ਮੋਹਾਲੀ (ਮਨੀਸ਼ ਸ਼ੰਕਰ) ਭਾਰਤ ਨਿਊਜ਼ਲਾਈਨ:-ਮੋਹਾਲੀ ਨਗਰ ਨਿਗਮ ਵਿੱਚ ਚੁਣੇ ਹੋਏ ਨੁਮਾਇੰਦਿਆਂ ਦੀ ਕਾਰਗੁਜ਼ਾਰੀ ਤੇ ਸਵਾਲੀਆ ਨਿਸ਼ਾਨ ਉਸ ਵਕਤ ਖੜਾ ਹੁੰਦਾ ਹੈ ਜਦੋਂ ਮੋਹਾਲੀ ਦੇ ਸੱਤਾਧਾਰੀ ਧਿਰ ਦੇ ਕੌਂਸਲਰਾਂ ਕੋਲੋਂ ਆਪਣਾ ਕੰਮ ਕਰਵਾਉਣ ਲਈ ਕਿਸੇ ਕੌਂਸਲਰ ਕੋਲ ਜਾਂਦੇ ਹਨ ਤਾਂ ਕਾਂਗਰਸੀ ਕੌਂਸਲਰਾਂ ਵੱਲੋਂ ਸਿੱਧੇ ਤੌਰ ਤੇ ਉਨ੍ਹਾਂ ਨੂੰ ਕਿਹਾ ਜਾਂਦਾ ਹੈ ਕਿ “ਤੁਸੀਂ ਵੋਟਾਂ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਈਆਂ ