ਮੋਹਾਲੀ (ਮਨੀਸ਼ ਸ਼ੰਕਰ)ਭਾਰਤ ਨਿਊਜ਼ਲਾਈਨ:-ਮੋਗਾ ਦੇ ਰਹਿਣ ਵਾਲੇ ਇਕ ਵਸਨੀਕ ਨੇ ਪਿੰਡ ਝੰਜੇੜੀ ਦੇ ਵਿਅਕਤੀ ਅਤੇ ਵੇਰਕਾ ਮਿਲਕ ਪਲਾਂਟ ਦੇ ਅਧਿਕਾਰੀਆਂ ਤੇ ਉਸਦੀ ਢੋਹ ਢੁਆਈ ਲਈ ਪਲਾਂਟ ਵਿੱਚ ਲਾਈ ਗਈ ਗੱਡੀ ਦੇ ਜਾਲੀ ਕਾਗਜ਼ਾਤ ਬਣਾ ਕੇ ਉਸ ਦੀ ਮਲਕੀਅਤ ਖਤਮ ਕਰਨ ਅਤੇ ਉਸ ਨੂੰ ਜਬਰੀ ਕਮਰੇ ਵਿੱਚ ਬੰਦ ਕਰਕੇ ਧਮਕਾਉਣ ਦੇ ਗੰਭੀਰ ਦੋਸ਼ ਲਾਏ ਹਨ। ਮੁਹਾਲੀ ਵਿਚਾਲੇ ਕੀਤੀ ਪ੍ਰੈੱਸ ਕਾਨਫਰੰਸ ਦੌਰਾਨ ਨਛੱਤਰ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਉਸ ਵਲੋਂ ਕਈ ਵਾਰ ਪੁਲਿਸ ਨੂੰ ਸ਼ਿਕਾਇਤ ਦਿੱਤੀ ਜਾ ਚੁੱਕੀ ਹੈ ਲੇਕਿਨ ਹਲੇ ਤੱਕ ਪੁਲਸ ਨੇ ਦੋਸ਼ੀਆਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ।
ਨੱਛਤਰ ਸਿੰਘ ਵਾਸੀ ਪਿੰਡ ਮਸੀਤਾ ਜਿਲਾ ਮੋਗਾ ਨੇ ਦੱਸਿਆ ਕਿ ਉਹ ਅਤੇ ਹਰਪਾਲ ਸਿੰਘ ਵਾਸੀ ਪਿੰਡ ਝੰਜੋੜੀ ਨੇ ਵੇਰਕਾ ਮਿਲਕ ਪਲਾਟ ਮੋਹਾਲੀ ਵਿਖੇ ਦੁੱਧ ਦੀ ਢੋਹ -ਢੁਆਈ ਲਈ ਸਾਂਝਾ ਟੈਂਕਰ ਲਿਆ ਸੀ। ਇਸ ਸਬੰਧੀ ਉਨ੍ਹਾਂ ਇੱਕ ਇਕਰਾਰਨਾਮਾ ਕੀਤਾ ਸੀ ਤੇ ਜਿਸਦੀ ਕਾਪੀ ਉਸ ਕੋਲ ਹੈ। ਇੱਕ ਗੱਡੀ ਉਸਨੇ ਟਾਟਾ 1109 ਟੈਂਪਰੇਰੀ ਨੰਬਰ ਵੇਰਕਾ ‘ਚ ਲਾਈ ਸੀ ਜਿਸਨੂੰ ਹਰਪਾਲ ਸਿੰਘ ਲੜਕਾ ਰਵਿੰਦਰ ਸਿੰਘ ਉਰਫ ਰਵੀ ਚਲਾਉਂਦਾ ਸੀ।
