‘ਆਪ’ ਹੁਣ ਪਹਿਲਾਂ ਵਰਗੀ ਨਹੀਂ ਰਹੀ : ਦਿਨੇਸ਼ ਬਾਂਸਲ

 

ਸੰਗਰੂਰ, 28 ਜਨਵਰੀ

ਵਿਧਾਨ ਸਭਾ ਹਲਕਾ ਸੰਗਰੂਰ ਦੀ ਸਰਗਰਮ ਰਾਜਨੀਤੀ ਵਿੱਚ ਉਸ ਸਮੇਂ ਵੱਡਾ ਉਲਟਫੇਰ ਹੋ ਗਿਆ ਜਦੋਂ ਆਮ ਆਦਮੀ ਦੀ ਟਿਕਟ ਤੋਂ ਚੋਣ ਲੜ ਚੁੱਕੇ ਅਤੇ ਸੰਗਰੂਰ ਦੇ ਹਲਕਾ ਇੰਚਾਰਜ ਰਹੇ ਦਿਨੇਸ਼ ਬਾਂਸਲ ਨੇ ‘ਆਪ’ ਦੀਆਂ ਆਪਹੁਦਰੀਆਂ ਤੋਂ ਤੰਗ ਆ ਕੇ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋਣ ਫੈਸਲਾ ਲਿਆ। ਕੱਲ ਸ੍ਰੀ ਅੰਮਿ੍ਤਸਰ ਸਾਹਿਬ ਵਿਖੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੇ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਦੀ ਮੌਜ਼ੂਦਗੀ ਵਿੱਚ ਦਿਨੇਸ਼ ਬਾਂਸਲ ਤੇ ਇਨਾਂ ਦੇ ਸਾਥੀਆਂ ਨੇ ਕਾਂਗਰਸ ਵਿੱਚ ਸ਼ਾਮਿਲ ਹੋਣ ਦਾ ਐਲਾਨ ਕੀਤਾ।

ਦਿਨੇਸ਼ ਬਾਂਸਲ ਦੇ ਆਉਣ ਨਾਲ ਪਾਰਟੀ ਨੂੰ ਮਿਲੀ ਹੈ ਮਜ਼ਬੂਤੀ : ਵਿਜੈਇੰਦਰ ਸਿੰਗਲਾ
ਇਸ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿਨੇਸ਼ ਬਾਂਸਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਹੁਣ ਪਹਿਲਾਂ ਵਰਗੀਆਂ ਨਹੀਂ ਰਹੀਆਂ, ਇਨਾਂ ਦੀ ਸੋਚ ਵਪਾਰਕ ਹੋ ਚੁੱਕੀ ਹੈ। ਉਨਾਂ ਕਿਹਾ ਕਿ ਮੈਂ ਹਲਕਾ ਸੰਗਰੂਰ ਵਿੱਚ ਵਿਰੋਧੀ ਧਿਰ ਦੀ ਭੂਮਿਕਾ ਨਿਭਾਉਂਦਾ ਰਿਹਾ ਅਤੇ ਲੋਕ ਸਭਾ ਵਿੱਚ ‘ਆਪ’ ਨੂੰ ਹਲਕਾ ਸੰਗਰੂਰ ਤੋਂ 19 ਹਜ਼ਾਰ ਤੋਂ ਵੱਧ ਦੀ ਲੀਡ ਦਿਵਾਈ ਪਰ ਪਾਰਟੀ ਨੇ ਮੇਰੀ ਮਿਹਨਤ ਨੂੰ ਦਰਕਿਨਾਰ ਕਰਦਿਆਂ ਪਾਰਟੀ ਟਿਕਟ ਕਿਸੇ ਹੋਰ ਨੂੰ ਦੇ ਦਿੱਤੀ ਜਿਸ ਕਾਰਨ ਉਨਾਂ ਦੇ ਸਮਰਥਕਾਂ ਵਿੱਚ ਵੱਡੀ ਨਿਰਾਸ਼ਾ ਹੋ ਗਈ ਅਤੇ ਉਨਾਂ ਆਪਣੇ ਸਮਰਥਕਾਂ ਨਾਲ ਮੀਟਿੰਗ ਤੋਂ ਬਾਅਦ ਕਾਂਗਰਸ ਵਿੱਚ ਸ਼ਾਮਿਲ ਹੋਣ ਦਾ ਫੈਸਲਾ ਕੀਤਾ।

ਇਸ ਮੌਕੇ ਸ੍ਰੀ ਵਿਜੈਇੰਦਰ ਸਿੰਗਲਾ ਨੇ ਕਿਹਾ ਕਿ ਦਿਨੇਸ਼ ਬਾਂਸਲ ਦੇ ਕਾਂਗਰਸ ਪਾਰਟੀ ਵਿੱਚ ਆਉਣ ਨਾਲ ਕਾਂਗਰਸ ਨੂੰ ਹਲਕਾ ਸੰਗਰੂਰ ਵਿੱਚ ਮਜ਼ਬੂਤੀ ਮਿਲੀ ਹੈ। ਉਨਾਂ ਕਿਹਾ ਕਿ ਅਸੀਂ ਦਿਨੇਸ਼ ਬਾਂਸਲ ਦੇ ਇਨਾਂ ਦੇ ਸਾਥੀਆਂ ਮਾਣ ਕਰਾਂਗੇ ਅਤੇ ਅਸੀਂ ਹੁਣ ਪਾਰਟੀ ਨੂੰ ਮਜ਼ਬੂਤ ਕਰਨ ਲਈ ਇੱਕਮੁਠ ਹੋ ਕੇ ਲੜਾਂਗੇ।
ਕਾਂਗਰਸ ਵਿੱਚ ਸ਼ਾਮਿਲ ਹੋਣ ਵਾਲਿਆਂ ਵਿੱਚ ਦਿਨੇਸ਼ ਕੁਮਾਰ ਬਾਂਸਲ ਤੋਂ ਇਲਾਵਾ ਇੰਦਰਪਾਲ ਸਿੰਘ ਖਾਲਸਾ ਫਾਊਂਡਰ ਮੈਂਬਰ ਆਮ ਆਦਮੀ ਪਾਰਟੀ ਤੋਂ ਇਲਾਵਾ ਹਰਭਜਨ ਸਿੰਘ ਹੈਪੀ ਭਵਾਨੀਗੜ, ਮੋਨਿਕਾ ਢੀਂਗਰਾ, ਨਵ ਕਾਕੜਾ , ਐਡਵੋਕੇਟ ਰਾਜੀਵ ਬਾਂਸਲ , ਬਿਪਨ ਜਿੰਦਲ , ਰਾਜ ਕੁਮਾਰ ਗੋਇਲ , ਸੋਨੀ ਕਾਲਾਝਾੜ, ਜਸਵੀਰ ਨਦਾਮਪੁਰ , ਮਨਦੀਪ ਸਿੰਘ ਜਲਾਨ , ਸੰਦੀਪ ਕੁਮਾਰ ਅਤੇ ਹੋਰ ਸੈਕੜੇ ਆਗੂ ਮੌਜ਼ੂਦ ਸਨ।

Leave a Reply

Your email address will not be published. Required fields are marked *