ਸੰਗਰੂਰ :
400 ਲੋੜਵੰਦਾਂ ਨੂੰ ਕੋਟੀਆਂ, ਕੰਬਲ, ਟੋਪੀਆਂ, ਜੁਰਾਬਾਂ ਵੰਡੀਆਂ
ਮੁੱਖ ਮਹਿਮਾਨ ਅਮਰਜੀਤ ਸਿੰਘ ਡੀ ਐੱਸ ਪੀ ਟ੍ਰੈਫਿਕ ਸਨ। ਉਹਨਾਂ ਨੇ ਕਿਹਾ ਕੜਕਦੀ ਠੰਡ ਤੋਂ ਬਚਾਅ ਲਈ ਡੇਰਾ ਪ੍ਰੇਮੀਆਂ ਦਾ ਇਹ ਉਪਰਾਲਾ ਸ਼ਲਾਘਾਯੋਗ ਹੈ, ਇਸ ਤਰ੍ਹਾਂ ਦੇ ਕਾਰਜ ਚਲਦੇ ਰਹਿਣੇ ਚਾਹੀਦੇ ਨੇ। ਇਸ ਮੌਕੇ ਡੇਰਾ ਪ੍ਰੇਮੀ ਰਾਮਕਰਨ ਸਿੰਘ, ਹਰਿੰਦਰ ਸਿੰਘ ਮੰਗਵਾਲ, ਡਾ. ਸੁਖਵਿੰਦਰ ਬਬਲਾ ਅਤੇ ਬਲਾਕ ਭੰਗੀਦਾਸ ਸੰਗਰੂਰ ਬੰਤ ਸਿੰਘ ਨੇ ਪੰਜਾਬਨਾਮਾ ਨਾਲ ਗੱਲਬਾਤ ਕਰਦਿਆ ਕਿਹਾ ਕਿ ਗੁਰੂ ਗਰੰਥ ਸਾਹਿਬ ਬੇਅਦਬੀ ਦੀ ਡੇਰਾ ਸੱਚਾ ਸੌਦਾ ਸਿਰਸਾ ਸਖਤ ਸਬਦਾਂ ਵਿਚ ਨਿੰਦਾਂ ਕਰਦਾ ਹੈ ਅਤੇ ਇਸ ਮਾਮਲੇ ਦੀ ਨਿਰਪੱਖ ਜਾਂਚ ਹੋਵੇ ਅਤੇ ਦੋਸ਼ੀਆਂ ਨੂੰ ਸਖਤ ਸਜਾਵਾਂ ਮਿਲਣ ਦੀ ਮੰਗ ਕੀਤੀ।