ਚੰਡੀਗੜ- ਡਰੱਗਜ ਮਾਮਲੇ ਵਿਚ ਸਪਰੀਮ ਕੋਰਟ ਤੋਂ ਅੰਤਰਿੰਮ ਜਮਾਨਤ ਤੇ ਚੱਲ ਰਹੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆਂ ਆਖਿਰ ਕਾਰ ਜੇਲ ਚਲੇ ਹੀ ਗਏ।
ਮਾਨਯੋਗ ਸਪਰੀਮ ਕੋਰਟ ਵਲੋਂ ਮਜੀਠੀਏ ਨੂੰ ਮਿਲੀ ਅੰਤਿਮ ਜਮਾਨਤ ਅੱਜ ਖਤਮ ਹੋ ਰਹੀ ਸੀ ਜਿਸ ਕਰਕੇ ਬਿਕਰਮ ਮਜੀਠੀਆ ਨੇ ਅੱਜ ਮੁਹਾਲੀ ਦੀ ਆਦਲਤ ਵਿਚ ਆਤਮ ਸਮਰਪਣ ਕਰ ਦਿੱਤਾ ਜਿਥੋਂ ਆਦਲਤ ਨੇ ਮਜੀਠੀਆ ਨੂੰ 14 ਦਿਨ ਦੀ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ ।
ਪੰਜਾਬ ਸਰਕਾਰ ਵਲੋਂ ਬਿਕਰਮ ਮਜੀਠੀਆਂ ਖਿਲਾਫ ਪੁਰਾਣੇ ਡਰੱਗਜ ਮਾਮਲੇ ਵਿਚ ਐਫ ਆਈ ਆਰ ਦਰਜ ਕੀਤੀ ਸੀ ਇਸ ਲਈ ਪੰਜਾਬ ਪੁਲਿਸ ਨੂੰ ਲੋੜੀਂਦੇ ਬਿਕਰਮ ਸਿੰਘ ਮਜੀਠੀਆ ਨੂੰ ਮਾਨਯੋਗ ਹਾਈਕੋਰਟ ਅਤੇ ਮਾਨਯੋਗ ਸਪਰੀਮ ਕੋਰਟ ਵਲੋਂ ਕੁਝ ਸਮੇਂ ਲਈ ਰਾਹਤ ਦਿੱਤੀ ਗਈ ਸੀ । ਅੱਜ ਅੰਤਿਮ ਰਾਹਤ ਖਤਮ ਹੋ ਗਈ ਅਤੇ ਬਿਕਰਮ ਸਿੰਘ ਮਜੀਠੀਆਂ ਨੇ ਆਦਲਤ ਵਿਚ ਪੇਸ਼ ਹੋਏ ਅਤੇ ਉਹਨਾਂ ਦੀ ਜੇਲ ਯਾਤਰਾ ਸ਼ੁਰੂ ਹੋ ਗਏ।