Skip to content
ਮੋਹਾਲੀ (ਮਨੀਸ਼ ਸ਼ੰਕਰ)ਭਾਰਤ ਨਿਊਜ਼ਲਾਈਨ:-ਹੋਲੀ ਦੇ ਤਿਉਹਾਰ ਤੇ ਮੋਹਾਲੀ ਤੋਂ ਇਕ ਦੁਖਦ ਖਬਰ ਸਾਹਮਣੇ ਆ ਰਹੀ ਹੈ। ਮੋਹਾਲੀ ਥਾਣਾ ਸੋਹਾਣਾ ਦੇ ਨਾਲ ਲਗਦੀ ਲਾਈਟ ਪੁਆਇੰਟ ਤੇ ਇੱਕ ਮੋਟਰਸਾਈਕਲ ਨੂੰ ਸਕਾਰਪੀਓ ਕਾਰ ਸਵਾਰ ਵਿਅਕਤੀ ਵੱਲੋਂ ਜਬਰਦਸਤ ਟੱਕਰ ਮਾਰੀ ਜਿਸ ਵਿੱਚ ਮੋਟਰਸਾਈਕਲ ਸਵਾਰ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਦੂਸਰਾ ਵਿਅਕਤੀ ਗੰਭੀਰ ਜ਼ਖ਼ਮੀ ਹੋਇਆ। ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਜ਼ਖ਼ਮੀਆਂ ਨੂੰ ਇਲਾਜ ਲਈ ਸੋਹਾਣਾ ਹਸਪਤਾਲ ਲਜਾਇਆ ਗਿਆ। ਜਿੱਥੇ ਡਾਕਟਰਾਂ ਵੱਲੋਂ ਇੱਕ ਨੂੰ ਮ੍ਰਿਤਕ ਘੋਸ਼ਤ ਕਰ ਦਿੱਤਾ ਗਿਆ ਅਤੇ ਦੂਸਰਾ ਵਿਅਕਤੀ ਜੇਰੇ ਇਲਾਜ ਭਰਤੀ ਕਰ ਲਿਆ ਗਿਆ। ਮੋਟਰਸਾਈਕਲ ਸਵਾਰ ਵਿਅਕਤੀ ਪ੍ਰਵਾਸੀ ਦੱਸੇ ਜਾ ਰਹੇ ਹਨ।