ਰਵਿੰਦਰ ਸਿੰਘ ਉਰਫ ਰਵੀ ਨੇ ਮੁੱਖ ਮੰਤਰੀ ਦਫਤਰ ਵਿੱਚ ਲੱਗੀ ਆਪਣੀ ਦੋਸਤ ਲੜਕੀ ਭਾਵਨਾ ਪਲ ਦੀ ਮਦਦ ਨਾਲ ਮੇਰੀ ਉਪਰੋਕਤ ਗੱਡੀ ਹੜਪਣ ਨੀਯਤ ਨਾਲ ਪਲਾਟ ਦੇ ਅਧਿਕਾਰੀ ਜੀ.ਐਮ. ਊਧਮ ਸਿੰਘ ਤੇ ਜਤਿੰਦਰ ਸਿੰਘ ਅਤੇ ਹੋਰ ਸਬੰਧਤ ਅਧਿਕਾਰੀਆਂ ਨਾਲ ਮਿਲ ਕੇ ਮੇਰੀ ਗੱਡੀ ਦੇ ਆਪਣੇ ਨਾਮ ਤੇ ਡੁਪਲੀਕੇਟ ਆਰ.ਸੀ ਤੇ ਇਨਸ਼ੋਰੈਂਸ ਅਤੇ ਹੋਰ ਕਾਗਜਾਤ ਆਦਿ ਬਣਾ ਕੇ ਮੇਰੀ ਮਲਕੀਅਤ ਗੱਡੀ ਆਪਣੇ ਨਾਮ ਕਰਵਾ ਲਈ । ਉਸ ਨੇ ਇਸਦੀ ਸ਼ਿਕਾਇਤ ਪੁਲਿਸ ਸਟੇਸ਼ਨ ਬਲੌਗੀ ਅਤੇ ਫੇਸ-1ਥਾਣੇ ਵਿੱਚ ਏ.ਐਸ.ਆਈ. ਜਸਪਾਲ ਸਿੰਘ ਨੂੰ ਬਹੁਤ ਵਾਰ ਦਿੱਤੀ ਪਰ ਉਸਦੀ ਕੋਈ ਸੁਣਵਾਈ ਨਹੀਂ ਹੋਈ। ਫੇਜ- 6 ਪੁਲਿਸ ਥਾਣੇ ਵਿੱਚ ਏ.ਐਸ.ਆਈ ਜਸਪਾਲ ਸਿੰਘ ਨੇ ਇਹ ਕਹਿ ਕੇ ਕਾਰਵਾਈ ਤੋਂ ਮਨ੍ਹਾ ਕਰ ਦਿੱਤਾ ਕਿ ਉਹ ਵਿਅਕਤੀ ਆਪਣੀ ਗਲਤੀ ਮੰਨ ਗਿਆ ਹੈ ਤੇ ਉਸਨੇ ਮਾਫੀ ਮੰਗ ਲਈ ਹੈ। ਇਸਦੇ ਮੰਨਣ ਤੇ ਬਾਵਜੂਦ ਵੀ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ। ਇਸਦੇ ਚਲਦਿਆ ਵੇਰਕਾ ਮਿਲਕ ਪਲਾਟ, ਮੋਹਾਲੀ ਨੇ ਤਕਰੀਬਨ ਡੇਢ ਸਾਲ ਤੋਂ ਉਸਦੀਆਂ ਗੱਡੀਆਂ ਬੰਦ ਕੀਤੀਆਂ ਹਨ। ਉਸ ਨੇ ਇਸ ਦੀ ਸ਼ਿਕਾਇਤ ਐਮ.ਡੀ ਕੋਲੋਂ ਕੀਤੀ ਤਾਂ ਵੇਰਕਾ ਦੇ ਜੀ.