ਮੁਹਾਲੀ(ਮਨੀਸ਼ ਸ਼ੰਕਰ) ਭਾਰਤ ਨਿਊਜ਼ਲਾਈਨ:-ਮੁਹਾਲੀ ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਅੱਜ ਸੈਕਟਰ 70 (ਮਟੌਰ) ਵਾਲੇ ਚੌਕ ਤੋਂ ਫੇਜ਼ 3 ਬੀ 2 ਤੱਕ ਮੁੱਖ ਸੜਕ ਨੂੰ ਆਰੰਭ ਕਰਵਾਇਆ।ਇਸ ਮੌਕੇ ਉਨ੍ਹਾਂ ਨੇ ਇੱਥੇ ਚੱਲ ਰਹੇ ਕੰਮ ਦੀ ਨਜ਼ਰਸਾਨੀ ਕੀਤੀ ਅਤੇ ਮੌਕੇ ਤੇ ਮੌਜੂਦ ਅਦਾਰਿਆਂ ਨੂੰ 31 ਮਾਰਚ ਤੱਕ ਇਹ ਸੜਕ ਅਮਰਟੈਕਸ ਚੌਕ ਤੱਕ ਚਾਲੂ ਕਰਨ ਲਈ ਕਿਹਾ।ਇਸ ਮੌਕੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਹੁਣ ਮੌਸਮ ਬਿਲਕੁਲ ਸਾਫ਼ ਹੈ ਅਤੇ ਇਹ ਸਡ਼ਕ ਦਾ ਕੰਮ ਪਹਿਲਾਂ ਹੀ ਲੇਟ ਹੋ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਇਹ ਮੁੱਖ ਸੜਕ ਸੀਵਰੇਜ ਦੀ ਪਾਈਪ ਪਾਉਣ ਕਾਰਨ ਰੁਕੀ ਹੋਈ ਸੀ ਅਤੇ ਇਸ ਵਾਰ ਬਰਸਾਤਾਂ ਦਾ ਮੌਸਮ ਕਾਫ਼ੀ ਲੰਬਾ ਹੋ ਜਾਣ ਕਾਰਨ ਸਡ਼ਕ ਚਾਲੂ ਹੋਣ ਵਿੱਚ ਦੇਰੀ ਹੋਈ ਹੈ।ਉਨ੍ਹਾਂ ਇਸ ਮੌਕੇ ਅਧਿਕਾਰੀਆਂ ਨੂੰ ਇਹ ਵੀ ਹਦਾਇਤਾਂ ਦਿੱਤੀਆਂ ਕਿ ਉਹ ਠੇਕੇਦਾਰ ਵੱਲੋਂ ਬਣਾਈ ਜਾ ਰਹੀ ਸੜਕ ਦੇ ਸੈਂਪਲ ਲੈਂਦੇ ਰਹਿਣ ਅਤੇ ਕੁਆਲਿਟੀ ਵਿੱਚ ਕਿਸੇ ਤਰ੍ਹਾਂ ਦੀ ਕੁਤਾਹੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।