ਅਮਰਗੜ੍ਹ ਪੰਜਾਬਨਾਮਾ 28 ਦਸੰਬਰ (ਬਿਓਰੋ )

-ਕਾਂਗਰਸ ਸਰਕਾਰ ਸ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠ ਬਹੁਤ ਵਧੀਆ ਕੰਮ ਕਰ ਰਹੀ ਹੈ ਅਤੇ ਪੰਜਾਬ ਨੂੰ ਤਰੱਕੀ ਦੀਆ ਲੀਹਾਂ ਤੇ ਲਿਜਾਣ ਲਈ ਪੰਜਾਬ ਦੇ ਲੋਕ ਦੁਬਾਰਾ ਕਾਂਗਰਸ ਪਾਰਟੀ ਦੀ ਸਰਕਾਰ ਬਣਾਉਣਗੇ।

ਇਹਨਾਂ ਵਿਚਾਰਾ ਦਾ ਪ੍ਰਗਟਾਵਾ ਬੀਬੀ ਪਿ੍ਤਪਾਲ ਕੌਰ ਬਡਲਾ ਕੋਆਰਡੀਨੇਟਰ ਪੰਜਾਬ ਪ੍ਰਦੇਸ਼ ਮਹਿਲਾਂ ਕਾਂਗਰਸ ਨੇ ਪੱਤਰਕਾਰਾ ਨਾਲ ਗੱਲਬਾਤ ਕਰਦਿਆ ਕੀਤਾ। ਬੀਬੀ ਬਡਲਾ ਨੇ ਕਿਹਾ ਕਿ ਕਾਂਗਰਸ ਹਾਈਕਮਾਨ ਵੱਲੋ ਜਿੱਤਣ ਦੀ ਕਾਬਲੀਅਤ ਅਨੁਸਾਰ ਅਤੇ ਨੋਜਵਾਨ ਵਰਗ ਨੂੰ ਧਿਆਨ ਵਿੱਚ ਰੱਖਕੇ 2022 ਦੀਆ ਟਿਕਟਾ ਦਿੱਤੀਆ ਜਾਣਗੀਆ।

ਜਿਸ ਤਰਾਂ ਪਿ੍ਯੰਕਾ ਗਾਂਧੀ  ਨੇ ਯੂਪੀ ਵਿੱਚ 40 ਪ੍ਰਤੀਸ਼ਤ ਮਹਿਲਾਂਵਾ ਨੂੰ ਟਿਕਟਾ ਦੇਣ ਦਾ ਐਲਾਨ ਕੀਤਾ ਹੈ ਉਸੇ ਤਰਾਂ ਹੀ ਪੰਜਾਬ ਵਿੱਚ “ਧੀ ਪੰਜਾਬ ਦੀ ਆਪਣਾ ਹੱਕ ਜਾਣਦੀ “ ਮੁਹਿੰਮ ਸੁਰੂ ਕੀਤੀ ਗਈ ਹੈ। ਜਿਸ ਤਹਿਤ ਮਹਿਲਾਂਵਾ ਨੂੰ ਉਹਨਾਂ ਦੇ ਹੱਕਾ ਪ੍ਰਤੀ ਜਾਗਰੂਕ ਕੀਤਾ ਜਾਵੇਗਾ।

ਬੀਬੀ ਬਡਲਾ ਨੇ ਕਿਹਾ ਕਿ ਹਲਕਾ ਅਮਰਗੜ੍ਹ ਦੇ ਲੋਕਾ ਦਾ ਉਹਨਾਂ ਨੂੰ ਭਰਵਾ ਹੁੰਗਾਰਾ ਮਿਲ ਰਿਹਾ ਹੈ ਅਤੇ ਪਾਰਟੀ ਹਾਈਕਮਾਨ ਵੱਲੋ ਵੀ ਲਗਾਤਾਰ ਸਰਵੈ ਕਰਵਾਏ ਜਾ ਰਹੇ ਹਨ। ਕਾਂਗਰਸ ਪਾਰਟੀ ਵੱਲੋ ਪਹਿਲਾਂ ਵੀ ਮਹਿਲਾਂਵਾ ਨੂੰ ਰਾਜਨੀਤਿਕ ਤੌਰ ਤੇ ਮਜਬੂਤ ਕੀਤਾ ਗਿਆ ਹੈ ਅਤੇ 2022 ਦੀਆ ਚੋਣਾਂ ਵਿੱਚ ਮਹਿਲਾਂਵਾ ਕਾਂਗਰਸ ਪਾਰਟੀ ਦੀ ਸਰਕਾਰ ਬਣਾਉਣ ਵਿੱਚ ਅਹਿਮ ਰੋਲ ਅਦਾ ਕਰਨਗੀਆ ਅਤੇ ਵਿਧਾਨ ਸਭਾ ਵਿੱਚ ਵੀ ਇਸ ਵਾਰ ਮਹਿਲਾਂਵਾ ਦੀ ਗਿਣਤੀ ਪਹਿਲਾਂ ਨਾਲੋ ਕਿਤੇ ਵੱਧ ਹੋਵੇਗੀ। ਬੀਬੀ ਬਡਲਾ ਨੇ ਕਿਹਾ ਕਿ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਹਾਰੀ ਹੋਈ ਲੜਾਈ ਲੜ ਰਹੀਆ ਹਨ।

ਇਹਨਾਂ ਪਾਰਟੀਆ ਦਾ ਪੰਜਾਬ ਵਿੱਚ ਕੋਈ ਵਜੂਦ ਨਹੀ ਰਿਹਾ। ਇਸ ਮੌਕੇ ਉਹਨਾਂ ਦੇ ਨਾਲ ਮਹੰਤ ਬਲਦੇਵ ਸਿੰਘ ਭੁਰਥਲਾ, ਜਸਵੰਤ ਸਿੰਘ ਬਾਠਾ, ਅਬਦੁਲ ਹਮੀਦ, ਦਿਲਪ੍ਰੀਤ ਸਿੰਘ, ਬਲਵਿੰਦਰ ਸਿੰਘ, ਰਾਜਕੁਮਾਰ ਆਦਿ ਕਾਂਗਰਸੀ ਵਰਕਰ ਹਾਜ਼ਰ ਸਨ।

Leave a Reply

Your email address will not be published. Required fields are marked *