ਪੰਜਾਬ ਰਾਜ ਯੋਜਨਾ ਬੋਰਡ ਦੇ ਵਾਈਸ ਚੇਅਰਪਰਸਨ ਅਤੇ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਨੇ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠ ਲਏ ਜਾ ਰਹੇ ਲੋਕ ਪੱਖੀ ਫੈਸਲਿਆਂ ਦੀ ਜ਼ੋਰਦਾਰ ਸ਼ਬਦਾਂ ਵਿੱਚ ਸ਼ਲਾਘਾ ਕੀਤੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਚੰਨੀ ਨੂੰ ਲੋਕਾਂ ਦੀਆਂ ਪ੍ਰਮੁੱਖ ਲੋੜਾਂ ਬਾਰੇ ਡੂੰਘੀ ਜਾਣਕਾਰੀ ਹੈ ਅਤੇ ਉਹ ਜਿੰਨੀ ਤੇਜ਼ੀ ਨਾਲ ਵੱਖ ਵੱਖ ਮਹੱਤਵਪੂਰਨ ਲੋਕ ਪੱਖੀ ਫੈਸਲਿਆਂ ਨੂੰ ਸਫ਼ਲਤਾ ਨਾਲ ਲਾਗੂ ਕਰ ਰਹੇ ਹਨ ਉਹ ਬੇਹੱਦ ਸ਼ਲਾਘਾਯੋਗ ਹੈ।

ਇਥੇ ਰੈਸਟ ਹਾਊਸ ਵਿਖੇ ਪੱਤਰਕਾਰ ਸੰਮੇਲਨ ਦੌਰਾਨ ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਦੀ ਨਬਜ਼ ਪਛਾਣਦੇ ਹੋਏ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਨੇ ਰਾਜ ਵਿੱਚ ‘ਪੰਜਾਬ ਪ੍ਰੋਟੈਕਸ਼ਨ ਐਂਡ ਰੈਗੁਲਰਾਈਜੇਸ਼ਨ ਆਫ਼ ਕੰਟਰੈਕਚੂਅਲ ਇੰਪਲਾਈਜ਼ ਬਿੱਲ ਨੂੰ ਹਰੀ ਝੰਡੀ ਦਿੰਦੇ ਹੋਏ 36 ਹਜ਼ਾਰ ਕਾਮਿਆਂ ਨੂੰ ਪੱਕਾ ਕਰਨ, ਡੀ.ਸੀ ਰੇਟ ਵਧਾਉਣ ਸਮੇਤ ਮੁਲਾਜ਼ਮ ਵਰਗ ਲਈ ਵੱਡੇ ਫੈਸਲੇ ਲਏ ਹਨ। ਉਨ੍ਹਾਂ ਕਿਹਾ ਕਿ ਹਰ ਵਿਅਕਤੀ ਦਾ ਸੁਪਨਾ ਹੁੰਦਾ ਹੈ ਕਿ ਉਸ ਦਾ ਆਪਣਾ ਘਰ ਹੋਵੇ, ਜਿਸਨੂੰ ਪੂਰਾ ਕਰਨ ਲਈ ਮੁੱਖ ਮੰਤਰੀ ਵੱਲੋਂ ਮੇਰਾ ਘਰ ਮੇਰੇ ਨਾਮ ਸਕੀਮ ਨੂੰ ਸ਼ੁਰੂ ਕੀਤਾ ਗਿਆ ਅਤੇ ਪਿੰਡਾਂ ਤੇ ਸ਼ਹਿਰਾਂ ਵਿੱਚ ਲਾਲ ਲਕੀਰ ਅੰਦਰ ਪੈਂਦੇ ਘਰਾਂ ਦੇ ਮਾਲਕਾਨਾ ਹੱਕ ਦੀਆਂ ਸੰਨਦਾ ਲਾਭਪਾਤਰੀਆਂ ਨੂੰ ਸੌਂਪੀਆਂ ਗਈਆਂ। ਉਨ੍ਹਾਂ ਕਿਹਾ ਕਿ ਦੋ ਕਿਲੋਵਾਟ ਤੱਕ ਦੇ ਬਿਜਲੀ ਦੇ ਬਕਾਇਆ ਬਿੱਲ ਮਾਫ਼ ਕਰਨ, ਪਾਣੀ ਦਾ ਬਿੱਲ 50 ਰੁਪਏ ਕਰਨ ਦੀ ਵੱਡੀ ਰਾਹਤ ਦੇਣ ਦੇ ਨਾਲ ਨਾਲ ਪੰਜਾਬ ਵਾਸੀਆਂ ਨੂੰ ਬਿਜਲੀ ਦੀਆਂ ਦਰਾਂ ਵਿੱਚ 3 ਰੁਪਏ ਪ੍ਰਤੀ ਯੂਨਿਟ ਕੀਮਤ ਘਟਾਉਣ ਦੀ ਸੌਗਾਤ ਦਿੱਤੀ ਗਈ ਅਤੇ ਹੁਣ ਹਾਲ ਹੀ ਵਿੱਚ ਰੇਤੇ ਦੀਆਂ ਕੀਮਤਾਂ ਨੂੰ ਘਟਾ ਕੇ ਲੋਕਾਂ ਨੂੰ ਵਿੱਤੀ ਤੌਰ ’ਤੇ ਰਾਹਤ ਦਿੱਤੀ ਗਈ ਹੈ। ਉਨ੍ਹਾ ਕਿਹਾ ਕਿ ਸ. ਚੰਨੀ ਨੇ ਸਾਰੇ ਵਰਗਾਂ ਨੂੰ ਸੁਵਿਧਾਵਾਂ ਦੇਣ ਦੀ ਮੁਹਿੰਮ ਨੂੰ ਠੋਸ ਰੂਪ ਦਿੱਤਾ ਹੋਇਆ ਹੈ ਜਿਸ ਤੋਂ ਸਾਰੇ ਸੂਬਾ ਵਾਸੀ ਖੁਸ਼ ਹਨ।

