
ਭਵਾਨੀਗੜ੍ਹ, 6 ਅਪ੍ਰੈਲ ( ਵਿਜੈ ਗਰਗ ) ਮਾਰਕੀਟ ਕਮੇਟੀ ਵਿੱਚ ਆਮ ਆਦਮੀ ਪਾਰਟੀ ਦੀ ਹਲਕਾ ਸੰਗਰੂਰ ਤੋਂ ਐਮ ਐਲ ਏ ਨਰਿੰਦਰ ਕੌਰ ਭਰਾਜ ਪਹੁੰਚੀ ਜਿੱਥੇ ਕਿ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਪ੍ਰਦੀਪ ਮਿੱਤਲ ਅਤੇ ਸਮੂਹ ਆੜ੍ਹਤੀਆ ਐਸੋਸੀਏਸ਼ਨ ਦੇ ਮੈਂਬਰਾ ਵੱਲੋਂ ਉਹਨਾਂ ਨੂੰ ਗੁਲਦਸਤਾ ਦੇ ਕੇ ਸਵਾਗਤ ਕੀਤਾ ਗਿਆ ਜਿੱਥੇ ਕਿ ਨਾਲ ਹੀ ਮੁਨੀਮ ਐਸੋਸੀਏਸ਼ਨ ਦੇ ਪ੍ਰਧਾਨ ਨੇ ਵੀ ਮਾਰਕੀਟ ਕਮੇਟੀ ਦੇ ਦਫਤਰ ਵਿੱਚ ਭਰਾਜ ਦਾ ਸਵਾਗਤ ਕੀਤਾ। ਪ੍ਰਧਾਨ ਪ੍ਰਦੀਪ ਮਿੱਤਲ ਵੱਲੋਂ ਆੜ੍ਹਤੀਆ ਨੂੰ ਸੀਜਨ ਵਿਚ ਆਹ ਰਹੀਆ ਮੁਸਕਿਲਾ ਬਾਰੇ ਜਾਣਕਾਰੀ ਦਿੱਤੀ।ਪ੍ਰਧਾਨ ਨੇ ਆੜ੍ਹਤੀਆਂ ਨੂੰ ਆ ਰਹੀਆਂ ਸਭ ਤੋਂ ਵੱਡੀਆ ਮੁਸਕਿਲਾਂ ਜਿਵੇਂ ਬਿਜਲੀ ਦਾ ਕੱਟ ਅਤੇ ਬਰਦਾਨੇ ਬਾਰੇ ਚਾਨਣਾ ਪਾਇਆ ਜਿੱਥੇ ਪਿੰਡ ਦੀ ਮੰਡੀ ਦੀ ਸਫਾਈ ਨਾ ਹੋਣ ਸੰਬੰਧੀ ਭਰਾਜ ਨੇ ਕਿਹਾ ਕਿ ਜਲਦੀ ਹੀ ਮੰਡੀ ਦੀ ਸਫਾਈ ਦੇ ਪ੍ਰਬੰਧ ਕੀਤੇ ਜਾਣਗੇ ਅਤੇ ਕਿਹਾ ਕਿ ਜਿਨ੍ਹਾਂ ਦਿਨ ਮੰਡੀ ਦਾ ਸੀਜਨ ਚੱਲੇਗਾ ਮੈਂ ਮੰਡੀ ਦਾ ਨਿਰੀਖਣ ਆਪ ਕਰਦੀ ਰਹਾਗੀ ਜਿਸ ਨਾਲ ਕਿਸਾਨਾਂ ਭਾਰਵਾਂ ਅਤੇ ਆੜ੍ਹਤੀਆਂ ਨੂੰ ਕੋਈ ਮੁਸਕਿਲ ਨਹੀਂ ਆਉਣ ਦਿੱਤੀ ਜਾਵੇਗੀ।
ਭਰਾਜ ਨੇ ਕਿਸਾਨ ਭਰਾਵਾਂ ਨੂੰ ਅਪੀਲ ਕੀਤੀ ਕਿ ਉਹ ਫਸਲ ਨੂੰ ਸੁਕਾ ਕੇ ਹੀ ਮੰਡੀ ਵਿਚ ਲੈ ਕੇ ਆਉਣ ਜਿਸ ਨਾਲ ਉਨ੍ਹਾਂ ਦੀ ਫਸਲ ਜਲਦੀ ਖਰੀਦੀ ਜਾਵੇਗੀ । ਭਰਾਜ ਵੱਲੋਂ ਖ੍ਰੀਦ ਏਜੰਸੀ ਦੇ ਅਧਿਕਾਰੀਆਂ ਨਾਲ ਵੀ ਮੀਟਿੰਗ ਕੀਤੀ ਉੱਥੇ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਨਾ ਆਉਣ ਸਬੰਧੀ ਸੁਚੇਤ ਕੀਤਾ। ਇਸ ਮੌਕੇ ਤੇ ਟਰੱਕ ਯੂਨੀਅਨ ਦੇ ਪ੍ਰਧਾਨ ਹਰਦੀਪ ਸਿੰਘ ਤੂਰ ਅਤੇ ਐਮ ਐਲ ਏ ਨਰਿੰਦਰ ਕੌਰ ਭਰਾਜ ਨੂੰ ਸਨਮਾਨ ਵੀ ਕੀਤਾ ਗਿਆ।