ਸੰਗਰੂਰ (ਸਵਾਮੀ ਰਵਿੰਦਰ ਗੁਪਤਾ)-
ਗੌਰਮਿੰਟ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ, ਸੰਗਰੂਰ ਦੀ ਮਹੀਨਾਵਾਰ ਮੀਟਿੰਗ ਸੰਸਥਾ ਦੇ ਪ੍ਰਧਾਨ ਜੀਤ ਸਿੰਘ ਢੀਂਡਸਾ ਦੀ ਪ੍ਰਧਾਨਗੀ ਹੇਠ ਹੋਈ। ਉਨ੍ਹਾਂ ਨਾਲ ਜਗਜੀਤ ਇੰਦਰ ਸਿੰਘ,ਸੱਜਣ ਸਿੰਘ ਪੂਨੀਆ,ਸੰਜੇ ਸ਼ਰਮਾ,ਸਵਾਮੀ ਇੰਜ:ਰਵਿੰਦਰ ਗੁਪਤਾ, ਭੁਪਿੰਦਰ ਸਿੰਘ ਜੱਸੀ, ਸ਼ੇਰ ਸਿੰਘ ਬਾਲੇਵਾਲ,ਮੱਘਰ ਸਿੰਘ ਸੋਹੀ ਪ੍ਰਧਾਨਗੀ ਮੰਡਲ ਵਿੱਚ ਸ਼ਾਮਲ ਸਨ।
ਮਹੀਨਾ ਜਨਵਰੀ ਵਿੱਚ ਜਨਮੇ ਪੈਨਸ਼ਨਰਾਂ ਦੇ ਜਨਮਦਿਨ ਮਨਾਏ ਗਏ ਉਨ੍ਹਾਂ ਨੂੰ ਵਧਾਈ ਦਿੰਦੇ ਹੋਏ ਸਨਮਾਨਿਤ ਕੀਤਾ ਗਿਆ ਤੇ ਲੰਮੀ ਉਮਰ ਦੀ ਕਾਮਨਾ ਕੀਤੀ ਗਈ। ਦਰਸ਼ਨ ਸਿੰਘ ਨੌਰਥ ਨੇ ਸਟੇਜ਼ ਦੀ ਜ਼ੁਮੇਵਾਰੀ ਬਾਖੂਬੀ ਨਿਭਾਉਂਦੀਆਂ ਸਰਕਾਰ ਵਲੋਂ ਜਾਰੀ ਨੋਟੀਫਿਕੇਸ਼ਨ ਦੇ ਅਧਾਰ ਤੇ ਮਿਤੀ 1-1-2016 ਤੋਂ ਬਾਅਦ ਰਿਟਾਇਰ ਹੋਏ ਪੈਨਸ਼ਨਰਾਂ ਨੂੰ ਆਪਸ਼ਨ ਦੇਣ ਬਾਰੇ ਜਾਣਕਾਰੀ ਸਾਂਝੀ ਕੀਤੀ।
ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਜਨਵਰੀ ਮਹੀਨੇ ਜਨਮੇਂ ਪੈਨਸ਼ਨਰਾਂ ਨੂੰ ਮੁਬਾਰਕਾਂ ਦਿੰਦੇ ਹੋਏ ਸੰਜੇ ਸ਼ਰਮਾ, ਪ੍ਰਧਾਨ, ਰੋਟਰੀ ਕਲੱਬ, ਸੰਗਰੂਰ ਰੋਇਅਲ,ਪਾਲਾ ਮੱਲ ਸਿੰਗਲਾ ਪ੍ਰਧਾਨ, ਸੀਨੀਅਰ ਸਿਟੀਜਨ ਭਲਾਈ ਸੰਸਥਾ ਸੰਗਰੂਰ, ਸੰਸਥਾ ਦੇ ਪ੍ਰਧਾਨ ਜੀਤ ਸਿੰਘ ਢੀਂਡਸਾ ਤੇ ਜਨਰਲ ਸਕੱਤਰ ਦਰਸ਼ਨ ਸਿੰਘ ਨੌਰਥ ਵਲੋਂ ਸਾਲ 2022 ਦਾ ਸੰਸਥਾ ਦਾ ਕਲੰਡਰ ਜਾਰੀ ਕੀਤਾ ਗਿਆ। ਸੰਸਥਾ ਦੇ ਪ੍ਰਧਾਨ ਜੀਤ ਸਿੰਘ ਢੀਂਡਸਾ ਨੇ ਸਰਕਾਰ ਤੋਂ ਮੰਗ ਕੀਤੀ ਕਿ ਪੈਨਸ਼ਨਰਾਂ ਦੀਆਂ ਬਕਾਇਆ ਮੰਗਾਂ ਤੁਰੰਤ ਮੰਨੀਆਂ ਜਾਣ ਵਰਨਾ ਰਾਜ ਕਰਦੀ ਪਾਰਟੀ ਨੂੰ ਆਉਂਦੀਆਂ ਚੌਣਾਂ ਵਿੱਚ ਖਮਿਆਜ਼ਾ ਭੁਗਤਣਾ ਪਵੇਗਾ। ਸੰਸਥਾ ਦੇ ਸਰਪ੍ਰਸਤ ਸਵਾਮੀ ਰਵਿੰਦਰ ਗੁਪਤਾ ਨੇ ਕਰੋਨਾ ਦੇ ਵਧ ਰਹੇ ਪ੍ਰਭਾਵ ਕਾਰਨ ਸਾਰੇ ਮੈਂਬਰਜ ਨੂੰ ਸਰਕਾਰ ਵੱਲੋ ਜਾਰੀ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ।
ਇਸ ਮੌਕੇ ਗੁਰਦੀਪ ਸਿੰਘ ਮੰਗਵਾਲ, ਗੁਰਦੇਵ ਸਿੰਘ ਭੁੱਲਰ, ਗੁਰਿੰਦਰਪਾਲ ਸ਼ਰਮਾ,ਲਾਭ ਸਿੰਘ,ਓ ਪੀ ਅਰੋੜਾ,ਮੰਗਤ ਰਾਜ, ਭੁਪਿੰਦਰਪਾਲ ਸ਼ਰਮਾ, ਕਮਾਂਡਰ ਨਿਹਾਲ ਸਿੰਘ,ਮਾਸਟਰ ਹਰੀਸ਼ ਚੰਦਰ, ਦਵਿੰਦਰ ਕੁਮਾਰ,ਸੱਤ ਪਾਲ ਸਿੰਗਲਾ, ਭਜਨ ਸਿੰਘ, ਗੁਰਚਰਨ ਸਿੰਘ ਭੱਠਲ, ਸੁਖਦੇਵ ਸਿੰਘ ਜੱਸੀ, ਭਾਈ ਹਰਦਿਆਲ ਸਿੰਘ,ਮਦਨ ਗੋਪਾਲ ਹਾਜ਼ਰ ਸਨ।