ਭਵਾਨੀਗੜ੍ਹ 25 ਮਾਰਚ(ਵਿਜੈ ਗਰਗ) ਭਾਰਤ ਨਿਊਜ਼ਲਾਈਨ:-ਆਦਰਸ਼ ਸਕੂਲ ਬਾਲਦ ਖੁਰਦ ਦੇ ਸਟਾਫ ਵੱਲੋਂ ਐਮਐਲਏ ਨਰਿੰਦਰ ਕੌਰ ਭਰਾਜ ਨੂੰ ਦਿੱਤਾ ਗਿਆ ਮੰਗ ਪੱਤਰ ਸੌਂਪਿਆ । ਇਸ ਮੌਕੇ ਸਮੂਹ ਸਟਾਫ ਵੱਲੋਂ ਮੈਡਮ ਨਰਿੰਦਰ ਕੌਰ ਭਰਾਜ ਸੰਗਰੂਰ ਰੈਸਟ ਹਾਊਸ ਵਿਖੇ ਮਿਲਿਆ ਗਿਆ ਮੈਡਮ ਨੂੰ ਜਾਣੂ ਕਰਵਾਇਆ ਗਿਆ ਕਿ ਕਿਵੇਂ ਪਿਛਲੇ 10 ਸਾਲਾਂ ਤੋਂ ਸਰਕਾਰ ਅਤੇ ਕੰਪਨੀਆਂ ਨੇ ਰਲ ਕੇ ਵਿੱਦਿਆ ਦਾ ਸ਼ੋਸ਼ਣ ਅਤੇ ਅਧਿਆਪਕਾਂ ਦਾ ਸ਼ੋਸ਼ਣ ਕੀਤਾ ਹੈ । ਉਨ੍ਹਾਂ ਨੇ ਕਿਵੇਂ ਵਿੱਦਿਆ ਦਾ ਨਿੱਜੀਕਰਨ ਕੀਤਾ ਹੈ ਆਵਾਜ਼ ਚੁੱਕਣ ਵਾਲਿਆਂ ਦਾ ਮੂੰਹ ਬੰਦ ਕਰਵਾ ਦਿੱਤਾ ਹੈ। ਇਨ੍ਹਾਂ ਸਕੂਲਾਂ ਦੀ ਪੋਲਿਸੀ ਸਰਕਾਰਾਂ ਨੇ ਇਸ ਤਰ੍ਹਾਂ ਬਣਾ ਦਿੱਤੀ ਹੈ ਕਿ ਦਰਸ਼ਕ ਸਿਰਫ਼ ਨਾਂ ਦੇ ਹੀ ਰਹਿ ਗਏ ਹਨ ਅਧਿਆਪਕਾਂ ਪਿਛਲੇ ਦਸ ਸਾਲਾਂ ਤੋਂ ਸਿਰਫ ਦੱਸ ਹਜ਼ਾਰ ਤੇ ਕੰਮ ਕਰ ਰਹੇ ਹਨ ਕੰਪਨੀਆਂ ਦੁਆਰਾ ਅਧਿਆਪਕਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ ਸਟੂਡੈਂਟ ਨੂੰ ਮਿਲਣ ਵਾਲੀਆਂ ਸਹੂਲਤਾਂ ਤੋਂ ਵਾਂਝਾ ਰੱਖਿਆ ਜਾਂਦਾ ਹੈ ।ਇਸ ਮੌਕੇ ਮੈਡਮ ਮੈਡਮ ਭਰਾਜ ਵੱਲੋਂ ਸਮੂਹ ਸਟਾਫ ਦੀ ਗੱਲ ਤੇ ਗੌਰ ਕਰਦਿਆਂ ਯਕੀਨ ਦਿਵਾਇਆ ਗਿਆ ਕਿ ਆਮ ਆਦਮੀ ਪਾਰਟੀ ਸਰਕਾਰ ਸਿਹਤ ਅਤੇ ਵਿੱਦਿਆ ਦੇ ਸਭ ਤੋਂ ਪਹਿਲੇ ਕੰਮ ਕਰੇਗੀ ਮੈਡਮ ਜੀ ਨੇ ਦੱਸਿਆ ਸਰਕਾਰ ਵੱਲੋਂ ਸਿੱਖਿਆ ਤੇ ਪਾਲਿਸੀ ਬਣ ਰਹੀ ਹੈ ਜਿਸ ਵਿੱਚ ਸਭ ਭ੍ਰਿਸ਼ਟਾਚਾਰੀ ਖਤਮ ਕਰ ਦਿੱਤੀ ਜਾਵੇਗੀ ਇਕ ਨਵੀਂ ਸੇਧ ਮਿਲੇਗੀ। ( ਵਿਜੈ ਗਰਗ ਪੱਤਰਕਾਰ ਭਵਾਨੀਗੜ੍ਹ )