Skip to content
ਚੰਡੀਗੜ੍ਹ (ਮਨੀਸ਼ ਸ਼ੰਕਰ) ਭਾਰਤ ਨਿਊਜ਼ਲਾਈਨ:-ਆਮ ਆਦਮੀ ਪਾਰਟੀ ਦੇ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਵਿਚ ਚੁਣਾਵੀ ਵਾਅਦੇ ਨਹੀਂ ਬਲਕਿ ਗਰੰਟੀਆਂ ਦਿੱਤੀਆਂ ਗਈਆਂ ਸਨ। ਜਿਨਾਂ ਵਿਚੋਂ ਪੰਜਾਬ ਦੀ ਜਨਤਾ ਨੂੰ ਅਰਵਿੰਦ ਕੇਜਰੀਵਾਲ ਵੱਲੋਂ ਗਰੰਟੀ ਦੇ ਕੇ ਇਹ ਗੱਲ ਕਹੀ ਗਈ ਸੀ ਕਿ ਪੰਜਾਬ ਦੀ ਜਨਤਾ ਨੂੰ ਰਾਹਤ ਪ੍ਰਦਾਨ ਕਰਨ ਲਈ ਹਰ ਮਹੀਨੇ 300 ਯੁਨਿਟ ਬਿਜਲੀ ਮੁਫ਼ਤ ਦਿੱਤੀ ਜਾਵੇਗੀ। ਪਰ ਅੱਜ ਭਗਵੰਤ ਮਾਨ ਦੀ ਸਰਕਾਰ ਆਪਣੀ ਪਹਿਲੀ ਗਰੰਟੀ ਤੋਂ ਯੂ-ਟਰਨ ਲੈਂਦੇ ਹੋਏ ਨਜ਼ਰ ਆਈ। ਮਾਨ ਸਰਕਾਰ ਵੱਲੋਂ ਵੀਤੀ ਸਾਲ 2022-2023 ਬਾਕੀ ਪੁਰਾਣੀਆਂ ਦਰਾਂ ਲਾਗੂ ਰਹਿਣਗੀਆਂ ਜਿਸ ਵਿੱਚ 00-100 ਯੂਨਿਟਾਂ ਤੱਕ ਪ੍ਰਤੀ ਯੁਨਿਟ 3.49 ਰੁਪਏ,100- 300 ਤੱਕ 5.84 ਪ੍ਰਤੀ ਯੁਨਿਟ ਅਤੇ 300 ਉਪਰ ਯੁਨਿਟ ਵਰਤੇ ਜਾਂਦੇ ਹਨ ਤਾਂ ਪ੍ਰਤੀ ਯੂਨਿਟ 7.30 ਤੁਹਾਡਾ ਬਿਜਲੀ ਦਾ ਬਿੱਲ ਆਵੇਗਾ। ਇਹ ਦਰਾਂ ਕੇਵਲ ਦੋ ਕਿਲੋ ਵਾਟ ਤੱਕ ਦੇ ਬਿਜਲੀ ਮੀਟਰਾਂ ਤੇ ਲਾਗੂ ਹੋਣਗੀਆਂ।