ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਹੋਏ ਨਤਮਸਤਕ
ਸੰਗਰੂਰ,29 ਦਸੰਬਰ ( ਸੁਰਿੰਦਰ ਪਾਲ ਸਿੰਘ ਸਿਦਕੀ )
– ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜਾਦੇ ਤੇ ਸਿੰਘਾਂ ਸਿੰਘਣੀਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਸਮਾਗਮ ਸਥਾਨਿਕ ਗੁਰਦੁਆਰਾ ਸਾਹਿਬ ਹਰਿਗੋਬਿੰਦ ਪੁਰਾ ਵਿਖੇ ਪ੍ਬੰਧਕ ਕਮੇਟੀ ਤੇ ਇਸਤਰੀ ਸਤਿਸੰਗ ਸਭਾ ਵੱਲੋਂ ਜਗਤਾਰ ਸਿੰਘ ਪ੍ਧਾਨ, ਹਰਪੀ੍ਤ ਸਿੰਘ ਪੀ੍ਤ, ਬੀਬੀ ਬਲਵੰਤ ਕੌਰ ਦੀ ਦੇਖ ਰੇਖ ਹੇਠ ਕਰਵਾਇਆ ਗਿਆ । ਸਮਾਗਮ ਦੀ ਆਰੰਭਤਾ ਗੁਰਬਾਣੀ ਜਾਪ ਤੇ ਨਾਮ ਸਿਮਰਨ ਨਾਲ ਕੀਤੀ ਗਈ।
ਹਜੂਰੀ ਰਾਗੀ ਭਾਈ ਹਰਫੂਲ ਸਿੰਘ ਦੇ ਜਥੇ ਨੇ ਕੀਰਤਨ ਕੀਤਾ ।ਭਾਈ ਭੋਲਾ ਸਿੰਘ ਹੈੱਡ ਗ੍ੰਥੀ ਨੇ ਸ਼ਹਾਦਤ ਦੇ ਸਬੰਧ ਵਿੱਚ ਕਥਾ ਵਿਚਾਰ ਕੀਤੀ। ਇਸ ਸਮਾਗਮ ਵਿੱਚ ਕੈਬਨਿਟ ਮੰਤਰੀ ਸ੍ਰੀ ਵਿਜੈਇੰਦਰ ਸਿੰਗਲਾ ਨੇ ਵਿਸ਼ੇਸ ਤੌਰ ਤੇ ਸ਼ਮੂਲੀਅਤ ਕੀਤੀ ਉਨ੍ਹਾਂ ਦੇ ਨਾਲ ਸ੍ਰੀ ਨਰੇਸ਼ ਗਾਬਾ ਚੇਅਰਮੈਨ ਇੰਮਪਰੂਵਮੈੰਟ ਟਰੱਸਟ , ਲਛਮਣ ਦਾਸ ਲਾਲਕਾ ਮੈਂਬਰ ਟਰੱਸਟ ਵੀ ਪਹੁੰਚੇ ।
ਸੁਰਿੰਦਰ ਪਾਲ ਸਿੰਘ ਸਿਦਕੀ ਨੇ ਪ੍ਬੰਧਕ ਕਮੇਟੀ ਵੱਲੋਂ ਕੈਬਨਿਟ ਮੰਤਰੀ ਦਾ ਸਵਾਗਤ ਕੀਤਾ ਤੇ ਉਨ੍ਹਾਂ ਵੱਲੋਂ 550 ਸਾਲਾ ਗੁਰੂ ਨਾਨਕ ਸਾਹਿਬ ਦਾ ਪ੍ਕਾਸ਼ ਪੁਰਬ ਨਗਰ ਕੀਰਤਨ ਤੋਂ ਲੈ ਕੇ ਸੰਗਰੂਰ ਵਿਖੇ ਆਯੋਜਿਤ ਕੀਤੇ ਗਏ ਵਿਸ਼ੇਸ ਧਾਰਮਿਕ ਸਮਾਗਮ, ਵਿਰਾਸਤੀ ਪੋ੍ਗਰਾਮ ਰਾਹੀੰ ਸਾਹਿਬਜਾਦਿਆਂ ਨੂੰ ਸਿਜਦਾ ਕਰਨਾ ਤੇ ਕਿਸਾਨੀ ਸੰਘਰਸ਼ ਦੇ ਸ਼ਹੀਦ ਕਿਸਾਨਾਂ ਦੀ ਯਾਦ ਵਿੱਚ ਜਨਤਾ ਪੈਟਰੋਲ ਪੰਪ ਸਾਹਮਣੇ ਬਣਾਏ ਯਾਦਗਾਰੀ ਪਾਰਕ ਵਿੱਚ ਖੰਡਾ ਸਥਾਪਿਤ ਕਰਨ ਦਾ ਵਿਸ਼ੇਸ ਜਿਕਰ ਕੀਤਾ ਅਤੇ ਗੁਰਦੁਆਰਾ ਸਾਹਿਬ ਦੇ ਨਾਲ ਸਥਾਪਿਤ ਮਾਤਾ ਗੰਗਾ ਜੀ ਧਰਮਸ਼ਾਲਾ ਦੀ ਸੁੰਦਰ ਦਿੱਖ ਬਨਾਉਣ ਲਈ ਸਮੇਂ ਸਮੇਂ ਤੇ ਦਿੱਤੇ ਸਹਿਯੋਗ ਲਈ ਵਿਜੇੈਇੰਦਰ ਸਿੰਗਲਾ ਦਾ ਧੰਨਵਾਦ ਕੀਤਾ।
ਇਸ ਸਮੇਂ ਡਾ.ਚਰਨਜੀਤ ਸਿੰਘ ਉਡਾਰੀ ਨੇ ਗੁਰੂ ਸਾਹਿਬ ਦੇ ਪਰਿਵਾਰ ਵੱਲੋਂ ਦਿੱਤੀ ਕੁਰਬਾਨੀ ਦੇ ਸੰਦਰਭ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਤੋਂ ਲੈ ਕੇ ਦਸਮ ਪਾਤਿਸ਼ਾਹ ਤੱਕ ਜਬਰ ਜੁਲਮ ਵਿੱਰੁਧ ਸਬਰ, ਸਹਿਨਸ਼ੀਲਤਾ ਅਤੇ ਅਡੋਲਤਾ, ਭਰੋਸਾ ਆਦਿ ਸਿਖਿਆਵਾਂ ਦਾ ਖੂਬਸੂਰਤ ਢੰਗ ਨਾਲ ਚਿਤਰਨ ਕੀਤਾ। ਉਨ੍ਹਾਂ ਕੈਬਨਿਟ ਮੰਤਰੀ ਸਿੰਗਲਾ ਵੱਲੋਂ ਸਮਾਜਿਕ , ਧਾਰਮਿਕ ਖੇਤਰ ਵਿੱਚ ਪਾਏ ਜਾ ਰਹੇ ਯੋਗਦਾਨ ਦੀ ਸ਼ਲਾਘਾ ਕੀਤੀ।
ਇਸ ਸਮੇਂ ਨਰੇਸ਼ ਗਾਬਾ ਨੇ ਮੰਤਰੀ ਸਾਹਿਬ ਦੇ ਦਿਸ਼ਾ ਨਿਰਦੇਸ਼ ਹੇਠ ਕੀਤੇ ਗਏ ਸ਼ਹਿਰ ਦੇ ਵਿਕਾਸ ਬਾਰੇ ਦੱਸਿਆ। ਇਸ ਸਮੇਂ ਆਪਣੇ ਭਾਸ਼ਨ ਦੌਰਾਨ ਕੈਬਨਿਟ ਮੰਤਰੀ ਵਿਜੇੈਇੰਦਰ ਸਿੰਗਲਾ ਨੇ ਸ਼ਹੀਦਾਂ ਨੂੰ ਅਕੀਦਤ ਭੇੰਟ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਨਿਸ਼ਾਨਾ “ਆਪਣਾ ਤੇ ਸ਼ਾਨਦਾਰ ਸੰਗਰੂਰ “ ਨੂੰ ਵਿਕਾਸ ਦੀਆਂ ਬੁਲੰਦੀਆਂ ਤੇ ਪਹੁੰਚਾਉਣ ਦਾ ਹੈ, ਸ਼ਹਿਰ ਦੇ ਵੱਖ ਧਾਰਮਿਕ ਸਥਾਨਾਂ ਦੇ ਵਿਕਾਸ ਵਾਸਤੇ ਦਿੱਤੀ ਜਾ ਰਹੀ ਸਹਾਇਤਾ ਅਧੀਨ ਉਨ੍ਹਾਂ ਨੇ ਗੁਰਦੁਆਰਾ ਸਾਹਿਬ ਦੀ ਪ੍ਬੰਧਕ ਕਮੇਟੀ ਨੂੰ ਦੋ ਲੱਖ ਰੁਪਏ ਦਾ ਚੈੱਕ ਦਿੱਤਾ ਅਤੇ ਹੋਰ ਵੀ ਲੌੜੀੰਦੀ ਸਹਾਇਤਾ ਸਹਿਯੋਗ ਦਾ ਭਰੋਸਾ ਦਿੱਤਾ।ਗੁਰਦੁਆਰਾ ਸਾਹਿਬ ਵੱਲੋਂ ਮੰਤਰੀ ਸਾਹਿਬ ਨੂੰ ਸਿਰੋਪਾਓ ਤੇ ਸਨਮਾਨ , ਜਗਤਾਰ ਸਿੰਘ ਪ੍ਧਾਨ, ਹਮੀਰ ਸਿੰਘ , ਓਮ ਪ੍ਕਾਸ਼, ਕੁਲਵੀਰ ਸਿੰਘ ਖਜਾਨਚੀ, ਰਸਵਿੰਦਰ ਸਿੰਘ ਟੁਰਨਾ, ਸੁਰਿੰਦਰ ਪਾਲ ਸਿੰਘ ਸਿਦਕੀ ਨੇ ਕੀਤਾ। ਸਮਾਜ ਸੇਵੀ ਰਾਜ ਕੁਮਾਰ ਅਰੋੜਾ ਨੇ ਮੁਹੱਲਾ ਨਿਵਾਸੀਆਂ ਵੱਲੋਂ ਮੰਤਰੀ ਸਾਹਿਬ ਤੇ ਪਤਵੰਤੇ ਸਜਣਾ ਦਾ ਧੰਨਵਾਦ ਕੀਤਾ ।
ਇਸ ਮੌਕੇ ਤੇ ਹਰਜੀਤ ਸਿੰਘ ਢੀਂਗਰਾ , ਜਸਪਾਲ ਸਿੰਘ ਖਾਲਸਾ, ਸਰਬਜੀਤ ਸਿੰਘ ਰੇਖੀ, ਡਾ ਦਿਨੇਸ਼ ਗਰੋਵਰ,ਮਨਜੀਤ ਸਿੰਘ ਬਖਸ਼ੀ, ਯਸ਼ਪਾਲ , ਸੁਖਪਾਲ ਸਿੰਘ ਗਰੇਵਾਲ , ਹਰੀਸ਼ ਟੁਟੇਜਾ, ਮਨੋਹਰ ਲਾਲ, ਮਾਸਟਰ ਹੇਮ ਰਾਜ,ਚਰਨਜੀਤ ਸਿੰਘ , ਜਤਿੰਦਰ ਕੌਰ ਕਪੂਰ, ਪਰਮਜੀਤ ਕੌਰ, ਇੰਦਰਪਾਲ ਕੌਰ, ਬਲਜਿੰਦਰ ਕੌਰ ਸਾਹਨੀ, ਵਰਿੰਦਰ ਕੌਰ , ਬਲਵਿੰਦਰ ਕੌਰ , ਹਰਮਿੰਦਰ ਕੌਰ ਆਦਿ ਹਾਜਰ ਸਨ।