ਪੂਨਮ ਕਾਂਗੜਾ ਨੇ ਹਮੇਸ਼ਾ ਗਰੀਬਾ ਦਾ ਭਲਾ ਕੀਤਾ : ਰੁਪ ਧਾਲੀਵਾਲ, ਗੀਤਾ
ਸੰਗਰੂਰ 28 ਦਸੰਬਰ (ਰੇਸ਼ਵ ਗਰਗ) ਪੰਜਾਬ ਰਾਜ ਅਨੁਸੂਚਿਤ ਜਾਤੀਆ ਕਮਿਸ਼ਨ ਦੇ ਮੈਂਬਰ ਸ਼੍ਰੀਮਤੀ ਪੂਨਮ ਕਾਂਗੜਾ ਦਾ ਅੱਜ ਸਥਾਨਕ ਸੁੰਦਰ ਬਸਤੀ ਵਿਖੇ ਸਮਾਜ ਰੁਪ ਸਿੰਘ ਧਾਲੀਵਾਲ ਪ੍ਰਧਾਨ ਦੀ ਅਗਵਾਈ ਹੇਠ ਛੱਜਘੜ੍ਹ, ਜੋਗੀਨਾਥ ਅਤੇ ਸਪੇਲਾ ਭਾਈਚਾਰੇ ਵੱਲੋ ਵਿਸ਼ੇਸ਼ ਸਨਮਾਨ ਕੀਤਾ ਗਿਆ ।
ਇਸ ਮੌਕੇ ਸੰਬੋਧਨ ਕਰਦਿਆ ਰੁਪ ਸਿੰਘ ਧਾਲੀਵਾਲ ਨੇ ਕਿਹਾ ਕਿ ਪੂਨਮ ਕਾਂਗੜਾ ਦਲਿਤ ਸਮਾਜ ਦੀ ਹੋਣਹਾਰ ਲੀਡਰ ਹੈ ਜਿੰਨਾ ਦਾ ਪਰਿਵਾਰ ਸਮਾਜ ਦੀ ਪਿੱਛਲੇ ਲੰਮੇ ਸਮੇ ਤੋ ਸੇਵਾ ਕਰਦਾ ਆ ਰਹਿਆ ਹੈ ਜਿਸ ਤੇ ਪੂਰੇ ਦਲਿਤ ਸਮਾਜ ਨੂੰ ਮਾਣ ਹੈ ।
ਉਨਾ ਕਿਹਾ ਕਿ ਅੱਜ ਦੇ ਸਮੇ ਵਿੱਚ ਪੂਨਮ ਕਾਂਗੜਾ ਵਰਗੀਆ ਦਲੇਰ ਮਹਿਲਾਵਾ ਦੀ ਅਹਿਮ ਜਰੂਰਤ ਹੈ ਤਾਂ ਹੀ ਸਮਾਜ ਹੋਰ ਤਰੱਕੀ ਕਰ ਸਕਦਾ ਹੈ ਉਨਾ ਕਿਹਾ ਕਿ ਪਹਿਲਾ ਵੀ ਪੂਨਮ ਕਾਂਗੜਾ ਵੱਲੋ ਬਤੌਰ ਮੈਂਬਰ ਐਸ ਸੀ ਕਮਿਸ਼ਨ ਅਨੇਕਾ ਦਲਿਤਾ ਨੂੰ ਇਨਸਾਫ ਦਿਵਾਉਣ ਲਈ ਵੱਡੀ ਭੂਮਿਕਾ ਨਿਭਾਈ ਹੈ ਪੂਨਮ ਕਾਂਗੜਾ ਦੇ ਮੁੜ ਮੈਂਬਰ ਐਸ ਸੀ ਕਮਿਸ਼ਨ ਬਣਨ ਨਾਲ ਦਲਿਤ ਭਾਈਚਾਰੇ ਨੂੰ ਇਨਸਾਫ ਦੀ ਕਿਰਨ ਨਜ਼ਰ ਆਉਣ ਲੱਗ ਪਈ ਹੈ ।
ਮਹਿਲਾ ਵਿੰਗ ਦੀ ਪ੍ਰਧਾਨ ਗੀਤਾ ਅਤੇ ਰੇਖਾ ਰਾਣੀ ਨੇ ਕਿਹਾ ਕਿ ਮੈਡਮ ਪੂਨਮ ਕਾਂਗੜਾ ਬਹੁਤ ਹੀ ਮਿਹਨਤੀ ਅਤੇ ਸਮਾਜ ਸੇਵਾ ਨੂੰ ਸਮਰਪਿਤ ਮਹਿਲਾ ਲੀਡਰ ਹੈ ਜਿੰਨਾ ਦੀ ਸੋਚ ਹੀ ਅਗਾਂਹ ਵਧੂ ਹੈ ਉਹਨਾ ਕਿਹਾ ਕਿ ਬਿਤੇ ਸਾਲ ਕਰੋਨਾ ਮਹਾਂਮਾਰੀ ਦੇ ਚਲਦਿਆ ਕੋਈ ਵੀ ਅਪਣੇ ਘਰੋਂ ਬਾਹਰ ਨਹੀ ਨਿਕਲ ਦਾ ਸੀ ਉਸ ਸਮੇ ਪੂਨਮ ਕਾਂਗੜਾ ਅਤੇ ਇਸ ਦਾ ਪਰਿਵਾਰ ਸੰਗਰੂਰ ਹੀ ਨਹੀ ਬਲਕਿ ਪੂਰੇ ਜਿਲਾ ਸੰਗਰੂਰ ਅੰਦਰ ਲੋਕਾ ਨੂੰ ਅਪਣੀ ਤਰਫੋ ਰਾਸ਼ਨ ਅਤੇ ਹੋਰ ਜਰੂਰਤ ਦਾ ਸਾਮਾਨ ਮੁਹੱਈਆ ਕਰਵਾ ਰਿਹਾ ਸੀ । ਜੇਲੋ ਦੇਵੀ ਨੇ ਕਿਹਾ ਕਿ ਪੂਨਮ ਕਾਂਗੜਾ ਅਤੇ ਇਹਨਾ ਦੇ ਪਰਿਵਾਰ ਨੇ ਜੋ ਲਾਕਡਾਉਨ ਦੌਰਾਨ ਨਿਸ਼ਕਾਮ ਸੇਵਾ ਕੀਤੀ ਹੈ ਉਹ ਇੱਕ ਬਹੁਤ ਹੀ ਸ਼ਲਾਘਾਯੋਗ ਕਦਮ ਹੈ ਉਨਾ ਕਿਹਾ ਕਿ ਅਜਿਹੀ ਸੇਵਾ ਕੁੱਝ ਵਿਰਲੇ ਲੋਕਾ ਦੇ ਹਿੱਸੇ ਹੀ ਆਉਂਦੀ ਹੈ ।
ਸਮੂਹ ਭਾਈਚਾਰੇ ਨੇ ਪੂਨਮ ਕਾਂਗੜਾ ਮੈਂਬਰ ਐਸ ਸੀ ਕਮਿਸ਼ਨ ਬਣਾਉਣ ਲਈ ਪੰਜਾਬ ਸਰਕਾਰ ਖਾਸ ਕਰਕੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਕੈਬਨਿਟ ਮੰਤਰੀ ਸ਼੍ਰੀ ਵਿਜੇਇੰਦਰ ਸਿੰਗਲਾ ਅਤੇ ਕੈਬਨਿਟ ਮੰਤਰੀ ਡਾ ਰਾਜ ਕੁਮਾਰ ਵੇਰਕਾ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਮੈਡਮ ਪੂਨਮ ਕਾਂਗੜਾ ਨੇ ਕਿਹਾ ਕਿ ਉਹ ਕਿਸੇ ਵੀ ਐਸ ਸੀ ਨਾਲ ਕੋਈ ਵੀ ਧੱਕੇਸ਼ਾਹੀ ਬਰਦਾਸ਼ਤ ਨਹੀ ਕਰਨਗੇ ਦਲਿਤਾ ਨੂੰ ਇਨਸਾਫ ਦਿਵਾਉਣ ਲਈ ਉਹ ਪਹਿਲਾ ਨਾਲੋ ਵੀ ਵਧ ਰਫਤਾਰ ਨਾਲ ਕੰਮ ਕਰਨਗੇ ।
ਸਨਮਾਨ ਲਈ ਪੂਨਮ ਕਾਂਗੜਾ ਨੇ ਮਾਨ ਸਨਮਾਨ ਦੇਣ ਲਈ ਉਹਨਾ ਸਮੂਹ ਟੀਮ ਦਾ ਧੰਨਵਾਦ ਵੀ ਕੀਤਾ ਇਸ ਮੌਕੇ ਹੋਰਨਾ ਤੋ ਇਲਾਵਾ ਰਾਜੇਸ਼ ਲੋਟ ਸੀਨੀਅਰ ਆਗੂ, ਦਰਸ਼ਨ ਨਾਥ, ਰਵੀ ਕੁਮਾਰ, ਰਾਕਾ, ਮੰਗਤੂ ਸਿੰਘ, ਕਾਲਾ ਸਿੰਘ, ਸੇਵਕ ਸਿੰਘ, ਸੁਰਜ, ਖੁਸ਼ੀਆ ਰਾਮ, ਵਿੱਕੀ, ਅਕਾਸ਼, ਦੀਪੂ, ਗੇਜੋ, ਭੋਲੀ, ਜੋਤੀ, ਦਰਸ਼ਨਾ, ਆਸ਼ਾ ਰਾਣੀ , ਮੁਰਤੀ ਦੇਵੀ ਆਦਿ ਨੇ ਵੀ ਮੈਡਮ ਪੂਨਮ ਕਾਂਗੜਾ ਨੂੰ ਵਧਾਈ ਦਿੱਤੀ ਇਸ ਤੋ ਇਲਾਵਾ ਬਲਵੀਰ ਸਿੰਘ ਮੈਂਬਰ ਨੀਲੋਵਾਲ ਵੱਲੋ ਅਪਣੀ ਟੀਮ ਸਮੇਤ ਪਹੁੰਚ ਕਿ ਮੈਡਮ ਪੂਨਮ ਕਾਂਗੜਾ ਦੀ ਸਨਮਾਨ ਕੀਤਾ ਗਿਆ।