Skip to content
ਭਵਾਨੀਗੜ੍ਹ,(ਵਿਜੈ ਗਰਗ):-ਆਮ ਆਦਮੀ ਪਾਰਟੀ ਦੇ ਜਿੱਤਣ ਤੋਂ ਬਾਅਦ ਅੱਜ ਮੁੱਖ ਮੰਤਰੀ ਦਾ ਸਹੁੰ ਚੁੱਕ ਸਮਾਗਮ ਸ਼ਹੀਦੇ ਆਜ਼ਮ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਕਰਵਾਇਆ ਗਿਆ। ਜਿਸ ਵਿਚ ਐਮ ਐਲ ਏ ਸੰਗਰੂਰ ਨਰਿੰਦਰ ਕੌਰ ਭਰਾਜ ਆਮ ਆਦਮੀ ਪਾਰਟੀ ਦੀ ਅਗਵਾਈ ਹੇਠ ਭਵਾਨੀਗੜ੍ਹ ਤੋਂ ਵੱਡੇ ਕਾਫਲੇ ਖਟਕੜ ਕਲਾਂ ਲਈ ਪਹੁੰਚੇ। ਸਥਾਨਕ ਆਪ ਆਗੂ ਰਾਮ ਗੋਇਲ ਨੇ ਦੱਸਿਆ ਕਿ ਪਿੰਡ ਖਟਕੜ ਕਲਾਂ ਅੱਜ ਬਸੰਤੀ ਰੰਗ ਦੀਆਂ ਪੱਗਾਂ ਅਤੇ ਚੁੰਨੀਆਂ ਨਾਲ ਰੰਗਿਆ ਗਿਆ।ਪੰਜਾਬ ਦੇ ਨਵੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਆਪਣੇ ਅਹੁਦੇ ਦੀ ਸਹੁੰ ਚੁੱਕੀ। ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਸੀ ਕਿ ਬਸੰਤੀ ਪੱਗਾਂ ਬੰਨ ਕੇ ਹਰੇਕ ਵਿਅਕਤੀ ਨੇ ਆਉਣਾ ਹੈ। ਰਾਮ ਗੋਇਲ ਵੀ ਬਸੰਤੀ ਰੰਗ ਦੀ ਪੱਗ ਬੰਨ ਕੇ ਖਟਕੜ ਕਲਾ ਪਹੁੰਚੇ ਜਿੱਥੇ ਪੰਜਾਬ ਦੇ ਰਾਜਪਾਲ ਵੱਲੋਂ ਪੰਜਾਬ ਦੇ ਨਵੇਂ ਮੁੱਖ ਮੰਤਰੀ ਭਗਵੰਤ ਮਾਨ ਉਨ੍ਹਾਂ ਦੇ ਅਹੁਦੇ ਦੀ ਸਹੁੰ ਚੁਕਵਾਈ।