ਸੰਗਰੂਰ 13 ਨਵੰਬਰ

– ਬਦ-ਜ਼ੁਬਾਨੀ ਲਈ ਮਸ਼ਹੂਰ ਫ਼ਿਲਮੀ ਅਦਾਕਾਰਾ ਕੰਗਨਾ ਰਿਨੌਤ ਪਿਛਲੇ ਦਿਨੀ ਉਸਨੂੰ ਮਿਲੇ ਪਦਮ ਸ੍ਰੀ ਐਵਾਰਡ ਨੂੰ ਲੈਕੇ ਦੇਸ਼ ਭਰ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਕਿਉਂਕਿ ਉਸਨੇ 2014 “ਚ ਕੇਂਦਰ ਦੀ ਭਾਜਪਾ ਸਰਕਾਰ ਬਣਨ ਉਪਰੰਤ ਇੱਕ ਬਿਆਨ ਦਿੰਦਿਆ ਕਿਹਾ ਸੀ ਕਿ ਦੇਸ਼ ਨੂੰ ਆਜ਼ਾਦੀ ਤਾਂ ਹੁਣ ਮਿਲੀ ਹੈ 1947 ਵਿੱਚ ਤਾਂ ਭੀਖ ਮਿਲੀ ਸੀ ।

ਇਹ ਵਿਚਾਰ ਅੱਜ ਇੱਥੇ ਅਜਾਦੀ ਘੁਲਾਟੀਆ ਉੱਤਰਾਧਿਕਾਰੀ ਜਥੇਬੰਦੀ ਦੇ ਸੂਬਾ ਪ੍ਰਧਾਨ ਹਰਿੰਦਰਪਾਲ ਸਿੰਘ ਖਾਲਸਾ ਨੇ ਪੱਤਰਕਾਰਾਂ ਨਾਲ ਸਾਂਝੇ ਕੀਤੇ । ਖਾਲਸਾ ਨੇ ਕਿਹਾ ਕਿ ਇਹ ਮੂੰਹ ਫੱਟ ਅਦਾਕਾਰਾ ਨੇ ਆਪਣੀ ਬਦ-ਜ਼ੁਬਾਨੀ ਨਾਲ ਦੇਸ ਦੀ ਅਜਾਦੀ ਲਈ ਲੜਨ ਵਾਲੇ ਜਾਨ ਵਾਰਨ ਵਾਲੇ ਸ਼ਹੀਦਾਂ ਦਾ ਅਪਮਾਨ ਕੀਤਾ ਹੈ । ਖਾਲਸਾ ਨੇ ਕਿਹਾ ਕਿ ਉਹ ਔਰਤ ਜਾਤਿ ਦਾ ਅਥਾਹ ਸਤਿਕਾਰ ਕਰਦੇ ਹਨ ਭਾਜਪਾ ਦੇ ਇਸ਼ਾਰਿਆਂ ਤੇ ਜ਼ੁਬਾਨੀ ਠੁਮਕੇ ਲਾਉਣ ਵਾਲੀ ਇਸ ਔਰਤ ਨੇ ਔਰਤ ਜਾਤੀ ਨੂੰ ਹੀ ਅਪਮਾਣਤ ਕੀਤਾ ਹੈ ।

ਖਾਲਸਾ ਨੇ ਕਿਹਾ ਕਿ ਕੰਗਨਾ ਦੱਸੇ ਕਿ 1857 “ਚ ਮਹਾਰਾਣੀ ਝਾਂਸੀ ਲਕਛਮੀ ਬਾਈ ਆਪਣੇ ਬੱਚੇ ਨੂੰ ਪਿੱਠ ਪਿੱਛੇ ਬੰਨ ਜੰਗ ਦੇ ਮੈਦਾਨ ਵਿੱਚ ਭੀਖ ਮੰਗਣ ਲਈ ਉੱਤਰੀ ਸੀ ਇਹ ਬਦ-ਜ਼ੁਬਾਨ ਔਰਤ ਦੱਸੇ ਕਿ ਕੀ ਨੇਤਾ ਜੀ ਸੁਭਾਸ਼ ਚੰਦਰ ਬੋਸ ਹਥਿਆਰ ਬੰਦ ਫੌਜ ਬਣਾ ਅੰਗਰੇਜਾਂ ਨਾਲ ਲੋਹਾ ਲੈਣ ਵੇਲੇ ਭੀਖ ਮੰਗ ਰਹੇ ਸੀ ਕੀ ਸ਼ਹੀਦ ਭਗਤ ਸਿੰਘ , ਸ਼ਹੀਦ ਉਧਮ ਸਿੰਘ , ਸ਼ਹੀਦ ਰਾਜਗੁਰੂ , ਸ਼ਹੀਦ ਸੁਖਦੇਵ , ਕਰਤਾਰ ਸਿੰਘ ਸਰਾਭਿਆਂ ਨੇ ਸ਼ਹੀਦੀਆਂ ਭੀਖ ਮੰਗਣ ਲਈ ਪਾਈਆਂ ਸਨ । ਖਾਲਸਾ ਨੇ ਕਿਹਾ ਕਿ ਕੰਗਨਾ ਆਪਣੇ ਬਿਆਨ ਬਾਬਤ ਤੁਰੰਤ ਮੁਆਫੀ ਮੰਗੇ ।

