ਮੋਹਾਲੀ, 28 ਮਾਰਚ(ਮਨੀਸ਼ ਸ਼ੰਕਰ) ਭਾਰਤ ਨਿਊਜ਼ਲਾਈਨ:-ਗੰਭੀਰ ਪਿੱਠ ਦਰਦ ਤੋਂ ਪਰੇਸ਼ਾਨ 65 ਸਾਲਾ ਪੁਰਸ਼ ਮਰੀਜ ਦੀ ਹਾਲ ਹੀ ‘ਚ ਆਈਵੀ ਹਸਪਤਾਲ, ਮੋਹਾਲੀ ‘ਚ ਸਫਲ ਮਿਨੀਮਲੀ ਇਨਵੇਸਿਵ ਸਪਾਈਨ ਸਰਜਰੀ ਕੀਤੀ ਗਈ।
ਸੋਮਵਾਰ ਨੂੰ ਜਾਣਕਾਰੀ ਵੰਡਦੇ ਹੋਏ ਡਾ. ਵਿਨੀਤ ਸੱਗਰ, ਸੀਨੀਅਰ ਕੰਸਲਟੈਂਟ ਨਿਊਰੋ ਐਂਡ ਸਪਾਈਨ ਸਰਜਰੀ ਅਤੇ ਹੈੱਡ ਇੰਟਰਵੈਂਸ਼ਨਲ ਐਂਡ ਮਿਨੀਮਲ ਇਨਵੇਸਿਵ ਸਪਾਈਨ ਸਰਜਰੀ ਨੇ ਕਿਹਾ ਕਿ ਮਰੀਜ ਨੂੰ ਗੰਭੀਰ ਪਿੱਠ ਦਰਦ ਦੇ ਨਾਲ ਹਸਪਤਾਲ ‘ਚ ਲਿਆਂਦਾ ਗਿਆ ਸੀ।ਦਰਦ ਐਨਾ ਤੇਜ ਸੀ ਕਿ ਮਰੀਜ ਬੈਠ ਵੀ ਨਹੀਂ ਪਾ ਰਿਹਾ ਸੀ ਅਤੇ ਪਿਛਲੇ 2 ਦਿਨਾਂ ਤੋਂ ਸੋ ਵੀ ਨਹੀਂ ਪਾ ਰਿਹਾ ਸੀ।
ਮਰੀਜ ਦੀ ਐਮਆਰਆਈ ‘ਚ ਰੀੜ੍ਹ ਦੀ ਹੱਡੀ ‘ਚ ਐਲ2, ਐਲ3 ਅਤੇ ਐਲ5 ਵੇਟ੍ਰੇਬਰਾ ‘ਚ ਕਈ ਫਰੈਕਚਰਾਂ ਦਾ ਪਤਾ ਲੱਗਿਆ।
ਉਨ੍ਹਾਂ ਦੀ ਬਿਰਧ ਅਵਸਥਾ ਅਤੇ ਫਰੈਕਚਰਾਂ ਨੂੰ ਧਿਆਨ ‘ਚ ਰੱਖਦੇ ਹੋੲ, ਉਨ੍ਹਾਂ ਨੂੰ ਮਿਨੀਮਲ ਇਨਵੇਸਿਵ ਸਪਾਈਨ ਸਰਜਰੀ ਦੇ ਮਾਧਿਅਮ ਨਾਲ ਆਪਰੇਟ ਕਰਨ ਦਾ ਫੈਸਲਾ ਲਿਆ ਗਿਆ। ਮਰੀਜ ਹੁਣ ਪੂਰੀ ਤਰ੍ਹਾਂ ਨਾਲ ਠੀਕ ਹੈ ਅਤੇ ਆਪਣੇ ਆਮ ਜੀਵਨ ਦਾ ਆਨੰਦ ਮਾਣ ਰਿਹਾ ਹੈ।ਸੱਗਰ ਨੇ ਦੱਸਿਆ ਕਿ ਨਿਊਨਤਮ ਇਨਵੇਸਿਵ ਸਪਾਈਨ ਸਰਜਰੀ ਨਾਲ ਮਾਸਪੇਸ਼ੀਆਂ ਅਤੇ ਸਾਫਟ ਟਿਸ਼ੂ ਨੂੰ ਘੱਟ ਨੁਕਸਾਨ ਹੁੰਦਾ ਹੈ, ਸਰਜਰੀ ਦੇ ਬਾਅਦ ਦਰਦ ਘੱਟ ਹੁੰਦਾ ਹੈ, ਹਸਪਤਾਲ ਸਟੇ ਘੱਟ ਹੁੰਦਾ ਹੈ ਅਤੇ ਰਿਕਵਰੀ ਜਲਦੀ ਹੁੰਦੀ ਹੈ।

Leave a Reply

Your email address will not be published. Required fields are marked *