ਵਾਈਸ ਚੇਅਰਪਰਸਨ ਨੇ ਕਿਹਾ ਕਿ ਹੋਰ ਸਿਆਸੀ ਪਾਰਟੀਆਂ ਵੱਲੋਂ ਸਮੇਂ ਸਮੇਂ ’ਤੇ ਲੋਕਾਂ ਨਾਲ ਜੋ ਵਾਅਦੇ ਕੀਤੇ ਉਨ੍ਹਾਂ ਵਿੱਚੋਂ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ ਜਦਕਿ ਕਾਂਗਰਸ ਸਰਕਾਰ ਨੇ ਸੂਬੇ ਦੇ ਹਿੱਤਾਂ ਨੂੰ ਪ੍ਰਮੁੱਖਤਾ ਦਿੰਦੇ ਹੋਏ ਹਰੇਕ ਵਾਅਦੇ ਨੂੰ ਪੂਰਾ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਹੈ।
ਇਸ ਮੌਕੇ ਸੀਨੀਅਰ ਆਗੂ ਸੁਰਿੰਦਰਪਾਲ ਸਿੰਘ ਸਿਬੀਆ ਤੇ ਸੁਭਾਸ਼ ਗਰੋਵਰ ਵੀ ਮੌਜੂਦ ਸਨ।

ਪੰਜਾਬਨਾਮਾ ਐਪ ਡਾਉਨਲੋਡ ਕਰੋ

LIVE –  ਪੰਜਾਬਨਾਮਾ  ਹੁਣ ਤੁਹਾਡੇ ਮੁਬਾਇਲ ਤੇ ਹਰ ਵਕਤ ਹਰ ਸਮੇਂ । ਪੰਜਾਬਨਾਮਾ ਦੇ ਪੰਜਾਬੀ, ਹਿੰਦੀ ਅਤੇ ਇੰਗਲਿਸ਼ ਵੈਬਸਾਇਟ ਦੀ ਹਰ ਜਾਣਕਾਰੀ ਪੰਜਾਬਨਾਮਾ ਐਪ ਤੇ ਦੇਖਣ ਲਈ ਕਲਿਕ ਕਰੋ ਅਤੇ ਪੰਜਾਬਨਾਮਾ ਐਪ ਡਾਉਨਲੋਡ ਕਰੋ । 5 ਸਟਾਰ ਰੇਟ ਵੀ ਕਰੋ ਤੇ ਆਪਣੀਆਂ ਸ਼ੁਭ ਇੱਛਾਵਾਂ ਲਿਖਕੇ ਪੋਸਟ ਜ਼ਰੂਰ ਕਰਨਾ ਜੀ। ਧੰਨਵਾਦ।

ਪੰਜਾਬਨਾਮਾ ਨੂੰ ਆਪਣੀ ਅਵਾਜ਼ ਬਣਾਓ ।

ਪੰਜਾਬਨਾਮਾ ਸੋਸਲ ਮੀਡੀਆ ਦੇ ਹਰ ਫਰੰਟ ਤੇ ਉਪਲਬਧ ਹੈ। ਆਪਣੀ ਆਵਾਜ਼ ਨੂੰ ਪੰਜਾਬਨਾਮਾ ਦੀ ਆਵਾਜ਼ ਬਣਾਓ ।  ਰਾਜਨੀਤਿਕ, ਧਾਰਮਿਕ, ਅਤੇ ਸਮਾਜਿਕ ਵਿਚਾਰ ਦੁਨੀਆਂ ਦੇ ਕੋਨੇ ਕੋਨੇ ਵਿਚ ਵਸਦੇ ਪੰਜਾਬੀਆਂ ਤੱਕ ਪਹੁਚਾਉਣ ਲਈ ਪੰਜਾਾਬਨਾਮਾ ਦਾ ਸਾਥ ਦਿਓ । ਪੰਜਾਬਨਾਮਾ ਹਰ ਸਮੇਂ ਤੁਹਾਡੇ ਸਹਿਯੋਗ ਵਿਚ ਹਾਜ਼ਰ ਹੈ।

www.punjabnama.com

for News, Views and Advertisement in punjabnama newspaper, e-paper, digital Editon, APP and punjabi, hindi and english news website.  contact 905 666 4887

NO FAVOR TIKHE TEWAR

We want to take news out of the newsroom. Help us Unscrew the World. Seen or heard something that you think makes for a good story? We’d love to tell you about it. You can pitch your story ideas, photos, and submissions at editor@punjabnama.com Support Unbiased & Independent Journalism The founding premise of PUNJABNAMA is this: if good journalism is to survive and thrive, it can only do so by being both editorially and financially independent. This means relying principally on contributions from readers and concerned citizens who have no interest other than to sustain a space for quality journalism.

CLICK HERE FOR DOWNLOAD PUNJABNAMA APP
??????

Play  store:

https://play.google.com/store/apps/details?id=com.traffictail.punjabnama.com

 

Leave a Reply

Your email address will not be published. Required fields are marked *