ਉਹਨਾਂ ਕੇਂਦਰ ਦੀ ਭਾਜਪਾ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਬਦ-ਜ਼ੁਬਾਨ ਅਦਾਕਾਰਾ ਤੋਂ ਪਦਮ ਸ੍ਰੀ ਐਵਾਰਡ ਵਾਪਿਸ ਲੈਕੇ ਇਸਤੇ ਦੇਸ ਧ੍ਰੋਹ ਦਾ ਮੁਕੱਦਮਾਂ ਦਰਜ ਕਰਨਾ ਚਾਹੀਦਾ ਹੈ । ਖਾਲਸਾ ਨੇ ਕਿਹਾ ਕਿ ਉਹ ਦੇਸ ਭਗਤਾਂ ਦੀ ਸੰਤਾਨ ਹਨ ਮੇਰੇ ਪਿਤਾ ਜੀ ਨੇ ਇੰਡੀਅਨ ਨੈਸਨਲ ਆਰਮੀ ਚ ਭਰਤੀ ਹੋ ਦੇਸ ਦੀ ਅਜਾਦੀ ਵਿੱਚ ਹਿਸਾ ਪਾਇਆ ਅਸੀ ਆਪਣੇ ਪੁਰਖਿਆਂ ਦੀਆਂ ਕੁਰਬਾਨੀਆਂ ਦਾ ਮਜ਼ਾਕ ਨਹੀਂ ਸਹਿ ਸਕਦੇ । ਜਲਦੀ ਹੀ ਲੀਗਲ ਅਡਵਾਈਜਰ ਦੀ ਸਲਾਹ ਲੈ ਬਣਦੀ ਕਾਰਵਾਈ ਲਈ ਅਦਾਲਤ ਵਿੱਚ ਜਥੇਬੰਦੀ ਵੱਲੋਂ ਕੇਸ ਦਰਜ ਕਰਵਾਵਾਂਗੇ ਤਾਂ ਜੋ ਹੋਰ ਕੋਈ ਦੇਸ ਦੀ ਅਜਾਦੀ ਲਈ ਕੁਰਬਾਨੀ ਦੇਣ ਵਾਲੇ ਦੇਸ ਭਗਤ ਅਤੇ ਦੇਸ ਦੀ ਅਜਾਦੀ ਦਾ ਮਖੌਲ ਉਡਾਣ ਤੇ ਭਾਰਤ ਦੇ ਇਤਿਹਾਸ ਨੂੰ ਬਦਲਣ ਦੀ ਕੋਸਿਸ ਨਾ ਕਰੇ ।

ਇਸ ਮੌਕੇ ਉਨ੍ਹਾਂ ਨਾਲ ਸੁਬਾ ਸਕੱਤਰ ਮੇਜਰ ਸਿੰਘ ਬਰਨਾਲਾ, ਸੁਬਾ ਖਜਾਨਚੀ ਭਰਪੁਰ ਸਿੰਘ ਰੰਗੜਿਆਲ, ਬੀਬੀ ਸਮਿੰਦਰ ਕੌਰ ਲੌਂਗੋਵਾਲ, ਜਸਵਿੰਦਰ ਸਿੰਘ  ਪ੍ਰਧਾਨ ਫਤੇਹਗੜ ਸਾਹਿਬ ਨਿਰਭੈਅ ਸਿੰਘ  ਪ੍ਰਧਾਨ ਬਠਿੰਡਾ,ਗੁਰਚਰਨ ਸਿੰਘ ਬਰਗਾੜੀ, ਸੁਰਿੰਦਰ ਸਿੰਘ ਢੱਡਰੀਆਂ ਤੇ ਸੁਖਮਿੰਦਰ ਸਿੰਘ ਭੋਲਾ ਹਾਜਰ ਸਨ ।

ਪੰਜਾਬਨਾਮਾ ਐਪ ਡਾਉਨਲੋਡ ਕਰੋ
LIVE – ਪੰਜਾਬਨਾਮਾ ਹੁਣ ਤੁਹਾਡੇ ਮੁਬਾਇਲ ਤੇ ਹਰ ਵਕਤ ਹਰ ਸਮੇਂ। ਪੰਜਾਬਨਾਮਾ ਦੇ ਪੰਜਾਬੀ, ਹਿੰਦੀ ਅਤੇ ਇੰਗਲਿਸ਼ ਵੈਬਸਾਇਟ ਦੀ ਹਰ ਜਾਣਕਾਰੀ ਪੰਜਾਬਨਾਮਾ ਐਪ ਤੇ ਦੇਖਣ ਲਈ ਕਲਿਕ ਕਰੋ ਅਤੇ ਪੰਜਾਬਨਾਮਾ ਐਪ ਡਾਉਨਲੋਡ ਕਰੋ । 5 ਸਟਾਰ ਰੇਟ ਵੀ ਕਰੋ ਤੇ ਆਪਣੀਆਂ ਸ਼ੁਭ ਇੱਛਾਵਾਂ ਲਿਖਕੇ ਪੋਸਟ ਜ਼ਰੂਰ ਕਰਨਾ ਜੀ। ਧੰਨਵਾਦ।

www.punjabnama.com

for News, Views and Advertisement in Punjabnama newspaper, e-paper, digital Edition, APP and Punjabi, Hindi and English news website.

CLICK HERE FOR DOWNLOAD PUNJABNAMA APP
????????????????????????

Play Store: https://play.google.com/store/apps/details?id=com.traffictail.punjabnamacom

WEBSITE :- WWW.PUNJABNAMA.COM
WWW.ENGLISH.PUNJABNAMA.COM
WWW.HINDI.PUNJABNAMA.COM

YOUTUBE: http:/www.youtube.com/punjabnama tv

FACEBOOK : https://www.facebook.com/PunjabNama92
TWITTER : @PUNJABNAMA4
TELEGRAM : PUNJABNAMA TV
EMAIL : PUNJABNAMA92@GMAIL.COM
CONTACT : +91 905 666 4887 (WHATSAPP MESSAGES ONLY)

Leave a Reply

Your email address will not be published. Required fields are marked *