ਮੋਹਾਲੀ (ਮਨੀਸ਼ ਸ਼ੰਕਰ) ਭਾਰਤ ਨਿਊਜ਼ਲਾਈਨ ਬਿਊਰੋ:-ਬੀਤੇ ਸ਼ੁੱਕਰਵਾਰ ਦੇਰ ਰਾਤ ਨਿਜੀ ਹੋਟਲ ਦੇ ਮਾਲਕ ਅਤੇ ਸਾਬਕਾ ਸਿਹਤ ਮੰਤਰੀ ਪੰਜਾਬ ਬਲਬੀਰ ਸਿੰਘ ਸਿੱਧੂ ਦੇ ਨਜ਼ਦੀਕੀ ਮੰਨੇ ਜਾਂਦੇ ਹਰਪ੍ਰੀਤ ਸਿੰਘ ਅਨੁਸਾਰ ਉਹਨਾਂ ਦੇ ਹੋਟਲ ਸਟਾਫ ਨੂੰ ਇਕ ਧਮਕੀ ਭਰੇ ਫੋਨ ਆਇਆ ਜਿਸ ਤੇ ਉਨ੍ਹਾਂ ਕੋਲੋ 40 ਲੱਖ ਰੁਪਏ ਦੀ ਫਿਰੌਤੀ ਮੰਗੀ ਗਈ ਸੀ। ਰੋਟੀ ਮੰਗਣ ਵਾਲਾ ਆਪਣੇ ਆਪ ਨੂੰ ਲਾਰੇਂਸ ਬਿਸ਼ਨੋਈ ਗੈਂਗ ਦਾ ਗੋਲਡੀ ਬਰਾੜ ਦਸਦਾ ਸੀ। ਹਰਪ੍ਰੀਤ ਅਨੁਸਾਰ ਉਨ੍ਹਾਂ ਵੱਲੋਂ ਇਸ ਫੋਨ ਕਾਲ ਨੂੰ ਗੰਭੀਰਤਾ ਨਾਲ ਨਹੀਂ ਲਿਆ ਗਿਆ। ਜਿਸ ਤੋਂ ਅਗਲੇ ਦਿਨ 2 ਅਣਪਛਾਤੇ ਮੋਟਰਸਾਈਕਲ ਸਵਾਰਾਂ ਵੱਲੋਂ ਰਾਤ ਕਰੀਬ ਸਾਢੇ ਗਿਆਰਾਂ ਤੋਂ ਪੌਣੇ ਬਾਰਾਂ ਦੇ ਵਿੱਚ ਦਿਨ ਸੁੱਕਰਵਾਰ ਨੂੰ ਹੋਟਲ ਦੇ ਬਾਹਰ ਅੰਨ੍ਹੇਵਾਹ ਗੋਲੀਆਂ ਚਲਾਈਆਂ ਗਈਆਂ। ਜਿਸ ਵਿਚੋਂ ਇਕ ਗੋਲੀ ਹੋਟਲ ਦੇ ਬਾਹਰ ਸ਼ੀਸ਼ੇ ਤੇ ਜਾ ਲੱਗੀ। ਉਨ੍ਹਾਂ ਵੱਲੋਂ ਤੁਰੰਤ ਇਸ ਤੇ ਕਾਰਵਾਈ ਕਰਦਿਆਂ ਹੋਇਆਂ ਪੁਲਸ ਨੂੰ ਸੂਚਿਤ ਕੀਤਾ ਗਿਆ। ਅਜੇ ਉਹਨਾਂ ਵੱਲੋਂ ਪੁਲੀਸ ਨਾਲ ਗੱਲਬਾਤ ਵੀ ਕੀਤੀ ਜਾ ਰਹੀ ਸੀ ਕਿ ਏਨੇ ਵਿਚ ਇਕ ਨੀਲੇ ਰੰਗ ਦੀ ਮਰਸਡੀਜ਼ ਕਾਰ ਉਹਨਾਂ ਦੇ ਹੋਟਲ ਦੇ ਬਾਹਰ ਆਈ ਅਤੇ ਹੋਟਲ ਸਟਾਫ ਨੂੰ ਗਾਲਾਂ ਕੱਢਣੀਆਂ ਅਤੇ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਜਿਸ ਦੀਆਂ live ਤਸਵੀਰਾਂ ਉਹਨਾਂ ਦੇ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈਆਂ। ਹਰਪ੍ਰੀਤ ਸਿੰਘ ਵੱਲੋਂ ਐਸਐਸਪੀ ਮੋਹਾਲੀ ਨੂੰ ਦਿੱਤੀ ਗਈ ਦਰਖਾਸਤ ਦੇ ਆਧਾਰ ਤੇ ਥਾਣਾ ਸੋਹਾਣਾ ਵਿਖੇ ਅਪਰਾਧਕ ਧਾਰਾਵਾਂ ਆਈ ਪੀ ਸੀ 386,427,506,34,25,67 ਤਹਿਤ ਮੁਕੱਦਮਾ ਦਰਜ ਕਰ ਮੋਹਾਲੀ ਪੁਲਿਸ ਵੱਲੋਂ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਹੈ।

Leave a Reply

Your email address will not be published. Required fields are marked *