ਪੰਜਾਬ ਸਰਕਾਰ ਨੇ ਬਿਜਲੀ ਸੰਕਟ ਨੂੰ ਸਹੀ ਢੰਗ ਨਾਲ ਸਮਝਣ ਲਈ ਅਤੇ ਪੰਜਾਬ ਦੀ ਅਵਾਮ ਨੂੰ ਸਮਝਾਉਣ ਲਈ ਇਕ ਸਫੈਦ ਪੱਤਰ ਜਾਰੀ ਕੀਤਾ ਹੇ। ਇਸ ਪੱਤਰ ਨੂੰ ਪੰਜਾਬ ਦੇ ਵਿਧਾਨ ਸਭਾ ਦੇ ਸੈਸ਼ਨ ਵਿਚ ਪੰਜਾਬ ਕਾਂਗਰਸ ਵਲੋਂ ਸਾਸ਼ਿਤ ਸਰਕਾਰ ਵਲੋਂ ਪੇਸ਼ ਕੀਤਾ ਗਿਆ ਹੈ।
ਪੰਜਾਬ ਸਰਕਾਰ ਦੇ ਸਫੇਦ ਪੱਤਰ ਦੇ ਸੱਚ ਨੂੰ ਜਾਨਣ ਲਈ ਪੰਜਾਬ ਨਾਮਾ ਦੇ ਸੰਪਦਾਕ ਅਤੇ ਵਿਖਿਆਤ ਪੱਤਰਕਾਰ ਗੁਰਮਿੰਦਰ ਸਿੰਘ ਸਮਦ ਨੇ ਪੰਜਾਬ ਬਿਜਲੀ ਬੋਰਡ ਦੇ ਸਾਬਕਾ ਡਿਪਟੀ ਚੀਫ ਇੰਜਨੀਅਰ ਸ. ਇੰਜ: ਭੁਪਿੰਦਰ ਸਿੰਘ ਜੀ ਨਾਲ ਉਚੇਚੀ ਗੱਲਬਾਤ ਕੀਤੀ, ਜਿਸ ਰਾਹੀ ਪੰਜਾਬ ਨਾਮਾ ਨੇ ਇਹ ਜਾਨਣ ਦੀ ਕੋਸ਼ਿਸ਼ ਕੀਤੀ ਕਿ ਵਾਕਿਆ ਹੈ ਇਹ ਸ਼ਵੇਤ ਪੱਤਰ ਸਫੈਦ ਪੱਤਰ ਹੀ ਹੈ ਜਾਂ ਕੁਝ ਹੋਰ। ਸ. ਭੁਪਿੰਦਰ ਸਿੰਘ ਜੀ ਨਾਲ ਹੋਈ ਤਕਨੀਕੀ, ਪ੍ਰਬੰਧਕੀ ਅਤੇ ਸਮਾਜੀ ਕੋਣ ਤੋ ਗੱਲਬਾਤ ਹੋਈ, ਜਿਸ ਤੋਂ ਬਾਅਦ ਇਹ ਲਿਖਣ ਵਿਚ ਕੋਈ ਤਕਲੀਫ ਨਹੀਂ ਹੋਵੇਗੀ, ਕਿ ਇਹ ਸਫੈਦ ਪੱਤਰ ਨਹੀਂ ਸਗੋਂ ਸਫੈਦ ਝੂਠ ਹੀ ਹੈ, ਜਿਸ ਨਾਲ ਪੰਜਾਬੀਆਂ ਨੂੰ ਗੁਮਰਾਹ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਗਈ ਹੈ। ਪੰਜਾਬ ਵਿਚ ਬਿਜਲੀ ਘਰ ਲਾਉਣ ਦੀ ਜੋ ਸਕੀਮ ਬਣਾਈ ਸੀ, ਉਹ ਅਕਾਲੀਆਂ ਦੀ ਸਰਕਾਰ ਨੇ ਨਹੀਂ ਬਣਾਈ ਸੀ, ਸਗੋਂ ਇਹ ਕੈਪਟਨ ਅਮਰਿੰਦਰ ਸਿੰਘ ਦੀ 2002 ਤੋਂ 2007 ਵਿੱਚ ਰਹੀ ਸਰਕਾਰ ਵੇਲੇ ਹੀ ਬਣਾਈ ਗਈ ਸੀ। ਬਾਦਲ ਸਰਕਾਰ ਨੇ ਸਿਰਫ ਉਸ ਉਪਰ ਅਮਲ ਕੀਤਾ ਹੈ। ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਜਾਨਣ ਲਈ ਸ. ਭੁਪਿੰਦਰ ਸਿੰਘ ਜੀ ਨਾਲ ਹੋਈ ਪੂਰੀ ਗੱਲਬਾਤ ਸੁਣ ਲਉ, ਸਾਰੀ ਕਹਾਣੀ ਸਮਝ ਆ ਜਾਵੇਗੀ।
ਬਿਜਲੀ ਖ਼ਰੀਦ ਸੰਬੰਧੀ ਵਾਈਟ ਪੇਪਰ ਸਫੇਦ ਝੂਠ
ਸਰਕਾਰ ਦੀ ਅਤੇ ਬਿਜਲੀ ਬੋਰਡ ਦੀ ਇਹ ਜ਼ਿੰੇਵਾਰੀ ਹੈ ਕਿ ਪੰਜਾਬ ਨੂੰ ਬਿਜਲੀ ਸਸਤੀ ਅਤੇ ਨਿਰਵਿਘਨ ਮਿਲੇ। ਕੁਝ ਸਮਾਂ ਪਹਿਲਾਂ ਇਹ ਗੱਲ ਉਠੀ ਸੀ ਕਿ ਬਿਜਲੀ ਮਹਿੰਗੀ ਹੋ ਗਈ ਹੈ, ਉਸ ਲਈ ਇਹ ਪੱਤਰ ਲਿਆਂਦਾ ਗਿਆ ਹੈ। 2020 ਵਿਚ ਵੀ ਇਹ ਕੋਸ਼ਿਸ਼ ਹੋਈ ਸੀ, ਪਰ ਉਸ ਵਕਤ ਇਹ ਗੱਲ ਵਿਚੇ ਹੀ ਰਹਿ ਗਈ ਸੀ।
ਪੰਜਾਬਨਾਮਾ: ਸਰ ਇਹ ਇਕ ਤਕਨੀਕੀ ਮਸਲਾ ਹੈ। ਬਿਜਲੀ ਦੀ ਖਰੀਦ ਅਤੇ ਪੈਦਾਵਾਰ ਬਾਰੇ ਆਮ ਲੋਕਾਂ ਨੂੰ ਕੁਝ ਨਹੀਂ ਪਤਾ ਹੈ, ਇਸ ਬਾਰੇ ਸਾਨੂੰ ਸਮਝਾਉ ਭੁਪਿੰਦਰ ਜੀ ਪੂਰਾ ਪੂਰਾ ਸਰਲ ਤਰੀਕੇ ਨਾਲ। ਕਰੋ ਕਿਰਪਾ।
ਇੰਜ ਭੁਪਿੰਦਰ ਸਿੰਘ: ਮੈਂ ਵਾਈਟ ਪੇਪਰ ਪੜ੍ਹਿਆ,
ਮੈਂ ਸਮਝਦਾ ਕਿ ਜੋ ਮੁੱਦਾ ਸਸਤੀ ਤੇ ਨਿਰ ਵਿਘਨ ਬਿਜਲੀ ਦੇਣਾ ਹੈ। ਬਿਜਲੀ ਕਿਉਂ ਮਹਿੰਗੀ ਹੋਈ ਉਹ ਅਸਲੀ ਕਾਰਨ ਇਸ ਵਿਚ ਨਹੀਂ ਦਰਸਾਏ ਗਏ, ਭਾਵ ਸੱਚ ਤੋਂ ਇਹ ਪੇਪਰ ਦੂਰ ਹੈ।
ਬਾਕੀ ਸੱਚ ਜਾਨਣ ਲਈ ਪੂਰੀ ਇੰਟਰਵਿਊ ਦੇਖੋ