Skip to content
ਨਵੀਂ ਦਿੱਲੀ/ਭਾਰਤ ਨਿਊਜ਼ਲਾਈਨ ਬਿਓਰੋ:-ਦੇਸ਼ ਦੇ 5 ਸੂਬਿਆਂ ਵਿੱਚ ਚੋਣਾਂ ਖਤਮ ਹੋਣ ਤੋਂ ਬਾਅਦ ਲੋਕਾਂ ਦੀ ਜੇਬ ਉਤੇ ਬੋਝ ਪੈਣਾ ਵੀ ਸ਼ੁਰੂ ਗਿਆ ਹੈ।137 ਦਿਨਾਂ ਤੋਂ ਬਾਅਦ ਅੱਜ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ 80 ਪੈਸੇ ਪ੍ਰਤੀ ਲੀਟਰ ਵਾਧਾ ਕੀਤਾ ਗਿਆ ਹੈ। ਇਸ ਤੋਂ ਪਹਿਲਾਂ 4 ਨਵੰਬਰ 2021 ਨੂੰ ਤੇਲ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਗਿਆ ਸੀ। ਅੱਜ ਕੀਮਤਾਂ ਵਧਣ ਨਾਲ ਦਿੱਲੀ ਵਿੱਚ ਪੈਟਰੋਲ ਦੀ ਕੀਮਤ 96.21 ਰੁਪਏ ਹੋ ਗਈ। ਪੰਜਾਬ’ਚ ਪੈਟਰੋਲ 95.95 ਡੀਜ਼ਲ 84.73, ਮੁੰਬਈ ’ਚ ਡੀਜ਼ਲ ਦੀ ਕੀਮਤ 95 ਰੁਪਏ, ਪੈਟਰੋਲ ਦੀ ਕੀਮਤ 110.82 ਰੁਪਏ ਪ੍ਰਤੀ ਲੀਟਰ, ਕੋਲਕਾਤਾ ’ਚ ਡੀਜ਼ਲ 90.62 ਰੁਪਏ, ਪੈਟਰੋਲ 105.51 ਰੁਪਏ, ਪਟਨਾ ਵਿੱਚ ਡੀਜ਼ਲ 91.09 ਰੁਪਏ, ਪੈਟਰੋਲ 105.90 ਰੁਪਏ, ਜੈਪੁਰ ਵਿੱਚ 90.70 ਰੁਪਏ ਅਤੇ ਪੈਟਰੋਲ 107.06 ਰੁਪਏ ਹੋ ਗਈਆਂ ਹਨ।