ਐਮ. ਸੁਖਦੀਪ ਸਿੰਘ ਗਿੱਲ ਨੇ ਇਸੇ ਕਾਰਨ ਉਸ ਨੂੰ ਢਾਈ ਘੰਟੇ ਪਲਾਟ ਅੰਦਰ ਕਮਰੇ ਵਿੱਚ ਬੰਦ ਰਖਿਆ ਤੇ ਝੂਠੇ ਪਰਚੇ ਦੀਆਂ ਧਮਕੀਆਂ ਦਿੱਤੀਆਂ। ਜਦੋਂ ਉਸ ਨੇ ਇਹ ਸਾਰਾ ਮਾਮਲਾ ਸ਼ੋਸ਼ਲ ਮੀਡੀਆ ਦੇ ਪਾਇਆ ਤਾਂ ਇਹਨਾਂ ਨੇ ਉਸ ਉਪਰ ਦਬਾਅ ਬਣਾਉਣਾ ਸ਼ੁਰੂ ਕਰ ਦਿੱਤਾ। ਪੀੜਤ ਨੇ ਦੱਸਿਆ ਕਿ ਵੇਰਕਾ ਮਿਲਕ ਪਲਾਂਟ ਦੇ ਅਧਿਕਾਰੀ ਉਸ ਉੱਤੇ ਚਾਰ ਲੱਖ ਰੁਪਏ ਦਾ ਬਕਾਇਆ ਦੱਸ ਰਹੇ ਨੇ ਜਿਸ ਕਾਰਨ ਉਸ ਦੀ ਗੱਡੀ ਬੰਦ ਕੀਤੀਆਂ ਹੋਈਆਂ ਹਨ। ਹੁਣ ਰਵਿੰਦਰ ਸਿੰਘ ਉਰਫ ਰਵੀ ਦੀ ਦੋਸਤ ‘ਤੇ ਉਹ ਆਪਣੇ ਅਹੁਦੇ ਦੀ ਦੁਰਵਰਤੋਂ ਕਰਦੀ ਹੋਈ ਮੁਖ ਮੰਤਰੀ ਦਫਤਰ ਦੀਆਂ ਧਮਕੀਆਂ ਦੇ ਕੇ ਉਸ ਕੋਲੋ 2 ਲੱਖ ਦੀ ਮੰਗ ਕਰ ਰਹੀ ਹੈ ਤੇ ਸਾਰਾ ਮਾਮਲਾ ਠੱਪ ਕਰਨ ਦੀ ਸਲਾਹ ਦੇ ਰਹੀ ਹੈ ਤੇ ਅਜਿਹਾ ਨਾ ਕਰਨ ਦੀ ਸੂਰਤ ਵਿੱਚ ਜਾਨੋ ਮਰਵਾਉਣ ਦੀ ਧਮਕੀਆਂ ਦਿੱਤੀ ਜਾ ਰਹੀ ਹੈ। ਵਾਰ-ਵਾਰ ਅਲੱਗ-ਅਲੱਗ ਮਹਿਕਮਿਆਂ ਵਿੱਚ ਦਰਖਾਸਤਾ ਦੇਣ ਤੇ ਮੇਰੀ ਕੋਈ ਸੁਣਵਾਈ ਨਹੀਂ ਹੋ ਰਹੀ ਹੈ। ਉਸ ਨੇ ਮੰਗ ਕੀਤੀ ਹੈ ਕਿ ਕਰੀਬ 2 ਸਾਲ ਤੋਂ ਪਲਾਟ ਨੇ ਮੇਰੀ ਗੱਡੀ ਰੋਕੀ ਹੋਈ ਹੈ ਤੇ ਜਿਸਦਾ ਮੁਆਵਜਾ ਮੈਨੂੰ ਦਿੱਤਾ ਜਾਵੇ ਤੇ ਮੇਰੀ ਦੋਨੋ ਗੱਡੀਆ ‘ਤੇ 7 ਲੱਖ ਰੁਪਏ ਸਕਿਉਰਟੀ ਉਸ ਨੂੰ ਦਿਵਾਈ ਜਾਵੇ ਤੇ ਉਕਤ ਦੋਸ਼ੀਆ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।

Leave a Reply

Your email address will not be published. Required fields are marked *