ਬਰਨਾਲਾ, 7 ਫਰਵਰੀ –
ਆਲ ਇੰਡੀਆ ਕਸ਼ੱਤਰੀ (ਟਾਂਕ) ਪ੍ਰਤੀਨਿਧ ਸਭਾ ਦੇ ਚੋਣ ਬੋਰਡ ਅਤੇ ਚੇਅਰਮੈਨ ਕੌਰ ਸਿੰਘ ਉੱਪਲੀ ਵਲੋਂ ਗੁਰਦੁਆਰਾ ਭਗਤ ਨਾਮਦੇਵ ਜੀ ਬਰਨਾਲਾ ਵਿਖੇ ਸਰਬਸੰਮਤੀ ਨਾਲ ਚੋਣ ਕਰਵਾਉਣ ਦੀ ਪ੍ਰਕਿਰਿਆ ਲਈ ਤਿੰਨੋ ਉਮੀਦਵਾਰਾਂ ਅਤੇ ਚੋਣ ਬੋਰਡ ਦੇ ਸੂਝਵਾਨ ਮੈਂਬਰਾਂ ਵਲੋਂ ਇੱਕ ਸਲਾਘਾਯੋਗ ਵਧੀਆ ਫੈਸਲਾ ਕੀਤਾ ਗਿਆ।
ਇਸ ਨਾਲ ਭਾਈਚਾਰਾ ਏਕਤਾ ਨੂੰ ਬਲ ਮਿਲਿਆ ਹੈ। ਇਸ ਲਈ ਪ੍ਰਮੁੱਖ ਰੂਪ ਵਿਚ ਸ ਕੇਵਲ ਸਿੰਘ ਵੀਨਸ ਦੀ ਭੂਮਿਕਾ ਦੀ ਸ਼ਲਾਘਾ ਕਰਨੀ ਬਣਦੀ ਹੈ।ਸਰਬਸੰਮਤੀ ਨਾਲ ਸ ਸਤਨਾਮ ਸਿੰਘ ਜੱਸਲ ਦਮਦਮੀ ਸੰਗਰੂਰ ਨੂੰ ਪ੍ਰਧਾਨ ਚੁਣਿਆ ਗਿਆ ਅਤੇ ਆਪਣੀ ਟੀਮ ਚੁਣਨ ਦੇ ਅਧਿਕਾਰ ਦਿੱਤੇ ਗਏ। ਸਾਬਕਾ ਪ੍ਰਧਾਨ ਸ ਨਿਰੰਜਨ ਸਿੰਘ ਰੱਖਰਾ ਨੂੰ ਸਰਪ੍ਰਸਤ ਬਣਾਇਆ ਗਿਆ। ਇਸ ਮੌਕੇ ਪ੍ਰਧਾਨ ਦੇ ਉਮੀਦਵਾਰ ਸ ਬਲਵਿੰਦਰ ਸਿੰਘ ਚੌਹਾਨ ਨੇ ਦੋਵੇਂ ਆਹੁਦੇਦਾਰਾਂ ਨੂੰ ਵਧਾਈ ਦਿੱਤੀ ਅਤੇ ਆਪਣੇ ਵਲੋਂ ਸਹਿਯੋਗ ਦੇਣ ਦੀ ਪੇਸ਼ਕਸ਼ ਕੀਤੀ।ਚੇਅਰਮੈਨ ਕੌਰ ਸਿੰਘ ਉੱਪਲੀ ਨੇ ਨਿਰਪੱਖ ਰੋਲ ਅਦਾ ਕੀਤਾ। ਕੇਵਲ ਸਿੰਘ ਵੀਨਸ, ਕੁਲਵਿੰਦਰ ਸਿੰਘ ਕਾਲਾ, ਡਾ. ਭੁਪਿੰਦਰ ਸਿੰਘ ਬੇਦੀ, ਸ ਗੁਰਤੇਜ ਸਿੰਘ ਡੱਬਵਾਲੀ , ਸ ਸੁਖਮਿੰਦਰ ਸਿੰਘ ਬੇਦੀ , ਸ ਰੂਪ ਸਿੰਘ ਜੱਸਲ, ਸ ਮੇਜਰ ਸਿੰਘ ਬਠਿੰਡਾ, ਜਗਦੇਵ ਸਿੰਘ ਕੈਂਥ, ਮਾਸਟਰ ਰਜਿੰਦਰ ਸਿੰਘ ਤੱਗੜ, ਅਰਜਨ ਸਿੰਘ, ਜਰਨੈਲ ਸਿੰਘ, ਭੁਪਿੰਦਰ ਸਿੰਘ, ਜਗਦੇਵ ਸਿੰਘ ਜੱਸਲ, ਗੁਰਦੀਪ ਸਿੰਘ ਤੱਥਗਿਰ, ਕੁਲਦੀਪ ਸਿੰਘ ਸਾਹਕੋਟ, ਗੁਰਦਿੱਤ ਸਿੰਘ ਹੋਰਾਂ ਨੇ ਸਰਬਸੰਮਤੀ ਨਾਲ ਚੋਣ ਕਰਵਾਉਣ ਦਾ ਮਾਹੌਲ ਬਣਾਇਆ ।
