ਸੰਗਰੂਰ, 27 ਦਸੰਬਰ (ਗਰਗ)-ਕਾਂਗਰਸ ਪਾਰਟੀ ਦੇ ਨਵਨਿਯੁਕਤ ਜਿਲਾ ਪ੍ਰਧਾਨ ਠੇਕੇਦਾਰ ਮਹਿੰਦਰ ਪਾਲ ਭੋਲਾ ਨੇ ਜੋਨ 8 ਲਈ ਹੋਣ ਵਾਲੀ ਕੋ-ਅਪ੍ਰੇਟਿਵ ਬੈਂਕ ਦੇ ਡਾਇਰੈਕਟਰ ਦੀ ਚੋਣ 14 ਵੋਟਾ ਦੇ ਫਰਕ ਨਾਲ ਜਿੱਤ ਲਈ ਹੈ।

ਮਿਲੀ ਜਾਣਕਾਰੀ ਮੁਤਾਬਿਕ ਜੋਨ 8 ਦੇ ਡਾਇਰੈਕਟਰ ਲਈ ਹੋਣ ਵਾਲੀ ਚੋਣ ਵਿਚ ਤਿੰਨ ਉਮੀਦਵਾਰ ਠੇਕੇਦਾਰ ਮਹਿੰਦਰਪਾਲ ਭੋਲਾ ਤੋਂ ਇਲਾਵਾ ਅਕਾਲ ਦਲ ਨਾਲ ਸਬੰਧਤ ਜਗਵਿੰਦਰ ਸਿੰਘ ਅਤੇ ਸੰਯੁਕਤ ਅਕਾਲੀ ਦਲ ਨਾਲ ਸਬੰਧਤ ਜਸਪ੍ਰੀਤ ਕੌਰ ਕਾਂਝਲਾ ਮੈਦਾਨ ਵਿਚ ਸਨ। ਜਿਲ੍ਹਾ ਸੰਗਰੂਰ ਦੇ 83 ਮੈਂਬਰਾਂ ਵਾਲੇ ਜੋਨ 8 ਵਿਚ 79 ਵੋਟਾਂ ਪੋਲ ਹੋਈਆਂ ਸਨ, ਜਿਨਾਂ ਵਿਚੋਂ ਠੇਕੇਦਾਰ ਮਹਿੰਦਰ ਪਾਲ ਭੋਲਾ ਨੂੰ 38 ਵੋਟਾ ਮਿਲੀਆ ਜਦ ਕਿ ਜਗਵਿੰਦਰ ਸਿੰਘ ਨੂੰ 24 ਅਤੇ ਜਸਪ੍ਰੀਤ ਕੌਰ ਨੂੰ 17 ਵੋਟਾ ਹਾਸਿਲ ਹੋਈਆ। ਠੇਕੇਦਾਰ ਭੋਲਾ ਨੂੰ ਜੈਤੂ ਐਲਾਨਿਆ ਗਿਆ । ਸਥਾਨਕ ਅਨਾਜ ਮੰਡੀ ਦੇ ਕੋਅਪਰੇਟਿਵ ਬੈਂਕ ਵਿਚ ਵੋਟਾ ਪਾਈਆ ਗਈਆਂ ਸਨ । ਜੋਨ 8 ਵਿਚੋਂ ਜਿੱਤ ਹਾਸਲ ਕਰਨ ਉਪਰੰਤ ਠੇਕੇਦਾਰ ਨੂੰ ਵਧਾਈ ਦੇਣ ਵਾਲਿਆ ਦਾ ਤੰਤਾਂ ਲੱਗ ਗਿਆ। ਠੇਕੇਦਾਰ ਦੇ ਦਫਤਰ ਵਿਚ ਸਮਰਥਕਾਂ ਨੇ ਢੋਲ ਦੇ ਡਗੇ ਤੇ ਠੁਮਕੇ ਲਾ ਕੇ ਮਸਤੀ ਕੀਤੀ ਅਤੇ ਮੂੰਹ ਮਿੱਠਾ ਕਰਵਾ ਕੇ ਵਧਾਈਆਂ ਦਿੱਤੀਆ। ਘਰ ਪਹੁੰਚਣ ਦੇ ਠੇਕੇਦਾਰ ਦਾ ਘਰਦਿਆ ਵਲੋਂ ਮੂੰਹ ਮਿੱਠਾ ਕਰਵਾਇਆ ਗਿਆ।

ਅਮਰਜੀਤ ਟੀਟੂ ਨੇ ਜਿੱਤ ਦੀ ਦਿੱਤੀ ਵਧਾਈ

ਇਸ ਮੌਕੇ ਪੱੁਜੇ ਪੰਜਾਬ ਵਪਾਰ ਟਰੇਡਰ ਦੇ ਵਾਇਸ ਚੇਅਰਮੈਨ ਅਮਰਜੀਤ ਸਿੰਘ ਟੀਟੂ ਨੇ ਕਿਹਾ ਕਿ ਠੇਕੇਦਾਰ ਮਹਿੰਦਰਪਾਲ ਮਹਿਨਤੀ ਅਤੇ ਇਮਾਨਦਾਰ ਸ਼ਖਸ ਹਨ ਇਸ ਦੀ ਕਾਬਲੀਅਤ ਨੇ ਹੀ ਇਸ ਨੂੰ ਕਾਂਗਰਸ ਪਾਰਟੀ ਦਾ ਜਿਲਾ ਪ੍ਰਧਾਨ ਬਣਾਇਆ ਹੈ।

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਠੇਕੇਦਾਰ ਮਹਿੰਦਰਪਾਲ ਭੋਲਾ ਨੇ ਕਿਹਾ ਕਿ ਉਹਨਾ ਦੀ ਜਿੱਤ ਕਾਂਗਰਸ ਪਾਰਟੀ ਦੀ ਜਿੱਤ ਹੈ। ਪਾਰਟੀ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਜਿੱਤ ਹੈ। ਉਹਨਾ ਕਿਹਾ ਕਿ ਉਹਨਾਂ ਨੂੰ ਚੋਣ ਲੜਣ ਅਤੇ ਜਿੱਤ ਦਾ ਅਸ਼ੀਰਵਾਦ ਵਿਧਾਇਕ ਅਮਰਗੜ੍ਹ ਸੁਰਜੀਤ ਸਿੰਘ ਧੀਮਾਨ ਵਲੋਂ ਦਿੱਤਾ ਗਿਆ ਸੀ ਅਤੇ ਉਹਨਾ ਨੇ ਜਿੱਤ ਪ੍ਰਾਪਤ ਕੀਤੀ। ਠੇਕੇਦਾਰ ਨੇ ਕਿਹਾ ਕਿ ਅੱਜ ਦੀ ਜਿੱਤ ਅਤੇ ਕਾਂਗਰਸ ਪਾਰਟੀ ਵਲੋਂ ਉਹਨਾ ਦੀ ਪਾਰਟੀ ਪ੍ਰਤੀ ਨਿਸ਼ਕਾਮ ਸੇਵਾ ਨੂੰ ਵੇਖਦਿਆ ਵਿਧਾਇਕ ਧੀਮਾਨ ਨੇ ਪਾਰਟੀ ਦਾ ਜਿਲ੍ਹਾ ਪਧਾਨ ਬਣਾਇਆ ਹੈ। ਆਮ ਪਾਰਟੀ ਵਰਕਰ ਨੂੰ ਜਿਲ੍ਹਾ ਪ੍ਰਧਾਨ ਬਣਾਉਣਾ ਅਤੇ ਉਸ ਤੇ ਵਿਸ਼ਵਾਸ ਕਰਨਾ ਹੀ ਮੇਰੀ ਵੱਡੀ ਜਿੱਤ ਹੈ।

ਉਹਨਾ ਪਾਰਟੀ ਵਰਕਰਾਂ ਅਤੇ ਵੋਟਰਾਂ ਦਾ ਧੰਨਵਾਦ ਕਰਦਿਆ ਕਿਹਾ ਕਿ ਜਿਨ੍ਹਾਂ ਨੇ ਮੇਰੇ ਤੇ ਭਰੋਸਾ ਕੀਤਾ ਹੈ, ਮੈਂ ਉਹਨਾ ਦਾ ਭਰੋਸਾ ਕਦੇ ਨਹੀਂ ਤੋੜਾਂਗਾ ਅਤੇ ਹਮੇਸ਼ਾ ਵੋਟਰਾਂ, ਵਰਕਰਾਂ ਦੇ ਮੋਢੇ ਨਾਲ ਮੌਢਾ ਲਗਾ ਕੇ ਪਾਰਟੀ ਅਤੇ ਬੈਕ ਪ੍ਰਤੀ ਸੇਵਾਵਾਂ ਨਿਭਾਉਂਦਾ ਰਹਾਂਗਾ। ਆਉਂਦੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ ਜਿਤਾਉਣਾਂ ਹੀ ਹੁਣ ਮੇਰੇ ਮਕਸਦ ਰਹਿ ਗਿਆ ਹੈ। ਇਸ ਮੌਕੇ ਕਾਂਗਰਸੀ ਆਗੂਆਂ ਤੋਂ ਇਲਾਵਾ ਮਾਸਟਰ ਅਜੈਬ ਸਿੰਘ ਰਟੋਲ, ਜੁਗਰਾਜ ਸਿੰਘ ਮੰਗਵਾਲ, ਅਵਤਾਰ ਸਿੰਘ ਤਾਰੀ ਗੰਢਾ ਸਿੰਘ ਵਾਲਾ, ਬਾਲਪੁਰੀ ਸੰਧੂ, ਬਲਵਿੰਦਰ ਸਿੰਘ ਅਤੇ ਬੂਟਾ ਸਿੰਘ ਫਲੈਡਾ ਜਿਲਾ ਕਾਰਜਕਾਰੀ ਪ੍ਰਧਾਨ ਮੌਜੂਦ ਸਨ।

CONTACT for News, Views, Advertisement Live stream of Event and interview :-
WEBSITE : –
WWW.PUNJABNAMA.COM
WWW.ENGLISH.PUNJABNAMA.COM
WWW.HINDI.PUNJABNAMA.COM
YOUTUBE: http:/www.youtube.com/punjabnama tv
FACEBOOK : https://www.facebook.com/PunjabNama92
TWITTER : @PUNJABNAMA4
TELEGRAM : PUNJABNAMA TV

Leave a Reply

Your email address will not be published. Required fields are marked *