰਜੀਤ ਸਿੰਘ (ਸਹਿਕਾਰਤਾ), ਗਿਰਧਾਰੀ ਲਾਲ (ਖੇਤੀਬਾੜੀ), ਮੰਗਤ ਰਾਜ ਸਖੀਜਾ, ਸੰਜੇ ਸ਼ਰਮਾ (ਜੁਡੀਸ਼ਰੀ), ਰਾਕੇਸ਼ ਸ਼ਰਮਾ (ਈ.ਟੀ.ਓ.), ਇੰਜੀ. ਅਸ਼ੋਕ ਕੁਮਾਰ ਵਰਮਾ (ਸੀਵਰੇਜ ਬੋਰਡ), ਸੁਰਿੰਦਰਪਾਲ ਗੁਪਤਾ (ਸਿੱਖਿਆ), ਹੇਮ ਰਾਜ (ਐਫ.ਸੀ.ਆਈ.), ਐਸ.ਸੀ.ਸਕਸੈਨਾ (ਵੇਅਰ ਹਾਊਸ) ਵਰਿੰਦਰ ਕੁਮਾਰ ਬਾਂਸਲ (ਪੰਜਾਬ ਪੁਲਿਸ), ਜਗਦੀਸ਼ ਕਾਲੜਾ (ਬੈਂਕ), ਭੂਸ਼ਨ ਕੁਮਾਰ (ਲੋਕ ਸੰਪਰਕ), ਅਸ਼ੋਕ ਘਾਬਰੀ (ਪਬਲਿਕ ਹੈਲਥ), ਓ.ਪੀ.ਅਰੋੜਾ (ਲੈਕਚਰਾਰ) ਆਦਿ ਹਾਜਰ ਸਨ।
ਸ਼੍ਰੀ ਹਰੀਸ਼ ਅਰੋੜਾ, ਰਾਕੇਸ਼ ਗੁਪਤਾ ਅਤੇ ਤਿਲਕ ਰਾਜ ਸਤੀਜਾ ਵੱਲੋਂ ਕੀਤੇ ਗਏ ਮੰਚ ਸੰਚਾਲਣ ਦੌਰਾਨ ਰਾਜ ਕੁਮਾਰ ਅਰੋੜਾ ਨੇ ਕਿਹਾ ਕਿ ਉਪਰੋਕਤ ਅਧਿਕਾਰੀ ਅਤੇ ਕਰਮਚਾਰੀ ਨੌਕਰੀ ਦੌਰਾਨ ਮੁਲਾਜ਼ਮਾਂ ਦੀ ਭਲਾਈ ਅਤੇ ਮੁਲਾਜ਼ਮਾਂ ਦੀਆਂ ਮੰਗਾਂ ਸੰਬੰਧੀ ਸੰਘਰਸ਼ ਕਰਦੇ ਰਹੇ ਹਨ। ਸੇਵਾ ਮੁਕਤੀ ਉਪਰੰਤ ਲਗਭੱਗ ਪਿਛਲੇ 10 ਸਾਲ ਤੋਂ ਸਟੇਟ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ (ਐਮ.ਐਂਡ.ਏ.) ਦੇ ਝੰਡੇ ਹੇਠ ਬਜ਼ੁਰਗਾਂ, ਮੁਲਾਜ਼ਮਾ, ਪੈਨਸ਼ਨਰਾਂ, ਲੋਕ ਭਲਾਈ ਅਤੇ ਸਮਾਜ ਭਲਾਈ ਦੇ ਕੰਮ ਕਰਦੇ ਆ ਰਹੇ ਹਨ। ਹੁਣ ਸਰਵ ਸੰਮਤੀ ਨਾਲ ਫੈਸਲਾ ਕੀਤਾ ਗਿਆ ਹੈ ਕਿ ਇਸ ਐਸੋਸੀਏਸ਼ਨ ਦਾ ਨਾਮ ਸਟੇਟ ਸੋਸ਼ਲ ਵੈਲਫੇਅਰ ਐਸੋਸੀਏਸ਼ਨ ਰੱਖਿਆ ਜਾਵੇ ਅਤੇ ਇਸ ਨਾਮ ਦੇ ਬੈਨਰ ਹੇਠ ਸਮਾਜ ਸੇਵਾ, ਲੋਕ ਭਲਾਈ, ਬਜ਼ੁਰਗਾਂ ਦਾ ਸਨਮਾਨ ਅਤੇ ਧਾਰਮਿਕ, ਸਮਾਜਿਕ ਸਿੱਖਿਆ ਅਤੇ ਸਿਹਤ ਲਈ ਕੰਮ ਕੀਤਾ ਜਾਵੇ। ਸ਼੍ਰੀ ਅਰੋੜਾ ਜੋ ਕਿ ਸਟੇਟ ਪੈਨਸ਼ਨਰ ਕਨਫੈਡਰੇਸ਼ਨ ਦੇ ਵੀ ਸੂਬਾਈ ਮੁੱਖ ਬੁਲਾਰੇ ਅਤੇ ਜ਼ਿਲ੍ਹਾ ਸੰਗਰੂਰ ਦੇ ਸੀਨੀਅਰ ਮੀਤ ਪ੍ਰਧਾਨ ਹਨ, ਨੇ ਇਹ ਵੀ ਕਿਹਾ ਕਿ ਪੈਨਸ਼ਨਰਾਂ ਦੀ ਸੂਬਾ ਕਮੇਟੀ, ਜ਼ਿਲ੍ਹਾ ਕਮੇਟੀ ਅਤੇ ਸੰਗਰੂਰ ਯੂਨਿਟ ਵੱਲੋਂ ਜੋ ਵੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਲਈ ਸੰਘਰਸ਼ ਕੀਤੇ ਜਾਣਗੇ ਉਸ ਵਿੱਚ ਪੂਰੀ ਤਨਦੇਹੀ ਨਾਲ ਸਹਿਯੋਗ ਦਿੱਤਾ ਜਾਵੇਗਾ।
ਸ਼੍ਰੀ ਰਮੇਸ਼ ਕੁਮਾਰ ਈ.ਟੀ.ਓ. ਨੇ ਕਿਹਾ ਕਿ ਸਮਾਜ ਨੂੰ ਸਾਡੀਆਂ ਸੇਵਾਵਾਂ ਦੀ ਲੋੜ ਹੈ। ਇੰਜੀ.ਪਰਵੀਨ ਬਾਂਸਲ ਅਤੇ ਇੰਜੀ. ਸਵਾਮੀ ਰਵਿੰਦਰ ਗੁਪਤਾ ਨੇ ਕਿਹਾ ਕਿ ਅਸੀਂ ਲੋਕ ਹੀ ਸਮਾਜ ਨੂੰ ਸਹੀ ਸੇਧ ਦੇ ਸਕਦੇ ਹਾਂ। ਸ਼ੀ ਜਨਕ ਰਾਜ ਜੋਸ਼ੀ, ਕਰਨੈਲ ਸਿੰਘ ਸੇਖੋਂ, ਜਸਵੰਤ ਸਿੰਘ ਭੁੱਲਰ, ਅਮਰ ਦਾਸ ਘਾਬਦਾਂ, ਡਾ. ਕਰਨਜੀਤ ਸਿੰਘ, ਅਸ਼ੋਕ ਡੱਲਾ, ਜਗਦੀਸ਼ ਰਾਏ ਸਿੰਗਲਾ, ਦੇਵੀ ਚੰਦ ਗਰਗ, ਥਾਣੇਦਾਰ ਬਲਵਿੰਦਰ ਸਿੰਘ, ਮਹਿੰਦਰ ਸਿੰਘ ਢੀਂਡਸਾ, ਪਵਨ ਕੁਮਾਰ ਬਾਂਸਲ, ਪਰਲਾਦ ਸਿੰਘ, ਜਗਦੀਸ਼ ਸਿੰਘ ਵਾਲੀਆ, ਬਲਦੇਵ ਸਿੰਘ ਰਤਨ, ਬਿਸ਼ਨ ਦਾਸ, ਰਾਮ ਪ੍ਰਕਾਸ਼, ਮੇਘ ਨਾਥ, ਚੰਦਰ ਪ੍ਰਕਾਸ਼ ਕਾਲੜਾ, ਮਦਨ ਗੋਪਾਲ ਸੋਢੀ, ਗੁਰਬਖ਼ਸ਼ ਸਿੰਘ ਗਰੇਵਾਲ, ਸੁਰਿੰਦਰਪਾਲ, ਸੱਤਪਾਲ ਸਿੰਗਲਾ, ਯੁਧਿੱਸ਼ਟਰ ਆਦਿ ਨੇ ਵੀ ਆਪਣੇ ਸੰਬੋਧਨ ਵਿੱਚ ਕਿਹਾ ਕਿ ਬਜ਼ੁਰਗ ਸਮਾਜ ਦਾ ਅਣਮੋਲ ਖਜ਼ਾਨਾ ਹਨ। ਇਨ੍ਹਾਂ ਦੇ ਤਜ਼ਰਬੇ ਤੋਂ ਅੱਜ ਦੀ ਪੀੜ੍ਹੀ ਨੂੰ ਨਵੀਂ ਸੇਧ ਲੈਣੀ ਚਾਹੀਦੀ ਹੈ। ਬੁਲਾਰਿਆਂ ਨੇ ਕਿਹਾ ਕਿ ਐਸੋਸੀਏਸ਼ਨ ਵੱਲੋਂ ਪਿਛਲੇ 10 ਸਾਲਾਂ ਦੌਰਾਨ ਕੀਤੇ ਗਏ ਧਾਰਮਿਕ, ਸਮਾਜਿਕ ਅਤੇ ਸਮਾਜ ਸੇਵਾ ਦੇ ਕੰਮ ਬਹੁਤ ਹੀ ਸ਼ਲਾਘਾਯੋਗ ਹਨ।
ਆਉਣ ਵਾਲੇ ਸਮੇਂ ਵਿੱਚ ਸਟੇਟ ਸੋਸ਼ਲ ਵੈਲਫੇਅਰ ਐਸੋਸੀਏਸ਼ਨ ਜਿਲ੍ਹਾ ਸੰਗਰੂਰ ਸਮਾਜ ਸੇਵਾ ਅਤੇ ਲੋਕ ਭਲਾਈ ਦੇ ਖੇਤਰ ਵਿੱਚ ਆਪਣਾ ਵੱਡਾ ਯੋਗਦਾਨ ਪਾਵੇਗੀ। ਐਸੋਸੀਏਸ਼ਨ ਦੀ ਚੋਣ ਕਰਨ ਲਈ ਇਸ ਇਜਲਾਸ ਵਿੱਚ ਇੰਜੀ. ਪਰਵੀਨ ਬਾਂਸਲ ਸਾਬਕਾ ਐਸ.ਈ. ਬਿਜਲੀ ਬੋਰਡ ਵੱਲੋਂ ਸ਼੍ਰੀ ਰਾਜ ਕੁਮਾਰ ਅਰੋੜਾ ਦਾ ਨਾਮ ਐਸੋਸੀਏਸ਼ਨ ਦੇ ਜਿਲ੍ਹਾ ਪ੍ਰਧਾਨ ਲਈ ਪੇਸ਼ ਕੀਤਾ ਗਿਆ ਜਿਸ ਨੂੰ ਹਾਜਰੀਨ ਨੇ ਤਾੜੀਆਂ ਅਤੇ ਜੈਕਾਰਿਆਂ ਦੀ ਗੂੰਜ ਵਿੱਚ ਪ੍ਰਵਾਨ ਕਰ ਲਿਆ। ਇਸੇ ਤਰ੍ਹਾਂ ਸ਼੍ਰੀ ਰਵਿੰਦਰ ਸਿੰਘ ਗੁੱਡੂ ਨੂੰ ਜਿਲ੍ਹਾ ਚੇਅਰਮੈਨ, ਜਸਵੀਰ ਸਿੰਘ ਖਾਲਸਾ ਸੀਨੀਅਰ ਵਾਈਸ ਚੇਅਰਮੈਨ, ਪਵਨ ਕੁਮਾਰ ਸ਼ਰਮਾ ਜਨਰਲ ਸਕੱਤਰ, ਸੁਰਿੰਦਰ ਸਿੰਘ ਸੋਢੀ ਪ੍ਰਬੰਧਕੀ ਸਕੱਤਰ-ਕਮ-ਵਿੱਤ ਸਕੱਤਰ ਨਿਯੁਕਤ ਕੀਤਾ ਗਿਆ ਅਤੇ ਬਾਕੀ ਕਮੇਟੀ ਪਹਿਲਾਂ ਵਾਂਗ ਹੀ ਕੰਮ ਕਰਦੀ ਰਹੇਗੀ। ਜੇਕਰ ਕੋਈ ਨਵਾਂ ਅਹੁੱਦੇਦਾਰ ਬਣਾਉਣਾ ਹੈ ਜਾਂ ਬਦਲਣਾ ਹੈ ਤਾਂ ਉਸ ਦੇ ਅਧਿਕਾਰ ਸ਼੍ਰੀ ਰਾਜ ਕੁਮਾਰ ਅਰੋੜਾ ਨੂੰ ਦਿੱਤੇ ਗਏ।
ਇਸ ਮੌਕੇ ਤੇ ਸ਼੍ਰੀ ਅਰੋੜਾ ਨੇ ਕਿਹਾ ਕਿ ਉਹ ਜਲਦੀ ਹੀ ਸਮੁੱਚੇ ਅਹੁੱਦੇਦਾਰਾਂ ਅਤੇ ਮੈਂਬਰਾਂ ਨਾਲ ਤਾਲਮੇਲ ਕਰਕੇ ਜਿਲ੍ਹਾ ਪ੍ਰਸਾਸ਼ਨ, ਪੁਲਿਸ ਪ੍ਰਸਾਸ਼ਨ, ਸਿਹਤ ਵਿਭਾਗ, ਸਮਾਜ ਸੇਵੀ ਸੰਸਥਾਵਾਂ, ਧਾਰਮਿਕ ਸੰਸਥਾਵਾਂ ਨਾਲ ਮਿਲਕੇ ਸਮਾਜ ਸੁਧਾਰ ਦੇ ਕੰਮ ਸ਼ੁਰੂ ਕਰਨਗੇ। ਅੱਜ ਦੇ ਇਜਲਾਸ ਵਿੱਚ ਸ਼੍ਰੀ ਅਮਰ ਦਾਸ ਘਾਬਦਾਂ, ਮੰਗਤ ਰਾਜ ਸਤੀਜਾ, ਸੁਰਿੰਦਰਪਾਲ ਗੁਪਤਾ, ਸੁਰਿੰਦਰ ਸ਼ਰਮਾ, ਰਵਿੰਦਰ ਸਿੰਘ ਗੁੱਡੂ, ਜਵਾਹਰ ਲਾਲ ਸ਼ਰਮਾ, ਵਰਿੰਦਰ ਕੁਮਾਰ ਬਾਂਸਲ, ਜਗਦੀਸ਼ ਕਾਲੜਾ, ਬਿਸ਼ਨ ਦਾਸ, ਬਲਦੇਵ ਕਿ੍ਰਸ਼ਨ ਗੁਪਤਾ, ਹੇਮ ਰਾਜ, ਡਾ. ਕਰਮਜੀਤ ਪਾਲ ਪਾਂਡੇ ਅਤੇ ਗੁਰਬਖ਼ਸ਼ ਸਿੰਘ ਨੂੰ ਉਨ੍ਹਾਂ ਦੇ ਜਨਮ ਦਿਨ ਤੇ ਸਨਮਾਨਿਤ ਕੀਤਾ ਗਿਆ।