ਸੰਗਰੂਰ (ਸਵਾਮੀ ਰਵਿੰਦਰ ਗੁਪਤਾ)
-ਬਨਾਸਰ ਬਾਗ ਲੇਡੀਜ ਕਲੱਬ (ਰਜਿ:)ਸੰਗਰੂਰ ਵੱਲੋ ਬਿਰਧ ਆਸ਼ਰਮ ਬਡਰੁੱਖਾਂ ਵਿਖੇ ਬਜ਼ੁਰਗਾ ਨਾਲ ਨਵਾਂ ਸਾਲ ਮਨਾਇਆ ਗਿਆ।
ਇਸ ਮੌਕੇ ਕਲੱਬ ਦੇ ਮੈਬਰਾਂ ਵੱਲੋਂ ਗਰਮ ਕੱਪੜੇ ਅਤੇ ਮਠਿਆਈ ਵੰਡੀ ਗਈ। ਕਲੱਬ ਦੀ ਪ੍ਰਧਾਨ ਕੁਸ਼ਮ ਗਰਗ ਨੇ ਦੱਸਿਆ ਕਿ ਕਲੱਬ ਦੇ ਮੈਂਬਰਾ ਵੱਲੋਂ ਸਮੇਂ ਸਮੇਂ ਸਿਰ ਲੋੜਵੰਦਾ ਦੀ ਸਹਾਇਤਾ ਕੀਤੀ ਜਾਂਦੀ ਹੈ।ਇਸ ਮੌਕੇ ਕਲੱਬ ਦੇ ਮੈਂਬਰਾ ਕਿਰਨ ਭੱਲਾ, ਵਿਸ਼ਾਲੀ, ਉਰਮਿਲ, ਸੰਤੋਸ਼,ਵਿਜੇ, ਚੰਚਲ, ਉਰਵਸ਼ੀ, ਅੰਜੂ, ਮੀਨਾ, ਮਹਿੰਦਰ ਅਤੇ ਸ਼ਿਵਾਲੀ ਵੱਲੋਂ ਭਰਭੂਰ ਯੋਗਦਾਨ ਪਾਇਆ ਗਿਆ।
ਬਿਰਧ ਆਸ਼ਰਮ ਦੇ ਪ੍ਰਧਾਨ ਇਜ: ਬਲਦੇਵ ਸਿੰਘ ਗੋਸਲ ਵੱਲੋਂ ਸਾਰਿਆਂ ਦਾ ਧੰਨਵਾਦ ਕੀਤਾ ਗਿਆ।