ਗੁਰੂ ਗ੍ਰੰਥ ਸਾਹਿਬ ਅੱਗੇ ਅਰਦਾਸ ਬੇਨਤੀ ਕਰਨ ਉਪਰੰਤ ਸ ਜੋਗਿੰਦਰ ਸਿੰਘ ਕੈਂਥ ਪ੍ਰਧਾਨ ਗੁਰਦੁਆਰਾ ਬਾਬਾ ਨਾਮਦੇਵ ਬਰਨਾਲਾ ਨੇ ਆਲ ਇੰਡੀਆ ਕਸ਼ੱਤਰੀ (ਟਾਂਕ) ਪ੍ਰਤੀਨਿਧੀ ਸਭਾ ਦੇ ਨਵੇਂ ਚੁਣੇ ਪ੍ਰਧਾਨ ਭਾਈ ਸਤਨਾਮ ਸਿੰਘ ਜੱਸਲ ਦਮਦਮੀ, ਸ ਬਲਵਿੰਦਰ ਸਿੰਘ ਚੌਹਾਨ, ਨਿਰੰਜਣ ਸਿੰਘ ਰੱਖੜਾ ਅਤੇ ਚੇਅਰਮੈਨ ਕੌਰ ਸਿੰਘ ਉੱਪਲੀ ਦਾ ਸਿਰੋਪਾਓ ਪਾ ਕੇ ਸਨਮਾਨ ਕੀਤਾ ਗਿਆ। ਇਸ ਮੌਕੇ ਮੁਕਤਸਰ, ਬਰਨਾਲਾ, ਬਠਿੰਡਾ , ਡੱਬਵਾਲੀ, ਸੰਗਰੂਰ, ਪਾਤੜਾ, ਸਮਾਣਾ, ਮੋਗਾ, ਸਾਹਕੋਟ ਅਤੇ ਵੱਖ ਵੱਖ ਜ਼ਿਲ੍ਹਿਆਂ ਤੋਂ ਆਏ ਸਰਗਰਮ ਆਹੁਦੇਦਾਰ ਤੇ ਮੈਂਬਰਾਂ ਨੇ ਮਿਲਕੇ ਸਨਮਾਨ ਰਸਮ ਵਿਚ ਭਾਗ ਲਿਆ। ਇਸ ਮੌਕੇ ਸਤਨਾਮ ਸਿੰਘ ਜੱਸਲ ਦਮਦਮੀ ਨੇ ਇਲੈਕਸ਼ਨ ਬੋਰਡ ਦੇ ਸਮੂਹ ਮੈਂਬਰਾਂ ਅਤੇ ਵੱਖ ਵੱਖ ਜ਼ਿਲ੍ਹਿਆਂ ਤੋਂ ਪਹੁੰਚੇ ਆਗੂਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਜੋ ਜ਼ਿੰਮੇਵਾਰੀ ਉਨ੍ਹਾਂ ਨੂੰ ਆਲ ਇੰਡੀਆ ਕਸੱਤਰੀਆ (ਟਾਂਕ) ਪ੍ਰਤੀਨਿਧੀ ਸਭਾ ਦੀ ਸੌਂਪੀ ਗਈ ਹੈ। ਉਸ ਨੂੰ ਉਹ ਪੂਰੀ ਈਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣਗੇ ਅਤੇ ਸਭਾ ਦੀ ਟੀਮ ਦੇ ਸਮੂਹ ਸਾਥੀ ਮੈਂਬਰਾਂ ਦੇ ਸਹਿਯੋਗ ਨਾਲ ਬਰਾਦਰੀ ਭਾਈਚਾਰੇ ਦੀ ਤਰੱਕੀ ਲਈ ਯੋਗ ਉਪਰਾਲੇ ਕਰਨ ਦੇ ਯਤਨ ਕਰਨਗੇ।