ਮੁਹਾਲੀ (ਮਨੀਸ਼ ਸ਼ੰਕਰ)ਭਾਰਤ ਨਿਊਜ਼ਲਾਈਨ:-ਮੁਹਾਲੀ ਦੀ ਸਫ਼ਾਈ ਵਿਵਸਥਾ ਨੂੰ ਲੈ ਕੇ ਨਗਰ ਨਿਗਮ ਅੱਖਾਂ ਮੁੰਦੀ ਬੈਠਾ ਹੈਂ। ਲੇਕਿਨ ਨਗਰ ਨਿਗਮ ਮੋਹਾਲੀ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਵੱਲੋਂ ਲਗਾਤਾਰ ਮੀਡੀਆ ਦੀ ਸੁਰਖੀਆਂ ਵਿੱਚ ਬਣੇ ਰਹਿਣ ਲਈ ਬਿਆਨਬਾਜ਼ੀਆਂ ਕੀਤੀਆਂ ਜਾ ਰਹੀਆਂ ਹਨ ਕਿ ਨਗਰ ਨਿਗਮ ਦੇ ਚੁਣੇ ਹੋਏ ਨੁਮਾਇੰਦੇ ਸ਼ਹਿਰ ਦੀ ਸਫਾਈ ਵਿਵਸਥਾ ਨੂੰ ਲੈ ਕੇ ਅਤੇ ਸ਼ਹਿਰ ਵਾਸੀਆਂ ਨੂੰ ਇੱਕ ਚੰਗਾ ਤੇ ਸਾਫ਼-ਸੁਥਰਾ ਮਾਹੌਲ ਦੇਣ ਲਈ ਵਚਨਬੱਧ ਹਨ। ਪ੍ਰੰਤੂ ਸ਼ਹਿਰ ਦੇ ਅਲਗ ਅਲਗ ਹਿਸਿਆਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਮੋਹਾਲੀ ਸ਼ਹਿਰ ਇਕ ਕੂੜੇਦਾਨ ਦਾ ਰੂਪ ਧਾਰਨ ਕਰਦਾ ਜਾ ਰਿਹਾ ਹੈ ਜਿਸ ਤੇ ਬੀਤੇ ਦਿਨੀਂ ਆਜ਼ਾਦ ਗਰੁੱਪ ਦੇ ਕੋਂਸਲਰਾਂ ਵੱਲੋਂ ਵੀ ਪ੍ਰੈਸ ਕਾਨਫਰੰਸ ਕਰ ਨਗਰ ਨਿਗਮ ਤੇ ਕਾਬਜ ਕਾਂਗਰਸ ਪਾਰਟੀ ਦੇ ਨੁਮਾਇੰਦਿਆਂ ਵੱਲੋਂ ਕੇਵਲ ਆਪਣੇ ਵਾਰਡਾਂ ਵਿਚ ਸਫ਼ਾਈ ਦੇ ਪ੍ਰਬੰਧ ਚਾਕ-ਚੌਬੰਧ ਕਰਵਾਏ ਹੋਏ ਹਨ। ਲੇਕਿਨ ਦੂਸਰੀ ਪਾਰਟੀ ਦੇ ਚੁਣੇ ਹੋਏ ਕੌਂਸਲਰਾਂ ਨਾਲ ਪੱਖ-ਪਾਤੀ ਰਵਯੀਆ ਅਪਣਾਉਂਦੇ ਹੋਏ ਉਹਨਾਂ ਦੇ ਵਾਰਡਾਂ ਵਿਚ ਕੇਵਲ ਅੱਖ ਚੂਬਾਉਣ ਲਈ ਕੇਵਲ ਨਾਮ ਮਾਤਰ ਹੀ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ। ਜੋ ਪਿਛਲੇ ਸਾਲ ਤੋਂ ਲੰਬਿਤ ਪਏ ਹੋਏ ਹਨ। ਨਗਰ ਨਿਗਮ ਮੁਹਾਲੀ ਦੇ ਕਾਬਜ਼ ਕਾਂਗਰਸ ਪਾਰਟੀ ਦੇ ਮੇਅਰ ਦੇ ਵਾਰਡ ਵਿੱਚ ਸੌਰੂਮ ਮਾਲਕਾਂ ਵੱਲੋਂ ਰੋ-ਰੋ ਮਾਂ ਦੇ ਅੱਗੇ ਅਤੇ ਪਿੱਛੇ ਨਾਜਾਇਜ਼ ਕਬਜ਼ਿਆਂ ਦੀ ਭਰਮਾਰ ਵੇਖਣ ਨੂੰ ਮਿਲਦੀ ਹੈ। ਜਿਸ ਤੇ ਨਗਰ ਨਿਗਮ ਦੀ ਤਹਿ ਬਜ਼ਾਰੀ ਵਿੰਗ (ਇਨਕਰੋਚਮੈਂਟ ਟੀਮ) ਦੀ ਨਜ਼ਰ ਕਿਉਂ ਨਹੀਂ ਪੈਂਦੀ। ਇਹ ਇੱਕ ਨਗਰ ਨਿਗਮ ਦੀ ਕਾਰਗੁਜ਼ਾਰੀ ਤੇ ਸਵਾਲੀਆ ਨਿਸ਼ਾਨ ਖੜੇ ਕਰਦਾ ਹੈ। ਨਗਰ ਨਿਗਮ ਦੀ ਤਹਿ ਬਾਜ਼ਾਰੀ ਟੀਮ ਵੱਲੋਂ ਕੇਵਲ ਗਰੀਬ ਵਿਅਕਤੀਆਂ ਦੀ ਰੇਹੜੀ ਫੜ੍ਹੀਆਂ ਤੇ ਹੀ ਨਜ਼ਰ ਕਿਉਂ ਬਣੀ ਰਹਿੰਦੀ ਹੈ। ਨਗਰ ਨਿਗਮ ਦੀ ਸੱਤਾਧਾਰੀ ਅਤੇ ਵਿਪਕਸ਼ ਵੱਲੋਂ ਕੇਵਲ ਰੇਹੜੀ-ਫੜ੍ਹੀ ਵਾਲਿਆਂ ਨੂੰ ਹੀ ਨਿਸ਼ਾਨੇ ਤੇ ਲਿਆ ਜਾਂਦਾ ਹੈ। ਕੋਈ ਵੀ ਕੌਂਸਲਰ ਪੱਕੀ ਦੁਕਾਨਾਂ ਅਤੇ ਸੌਰੂਮ ਮਾਲਕਾਂ ਦੇ ਖਿਲਾਫ ਕੁਝ ਨਹੀਂ ਬੋਲਦਾ ਨਜ਼ਰ ਆਉਂਦਾ ਹੈ ਜਦੋਂ ਕਿ ਸਟੋਰ ਮਾਲਕਾਂ ਵੱਲੋਂ ਸਿੱਧੇ ਤੌਰ ਤੇ ਸੂਰਮਾ ਦੇ ਅੱਗੇ ਅਤੇ ਪਿੱਛੇ ਵੱਡੇ ਪੱਧਰ ਤੇ ਨਜਾਇਜ਼ ਕਬਜ਼ੇ ਕੀਤੇ ਹੋਏ ਹਨ। ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਕਾਬਜ਼ ਹੋਣ ਤੋਂ ਪਹਿਲਾਂ ਇਹ ਵਿਚਾਰ ਪੇਸ਼ ਕਰਦੇ ਹੁੰਦੀ ਸੀ ਕਿ ਆਮ ਆਦਮੀ ਪਾਰਟੀ ਆਮ ਵਿਅਕਤੀਆਂ ਦੀ ਸਰਕਾਰ ਹੈ। ਜੋ ਹਰ ਵਕਤ ਆਮ ਵਿਅਕਤੀਆਂ ਨਾਲ ਮੋਢੇ ਨਾਲ ਮੋਢਾ ਲਾ ਕੇ ਕਰੇਗੀ ਅਤੇ ਕਿਸੇ ਵੀ ਸਰਕਾਰੀ ਅਧਿਕਾਰੀਆਂ ਵੱਲੋਂ ਆਮ ਵਿਅਕਤੀਆਂ ਨਾਲ ਧੱਕਾ ਨਹੀਂ ਕਰਨ ਦਿੱਤਾ ਜਾਵੇਗਾ।

Leave a Reply

Your email address will not be published. Required fields are marked *