ਸੰਗਰੂਰ, ਪੰਜਾਬਨਾਮਾ 28 ਦਸੰਬਰ (ਸੁਰਿੰਦਰਪਾਲ ਸਿੰਘ ਸਿਦਕੀ)
-ਸਮਾਜ ਸੇਵੀ ਸੰਸਥਾ ਸਹਾਰਾ ਫਾਊਂਡੇਸਨ ਨੂੰ ਸਿਹਤ ਸੇਵਾਵਾਂ ਦੇ ਮੱਦੇਨਜਰ ਐੰਬੂਲੈਸ ਦੇਣ ਦੀ ਕਾਰਵਾਈ ਹਿਤ ਵਿਸ਼ੇਸ ਸਮਾਗਮ ਗੁਰਦੁਆਰਾ ਸਾਹਿਬ ਹਰਿਗੋਬਿੰਦ ਪੁਰਾ ਵਿਖੇ ਕੀਤਾ ਗਿਆ ।
ਇਸ ਸਮਾਗਮ ਵਿੱਚ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਸ੍ਰੀ ਵਿਜੈਇੰਦਰ ਸਿੰਗਲਾ ਨੇ ਸਹਾਰਾ ਟੀਮ ਨੂੰ ਮੇੈਡੀਕਲ ਵੈਨ ਦੀ ਮਨਜੂਰੀ ਪੱਤਰ ਸੌੰਪਿਆ। ਇਸ ਤੋਂ ਪਹਿਲਾਂ ਨਰੇਸ਼ ਗਾਬਾ ਚੇਅਰਮੈਨ ਇੰਮਪਰੂਵਮੈਂਟ ਟਰੱਸਟ ਅਤੇ ਸਹਾਰਾ ਦੇ ਸਰਪ੍ਰਸਤ ਡਾ ਚਰਨਜੀਤ ਸਿੰਘ ਉਡਾਰੀ , ਚੇਅਰਮੈਨ ਸਰਬਜੀਤ ਸਿੰਘ ਰੇਖੀ ਦੀ ਅਗਵਾਈ ਵਿੱਚ ਸਹਾਰਾ ਟੀਮ, ਭਾਈ ਜਗਤਾਰ ਸਿੰਘ ਪ੍ਧਾਨ ਗੁਰਦੁਆਰਾ ਕਮੇਟੀ ਤੇ ਮਹੱਲਾ ਨਿਵਾਸੀਆਂ ਨੇ ਸਿੰਗਲਾ ਸਾਹਿਬ ਦਾ ਗੁਰਦੁਆਰਾ ਸਾਹਿਬ ਵਿਖੇ ਪਹੁੰਚਣ ਤੇ ਸਵਾਗਤ ਕੀਤਾ।
ਸੁਰਿੰਦਰ ਪਾਲ ਸਿੰਘ ਸਿਦਕੀ ਕੋਆਰਡੀਨੇਟਰ ਸਹਾਰਾ ਫਾਊਂਡੇਸਨ , ਡਾ ਚਰਨਜੀਤ ਸਿੰਘ ਉਡਾਰੀ ,ਮੈਡਮ ਕਾਮਿਨੀ ਜੈਨ ਸਕੱਤਰ ਸਹਾਰਾ ਐਜੂਕੇਸ਼ਨ ਵਿੰਗ ਨੇ ਸਿੰਗਲਾ ਸਾਹਿਬ ਵੱਲੋਂ ਸ਼ਹਿਰ ਦੇ ਚੁਹੌੰਪੱਖੀ ਵਿਕਾਸ ਦੇ ਨਾਲ ਨਾਲ ਸ਼ਹਿਰ ਦੀਆਂ ਸਮਾਜਿਕ ਸੰਸਥਾਵਾਂ ਨੂੰ ਕੀਤੀ ਜਾ ਰਹੀ ਸਹਾਇਤਾ ਦੀ ਸ਼ਲਾਘਾ ਕੀਤੀ । ਸਰਬਜੀਤ ਸਿੰਘ ਰੇਖੀ ਨੇ ਦਸਿੱਆ ਕਿ ਸਹਾਰਾ ਵੱਲੋਂ ਜਲਿਾ ਪ੍ਸ਼ਾਸ਼ਨ ਤੇ ਸਿਹਤ ਵਿਭਾਗ ਦੇ ਦਿਸ਼ਾ ਨਿਰਦੇਸ਼ ਹੇਠ ਖੂਨਦਾਨ ਕੈੰਪ ਤੇ ਕੋਰੋਨਾ ਬਿਮਾਰੀ ਬਚਾਓ ਟੀਕਾਕਰਨ ਕੈੰਪ ਲਗਾ ਕੇ ਸਿਹਤ ਤੰਦਰੁਸਤੀ ਲਈ ਯਤਨ ਕੀਤੇ ਗਏ ਹਨ।
ਡਾ ਦਿਨੇਸ਼ ਗਰੋਵਰ ਡਾਇਰੈਕਟਰ ਮੈਡੀਕਲ ਵਿੰਗ ਨੇ ਕਿਹਾ ਕਿ ਇਸ ਮੈਡੀਕਲ ਵੈਨ(ਐੰਬੂਲੈੰਸ) ਦੀ ਸਹੂਲਤ ਨਾਲ ਸਹਾਰਾ ਫਾਊਂਡੇਸਨ ਲੋੜਵੰਦ ਸ਼ਹਿਰ ਨਿਵਾਸੀਆਂ ਤੇ ਮਰੀਜਾਂ ਨੂੰ ਮੈਡੀਕਲ ਸਹਾਇਤਾ ਦੇਣ ਦੇ ਹੋਰ ਸਮਰੱਥ ਹੋ ਸਕੇਗੀ। ਸਿੰਗਲਾ ਸਾਹਿਬ ਨੇ ਸਹਾਰਾ ਦੇ ਕਾਰਜਾਂ ਦੀ ਪ੍ਸੰਸਾ ਕਰਦੇ ਹੋਏ ਸ਼ਹਿਰ ਨਿਵਾਸੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਸੰਗਰੂਰ ਦੀਆਂ ਸਮਾਜਿਕ ਸੰਸਥਾਵਾਂ ਦੀ ਹਰ ਤਰਾਂ ਦੀ ਮਦਦ ਕਰਨ ਲਈ ਹਰ ਸਮੇਂ ਹਾਜਰ ਹਨ।ਰਾਜ ਕੁਮਾਰ ਅਰੋੜਾ ਚੇਅਰਮੈਨ ਸਟੇਟ ਵੈਲਫੇਅਰ ਐਸੋਸੀਏਸ਼ਨ ਨੇ ਸਹਾਰਾ ਵੱਲੋਂ ਕੀਤੀਆਂ ਜਾ ਰਹੀਆਂ ਸੇਵਾਵਾਂ ਦੀ ਪ੍ਸੰਸਾ ਕੀਤੀ ਤੇ ਸਿੰਗਲਾ ਸਾਹਿਬ ਤੇ ਨਰੇਸ਼ ਗਾਬਾ ਜੀ ਦਾ ਮੁਹੱਲਾ ਨਿਵਾਸੀਆਂ ਵੱਲੋਂ ਧੰਨਵਾਦ ਕੀਤਾ।
ਇਸ ਮੌਕੇ ਤੇ ਸਹਾਰਾ ਲੇਡੀਜ ਵਿੰਗ ਦੇ ਡਾਇਰੈਕਟਰ ਕੁਲਵਿੰਦਰ ਕੌਰ ਢੀਂਗਰਾ , ਐਡੀ.ਡਾਇਰੈਕਟਰ ਵੰਦਨਾ ਸਲੂਜਾ, ਅਭਿਨੰਦਨ ਚੌਹਾਨ, ਗੁਰਤੇਜ ਖੇਤਲਾ, ਹਰਜੀਤ ਸਿੰਘ ਢੀਂਗਰਾ , ਮਹਿੰਦਰ ਕੁਮਾਰ, ਪੂਰਨ ਚੰਦ ਸ਼ਰਮਾ ਤੋਂ ਬਿਨਾ ਲਛਮਣ ਦਾਸ ਲਾਲਕਾ ਮੈਂਬਰ ਟਰੱਸਟ, ਗੁਰਦੁਆਰਾ ਸਾਹਿਬ ਦੇ ਪ੍ਧਾਨ ਜਗਤਾਰ ਸਿੰਘ , ਹਮੀਰ ਸਿੰਘ , ਓਮ ਪ੍ਕਾਸ਼, ਕੁਲਵੀਰ ਸਿੰਘ , ਰਸਵਿੰਦਰ ਸਿੰਘ ਟੁਰਨਾ, ਸੁਖਪਾਲ ਸਿੰਘ ਗਰੇਵਾਲ, ਭਾਈ ਭੋਲਾ ਸਿੰਘ , ਮਨਜੀਤ ਸਿੰਘ ਬਖਸ਼ੀ, ਬਿੰਦਰ ਕੁਮਾਰ ਬਾਂਸਲ, ਅਸ਼ੋਕ ਕੁਮਾਰ, ਜਸਪਾਲ ਸਿੰਘ , ਸੁਭਾਸ਼ ਚੰਦ,ਹਰੀਸ਼ ਅਰੋੜਾ, ਰਾਜਿੰਦਰ ਮਨਚੰਦਾ, ਪਾਰੁਲ ਹੰਸ, ਅਮਨ ਸ਼ਰਮਾ, ਬਲਵੰਤ ਕੌਰ, ਪਰਮਜੀਤ ਕੌਰ, ਸਤਿੰਦਰ ਕੌਰ , ਜਤਿੰਦਰ ਕੌਰ , ਵਰਿੰਦਰ ਕੌਰ ਆਦਿ ਸਮੇਤ ਨੂਰਪੁਰਾ ਤੇ ਸ਼ੇਖੂਪੁਰਾ ਦੇ ਵਸਨੀਕ ਹਾਜਰ ਸਨ।