
ਭਵਾਨੀਗੜ, 15 ਮਾਰਚ(ਵਿਜੈ ਗਰਗ) ਭਾਰਤ ਨਿਊਜ਼ਲਾਈਨ:- ਪੰਜਾਬ ਫੋਟੋਗ੍ਰਾਫਰਜ਼ ਐਸੋ: ਸਥਾਨਕ ਇਕਾਈ ਦੀ ਚੋਣ ਸੂਬਾ ਪ੍ਰਧਾਨ ਰਣਧੀਰ ਸਿੰਘ ਫੱਗੂਵਾਲਾ ਦੀ ਅਗਵਾਈ ਵਿਚ ਸੂਬਾ ਡੈਲੀੇਗੇਟ ਆਰ.ਕੇ ਪਰਦੀਪ, ਰੂਪ ਸਿੰਘ ਦੀ ਦੇਖ਼ਰੇਖ਼ ਵਿਚ ਹੋਈ। ਚੋਣ ਤੋਂ ਪਹਿਲਾਂ ਐਸੋਸੀਏਸ਼ਨ ਦੇ ਪ੍ਰਧਾਨ ਵਿਜੈ ਸਿੰਗਲਾ ਨੇ ਆਪਣੇ ਕਾਰਜਕਾਲ ਦੀਆਂ ਪ੍ਰਾਪਤੀਆਂ ਬਾਰੇ ਵਿਸਥਾਰ ਪੂਰਬਕ ਚਾਨਣਾ ਪਾਉਂਦਿਆਂ ਆਪਣੀ ਟੀਮ ਨੂੰ ਭੰਗ ਕਰਕੇ ਨਵੀਂ ਟੀਮ ਦਾ ਐਲਾਨ ਕੀਤਾ। ਜਿਸ ਦੌਰਾਨ ਸਾਰੇ ਮੈਂਬਰਾਂ ਨੇ ਸਹਿਮਤੀ ਦਿੰਦਿਆਂ ਦਵਿੰਦਰ ਸਿੰਘ ਰਾਣਾ ਨੂੰ ਅਗਲੇ 2 ਸਾਲਾਂ ਲਈ ਪ੍ਰਧਾਨ, ਕਰਮਜੀਤ ਸਿੰਘ ਲੱਕੀ ਨੂੰ ਸੈਕਟਰੀ , ਵਿਸ਼ਵ ਨਾਥ ਨੂੰ ਖ਼ਜਾਨਚੀ, ਵਿਜੈ ਸਿੰਗਲਾ ਨੂੰ ਸੀਨੀਅਰ ਮੀਤ ਪ੍ਰਧਾਨ, ਜਸਵਿੰਦਰ ਸਿੰਘ ਚਹਿਲ ਅਤੇ ਗੁਰਪ੍ਰੀਤ ਸਿੰਘ ਨੂੰ ਮੀਤ ਪ੍ਰਧਾਨ, ਜਤਿੰਦਰ ਕੁਮਾਰ ਸੈਂਟੀ ਨੂੰ ਸਹਾਇਕ ਸਕੱਤਰ ਬਣਾਇਆ ਗਿਆ। ਇਸ ਮੌਕੇ ’ਤੇ ਆਰ.ਕੇ ਪਰਦੀਪ, ਰਣਧੀਰ ਸਿੰਘ ਫੱਗੂਵਾਲਾ ਅਤੇ ਰੂਪ ਸਿੰਘ ਨੂੰ ਡੈਲੀਗੇਟ ਨਿਯੁਕਤ ਕੀਤਾ ਗਿਆ। ਮੀਟਿੰਗ ਵਿਚ ਉਕਤ ਮੈਂਬਰਾਂ ਤੋਂ ਇਲਾਵਾ ਪਰਦੀਪ ਸਿੰਘ, ਕਿ੍ਰਸ਼ਨ ਸਿੰਘ, ਮਨਜੀਤ ਸਿੰਘ ਮਾਹੀ, ਹਰਜਿੰਦਰ ਸਿੰਘ ਅਨੀ ਆਦਿ ਹਾਜ਼ਰ ਸਨ।