ਸਰਕਾਰ ਮੁਲਾਜ਼ਮਾਂ ਦੀਆਂ ਮੰਗਾਂ ਦਾ ਤੁਰੰਤ ਹੱਲ ਕਰੇ- ਆਗੂ
ਸੰਗਰੂਰ 28 ਦਸੰਬਰ ( ਸਵਾਮੀ ਰਵਿੰਦਰ ਗੁਪਤਾ )
– ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ ਯੂਨੀਅਨ ਵੱਲੋਂ ਅੱਜ ਪੰਜਾਬ ਯੂਟੀ ਮੁਲਾਜਮ ਤੇ ਪੈਨਸ਼ਨਰ ਸਾਂਝਾ ਮੰਚ ਦੇ ਸੱਦੇ ਤੇ ਜਿਲਾ ਪ੍ਬੰਧਕੀ ਕੰਪਲੈਕਸ ਵਿਖੇ ਰੋਸ ਮੁਜਾਹਰਾ ਕਰਨ ਉਪਰੰਤ ਲਾਲ ਬੱਤੀ ਚੌਕ ਵਿਖੇ ਘੜੇ ਭੰਨਕੇ ਪੰਜਾਬ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ।
ਇਸ ਮੌਕੇ ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਜ਼ ਯੂਨੀਅਨ ਦੇ ਸੂਬਾ ਪ੍ਰਧਾਨ ਵਾਸਵੀਰ ਸਿੰਘ ਭੁੱਲਰ,ਜ਼ਿਲ੍ਹਾ ਪ੍ਰਧਾਨ ਰਾਕੇਸ਼ ਸ਼ਰਮਾ, ਜਿਲਾ ਜਨਰਲ ਸਕੱਤਰ ਰਾਜਵੀਰ ਬਡਰੁੱਖਾਂ, ਪ੍ਰੈਸ ਸਕੱਤਰ ਅਨੁਜ ਸ਼ਰਮਾ, ਪਰਮਜੀਤ ਕੌਰ ਆਗੂ ਆਂਗਨਵਾੜੀ ਤੇ ਹੈਲਪਰ ਯੂਨੀਅਨ ਪੰਜਾਬ, ਅਸ਼ਵਨੀ ਸ਼ਰਮਾ ਕਨਵੀਨਰ ਵੱਲੋਂ ਸੂਬਾ ਸਰਕਾਰ ਤੇ ਦੋਸ਼ ਲਗਾਉਂਦਿਆ ਕਿਹਾ ਗਿਆ ਕਿ ਪਿਛਲੇ ਲੰਬੇ ਤੋਂ ਮੁਲਾਜਮ ਹੜਤਾਲਾਂ ਕਰਕੇ ਰੋਸ ਪ੍ਰਦਰਸ਼ਨ ਕਰਨ ਲਈ ਮਜਬੂਰ ਹਨ, ਪਰ ਸੂਬਾ ਸਰਕਾਰ ਵੱਲੋਂ ਮੁਲਾਜਮਾਂ ਦੇ ਸੰਘਰਸ਼ ਨੂੰ ਗੰਭੀਰਤਾ ਨਾਲ ਲੈਂਦਿਆਂ ਮੰਗਾਂ ਦਾ ਨਿਪਟਾਰਾ ਨਹੀਂ ਕੀਤਾ ਜਾ ਰਿਹਾ ਅਤੇ ਸਿਰਫ ਐਲਾਨ ਬਾਜੀ ਕਰਕੇ ਲੋਕਾਂ ਨੂੰ ਭਰਮਾਇਆ ਜਾ ਰਿਹਾ ਹੈ। ਆਗੂਆਂ ਨੇ ਅੱਗੇ ਕਿਹਾ ਕਿ 2015 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਨੂੰ ਪਰੋਬੇਸ਼ਨ ਪੀਰੀਅਡ ਦਾ ਏਰੀਅਰ ਦਿੱਤਾ ਜਾਵੇ, 2015 ਤੋਂ ਬਾਅਦ ਪ੍ਰਮੋਟ ਹੋਏ ਮੁਲਾਜ਼ਮਾਂ ਨੂੰ ਪ੍ਰਮੋਸ਼ਨ ਦੀ ਮਿਤੀ ਤੋਂ ਐਚਆਰਐੱਮਐੱਸ ਸਾਈਟ ਤੇ ਆਪਸ਼ਨਾਂ ਅੱਪਡੇਟ ਕੀਤੀਆਂ ਜਾਣ, ਏਸੀਪੀ ਸਕੀਮ ਜਾਰੀ ਰੱਖੀ ਜਾਵੇ, ਪੇਂਡੂ ਭੱਤਾ ਬਹਾਲ ਰੱਖਿਆ ਜਾਵੇ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ ਆਦਿ ਅਹਿਮ ਮੰਗਾਂ ਅਗਰ ਸਰਕਾਰ ਨੇ ਪਹਿਲ ਦੇ ਆਧਾਰ ਤੇ ਨਾ ਪੂਰੀਆਂ ਕੀਤੀਆਂ ਤਾਂ ਆਉਣ ਵਾਲੇ ਦਿਨਾਂ ਵਿੱਚ ਸੂਬੇ ਭਰ ਵਿੱਚ ਸੰਘਰਸ਼ ਨੂੰ ਹੋਰ ਤਿੱਖਾ ਤੇ ਤੇਜ਼ ਕਰਕੇ ਸਰਕਾਰ ਨੂੰ ਘੇਰਿਆ ਜਾਵੇਗਾ।
ਜਿਕਰਯੋਗ ਹੈ ਕਿ ਮਿਤੀ 28 ਅਤੇ 29 ਦਸੰਬਰ ਨੂੰ ਸੂਬੇ ਭਰ ਦੇ ਸਮੂਹ ਵਿਭਾਗਾਂ ਦੇ ਮੁਲਾਜਮ ਪੰਜਾਬ ਯੂਟੀ ਮੁਲਾਜਮ ਤੇ ਪੈਨਸ਼ਨਰ ਮੰਚ ਦੇ ਸੱਦੇ ਤੇ ਦਫਤਰਾਂ ਦਾ ਮੁਕੰਮਲ ਕੰਮ ਠੱਪ ਕਰਕੇ ਜਿਲਾ ਪ੍ਬੰਧਕੀ ਦਫਤਰਾਂ ਮੂਹਰੇ ਤਕੜੇ ਰੋਸ ਪ੍ਰਦਰਸ਼ਨ ਕਰਨਗੇ।ਇਸ ਮੌਕੇ ਵੱਖ ਵੱਖ ਵਿਭਾਗਾਂ ਦੇ ਸੈਂਕੜੇ ਮੁਲਾਜਮ ਅਤੇ ਪਟਵਾਰੀ ਹਾਜਿਰ ਰਹੇ।