ਹਰਜਿੰਦਰ ਪਾਲ ਸੰਗਰੂਰ

– ਸਾਬਕਾ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦਾ ਮੁੱਖ ਮੰਤਰੀ ਬਨਣ ਤੇ ਸੰਗਰੂਰ ਦੇ ਕੁਝ ਕਾਂਗਰਸੀ ਆਗੂਆ ਵੱਲੋਂ ਲੱਡੂ ਵੰਡ ਕੇ ਖੁਸ਼ੀ ਮਨਾਈ ਗਈ। ਸਾਬਕਾ ਕੌਂਸਲਰ ਰਣਜੀਤ ਸਿੰਘ ਨੇ ਕਾਂਗਰਸ ਹਾਈ ਕਮਾਨ ਦਾ ਧੰਨਵਾਦ ਕਰਦਿਆ ਕਿਹਾ ਕਿ ਪੰਜਾਬ ਵਿਚ ਪਹਿਲੀ ਵਾਰ ਕਿਸੇ ਅਨਸੂਚਿਤ ਜਾਤੀ ਦੇ ਵਿਧਾਇਕ ਨੂੰ ਮੁੱਖ ਮੰਤਰੀ ਬਨਣ ਦਾ ਮੌਕੇ ਦਿੱਤਾ ਹੈ।

ਉਹਨਾ ਕਿਹਾ ਕਿ ਇਸ ਫੈਸਲੇ ਨਾਲ ਪੰਜਾਬ ਦੀ ਰਾਜਨੀਤੀ ਵਿਚ ਕਾਂਗਰਸ ਪਾਰਟੀ ਦਾ ਬਹੁਤ ਵੱਡਾ ਫੇਰਬਦਲ ਵੇਖਣ ਨੂੰ ਮਿਲੇਗਾ ਅਤੇ ਪੰਜਾਬ ਵਿਚ ਕਾਂਗਰਸ ਪਾਰਟੀ ਮੁੜ ਵੱਡੀ ਲੀਡ ਹਾਸ਼ਿਲ ਕਰਕੇ ਸਤਾ ਵਿਚ ਆਵੇਗੀ ਅਤੇ ਪੰਜਾਬ ਦੇ ਦੱਬੇ ਕੁਚਲੇ ਲੋਕਾਂ ਦੀ ਆਵਾਜ਼ ਬਣੇਗੀ।

ਇਸ ਮੌਕੇ ਠੇਕੇਦਾਰ ਮਹਿੰਦਰ ਪਾਲ ਭੋਲਾ, ਰਣਧੀਰ ਸਿੰਘ ਕਮੋਮਾਜਰਾ, ਬੁੱਬੂ ਸਿੰਘ ਨਮੋਲ, ਜਗਦੇਵ ਸਿੰਘ ਗੁਰਜੰਟ ਸਿੰਘ, ਸੁਖਵੀਰ ਸਿੰਘ, ਨਾਜ਼ਰ ਸਿੰਘ, ਮਨਜੀਤ ਸਿੰਘ, ਜੀਵਨ ਸਿੰਘ, ਐਡਵੋਕੇਟ ਹਰਪ੍ਰੀਤ ਸਿੰਘ, ਮੇਵਾ ਸਿੰਘ, ਸਰਦਾਰ ਸਿੰਘ, ਕੇਵਲ ਸਿੰਘ, ਕਰਨੈਲ ਸਿੰਘ ਨਮੋਲ ਰਾਜਾ ਸਟੂਡੀਓ, ਹਰਵਿੰਦਰ ਸਿੰਘ ਸਾਬਕਾ ਸਰਪੰਚ, ਰਾਜਾ ਸਿੰਘ ਮੈਂਬਰ ਪੰਚਾਇਤ ਮੋੜ ਅਤੇ ਬਾਬੂ ਰਾਮ ਸਿੰਘ ਮੋੜ ਮੌਜੂਦ ਸਨ।

Leave a Reply

Your email address will not be published. Required fields are marked *