ਚੰਡੀਗੜ੍ਹ 9 ਦਸੰਬਰ (ਸੰਦੀਪ ਗੁਪਤਾ)
ਸੰਗਰੂਰ ਦੇ ਸੀਨੀਅਰ ਵਕੀਲ ਦਲਜੀਤ ਸਿੰਘ ਸੇਖੋਂ ਨੂੰ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਰਾਜਸੀ ਮੁਆਮਲਿਆ ਬਾਰੇ ਕਮੇਟੀ (ਪੀ ਏ ਸੀ) ਦਾ ਮੈਂਬਰ ਨਾਮਜਦ ਕੀਤਾ ਹੈ ।
ਐਡਵੋਕੇਟ ਸੇਖੋਂ ਫਰੀਡਮ ਫਾਇਟਰ ਪ੍ਰੀਵਾਰ ਨਾਲ ਸਬੰਧਤ ਹਨ ਅਤੇ ਪਹਿਲਾ ਤੋਂ ਸ੍ਰੋਮਣੀ ਅਕਾਲੀ ਦਲ ਦੇ ਕਾਨੂੰਨੀ ਵਿੰਗ ਦੇ ਜਿਲ੍ਹਾ ਸਰਪ੍ਰਸਤ ਹਨ। ਅਕਾਲੀ ਦਲ ਦੇ ਰਾਜਸੀ ਮਾਮਲਿਆ ਬਾਰੇ ਕਮੇਟੀ ਵਿਚ ਪਾਰਟੀ ਦੇ ਸੀਨੀਅਰ ਅਤੇ ਮਹਿਨਤੀ ਆਗੂਆਂ ਨੂੰ ਸਾਮਲ ਕੀਤਾ ਜਾਂਦਾ ਹੈ।
ਸੇਖੋਂ ਦੀ ਨਿਯੁਕਤੀ ਤੇ ਸੰਗਰੂਰ ਵਿਧਾਨ ਸਭਾ ਤੋਂ ਪਾਰਟੀ ਦੇ ਉਮੀਦਵਾਰ ਇੰਜੀ. ਵਿਨਰਜੀਤ ਸਿੰਘ ਗੋਲਡੀ ਨੇ ਸਵਾਗਤ ਕਰਦਿਆ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਵਿਚ ਆਮ ਵਰਕਰਾਂ ਦੀ ਮਿਹਨਤ ਦਾ ਹਮੇਸ਼ਾ ਮੁੱਲ ਪਾਇਆ ਹੈ। ਉਹਨਾਂ ਕਿਹਾ ਕਿ ਐਡਵੋਕੇਟ ਦਲਜੀਤ ਸਿੰਘ ਸੇਖੋਂ ਪਾਰਟੀ ਦੀ ਬੇਹਤਰੀ ਲਈ ਹਮੇਸ਼ਾ ਆਪਣੇ ਵਿਚਾਰ ਪਾਰਟੀ ਦੀ ਮਜਬੂਤੀ ਲਈ ਨਿਰਪੱਖ ਅਤੇ ਨਿਡਰ ਹੋ ਕੇ ਰੱਖੇ ਹਨ।
ਸੇਖੋਂ ਦੀ ਨਿਯੁਕਤੀ ਤੇ ਪਾਰਟੀ ਦੇ ਕਾਨੂੰਨੀ ਵਿੰਗ ਦੇ ਜਿਲ੍ਹਾ ਪ੍ਰਧਾਨ ਐਡਵੋਕੇਟ ਰਣਧੀਰ ਸਿੰਘ ਭੰਗੂ, ਪਵਨ ਕੁਮਾਰ ਗੁਪਤਾ, ਰਣਜੀਤ ਸਿੰਘ ਦਿਓਲ, ਗੁਰਪ੍ਰੀਤ ਸਿੰਘ ਨੰਦਪੁਰੀ, ਰਾਜਬੀਰ ਸਿੰਘ ਲਿਦੜਾ, ਸੋਵਿਤ ਕੁਮਾਰ ਸਿੰਗਲਾ, ਸੁਖਵੀਰ ਸਿੰਘ ਪੂਨੀਆ, ਨਰਪਿੰਦਰ ਸਿੰਘ ਜੇਜੀ, ਨਵਦੀਪ ਸਿੰਘ ਬੀਹਲਾ, ਸੁਖਦੀਪ ਸਿੰਘ ਪੂਨੀਆ, ਤੇਜਵੀਰ ਸਿੰਘ ਪੂਨੀਆ, ਤੇਜਵੀਰ ਸਿੰਘ, ਸੁਖਵਿੰਦਰ ਸਿੰਘ ਘੁੰਮਣ, ਗੁਰਜੀਤ ਸਿੰਘ ਰੰਧਾਵਾ ਅਤੇ ਹਮਾਂਸੂ ਕਾਂਸਲ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ।