ਸੰਗਰੂਰ, 6 ਦਸੰਬਰ (ਜਸ਼ਨਵੀਰ ਸਿੰਘ ਬਾਵਾ)
-ਸ਼ੋ੍ਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਅਕਾਲੀ ਦਲ ਦੇ ਸੀਨੀਅਰ ਆਗੂ ਇੰਜ. ਵਿਨਰਜੀਤ ਗੋਲਡੀ ਨੂੰ ਹਲਕਾ ਸੰਗਰੂਰ ਤੋਂ ਅਕਾਲੀ ਦਲ-ਬਸਪਾ ਗੱਠਜੋੜ ਦਾ ਉਮੀਦਵਾਰ ਐਲਾਨਣ ਦੀ ਖੁਸ਼ੀ ਵਿੱਚ ਅਕਾਲੀ ਦਲ ਦੇ ਲੀਗਲ ਵਿੰਗ ਵਲੋਂ ਸਥਾਨਕ ਬਾਰ ਐਸੋਸ਼ੀਏਸ਼ਨ ਵਿਚ ਲੱਡੂ ਵੰਡ ਕੇ ਖੁਸ਼ੀ ਸਾਂਝੀ ਕੀਤੀ ਗਈ।
ਸ੍ਰੋਮਣੀ ਅਕਾਲੀ ਦਲ ਦੇ ਲੀਗਲ ਸੈਲ ਦੇ ਜਿਲਾ ਸਰਪ੍ਰਸਤ ਐਡਵੋਕੇਟ ਐਡਵੋਕੇਟ ਦਲਜੀਤ ਸਿੰਘ ਸੇਖੋਂ, ਸੈਲ ਦੇ ਜਿਲਾ ਪ੍ਰਧਾਨ ਰਣਧੀਰ ਸਿੰਘ ਭੰਗੂ ਨੇ ਪੰਜਾਬਨਾਮਾ ਨਾਲ ਗੱਲਬਾਤ ਕਰਦਿਆ ਕਿਹਾ ਕਿ ਸ਼ੋ੍ਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਸੰਗਰੂਰ ਤੋਂ ਪਾਰਟੀ ਦੇ ਉਮੀਦਵਾਰ ਵਿਨਰਜੀਤ ਗੋਲਡੀ ਨੂੰ ਵੱਡੀ ਲੀਡ ਨਾਲ ਜਿਤਾ ਕੇ ਸੀਟ ਪਾਰਟੀ ਦੀ ਝੋਲੀ ਚ ਪਾਈ ਜਾਵੇਗੀ।
ਇਸ ਮੌਕੇ ਐਡਵੋਕੇਟ ਪਵਨ ਕੁਮਾਰ ਗੁਪਤਾ, ਰਣਜੀਤ ਸਿੰਘ ਦਿਉਲ, ਗੁਰਪ੍ਰੀਤ ਸਿੰਘ ਨੰਦਪੁਰੀ, ਰਾਜਬੀਰ ਸਿੰਘ ਲਿਦੜਾ, ਸੋਵਿਤ ਕੁਮਾਰ ਸਿੰਗਲਾ,ਸੁਖਵੀਰ ਸਿੰਘ ਪੂਨੀਆ, ਨਰਪਿੰਦਰ ਸਿੰਘ ਜੇਜੀ, ਨਵਦੀਪ ਸਿੰਘ ਬੀਹਲਾ, ਸੁਖਦੀਪ ਸਿੰਘ ਪੂਨੀਆ, ਤੇਜਵੀਰ ਸਿੰਘ, ਸੁਖਵਿੰਦਰ ਸਿੰਘ ਘੁੰਮਣ, ਗੁਰਜੀਤ ਸਿੰਘ ਰੰਧਾਵਾ ਅਤੇ ਹਮਾਂਸੂ ਕਾਂਸਲ ਮੌਜੂਦ ਸਨ।