ਸੰਗਰੂਰ, 29 ਦਸੰਬਰ (ਬਾਵਾ) –
ਸਮਾਜ ਸੇਵੀ ਬਿੰਦਰ ਕੁਮਾਰ ਬਾਂਸਲ ਨੂੰ ਪੰਜਾਬ ਸਰਕਾਰ ਨੇ ਜਿਲ੍ਹਾ ਯੋਜਨਾਂ ਬੋਰਡ ਸੰਗਰੂਰ ਦਾ ਚੇਅਰਮੈਨ ਨਿਯੁਕਤ ਕੀਤਾ ਹੈ। ਪੰਜਾਬ ਸਰਕਾਰ ਦੇ ਯੋਜਨਾਬਦੀ ਵਿਭਾਗ ਡਿਪਟੀ ਡਾਇਰੈਕਟਰ ਵਲੋਂ 28 ਦਸੰਬਰ ਨੂੰ ਨੋਟੀਫਿਕੇਸ਼ਨ ਜਾਰੀ ਕਰਕੇ ਨਿਯੁਕਤੀ ਨੂੰ ਮਨਜੂਰੀ ਦਿੱਤੀ ਹੈ।
ਪੰਜਾਬਨਾਮਾ ਨਾਲ ਗੱਲਬਾਤ ਕਰਦਿਆ ਸ੍ਰੀ ਬਾਂਸਲ ਨੇ ਕਿਹਾ ਕਿ ਪੰਜਾਬ ਦੇ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਨੇ ਉਹਨਾ ਨੂੰ ਜਿਲ੍ਹਾ ਯੋਜਨਾ ਬੋਰਡ ਦਾ ਚੇਅਰਮੈਨ ਨਿਯੁਕਤ ਕਰਵਾਇਆ ਹੈ। ਉਹਨਾ ਕਿਹਾ ਕਿ ਮੈਂ ਕਾਂਗਰਸ ਪਾਰਟੀ ਦਾ ਵਫਦਾਰ ਸਿਪਾਹੀ ਹਾਂ ਅਤੇ ਪਾਰਟੀ ਅਤੇ ਵਿਭਾਗ ਵਲੋਂ ਜੋ ਵੀ ਉਹਨਾ ਨੂੰ ਜੁੰਮੇਵਾਰੀ ਦਿੱਤੀ ਹੈ। ਉਹ ਇਸ ਜੁੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ।
ਉਹਨਾ ਕਿਹਾ ਕਿ ਅੱਜ ਉਹਨਾਂ ਵਲੋਂ ਵਿਭਾਗ ਦਾ ਚਾਰਜ ਲਿਆ ਜਾਵੇਗਾ। ਬਿੰਦਰ ਬਾਂਸਲ ਨੇ ਕਿਹਾ ਕਿ ਉਹ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਦੀ ਅਗਵਾਈ ਹੇਠ ਇਲਾਕੇ ਦੇ ਵਿਕਾਸ ਲਈ ਯਤਨਸ਼ੀਲ ਰਹਿਣਗੇ ਅਤੇ ਸੰਗਰੂਰ ਸ਼ਹਿਰ ਦੇ ਵਿਕਾਸ ਲਈ ਜੋ ਵੀ ਹੋ ਸਕੇਗਾ ਉਹ ਕਰਨਗੇ। ਬਿੰਦਰ ਕੁਮਾਰ ਬਾਂਸਲ ਦੀ ਇਸ ਨਿਯੁਕਤੀ ਤੇ ਸ਼ਹਿਰ ਦੇ ਕਾਂਗਰਸੀ ਵਰਕਰਾਂ ਵਿਚ ਖੁਸ਼ੀ ਦਾ ਮਹੌਲ ਹੈ ਅਤੇ ਉਹ ਬਿੰਦਰ ਬਾਸਲ ਨੂੰ ਵਧਾਈਆਂ ਦੇਣ ਪਹੁੰਚ ਰਹ ਹਨ।
।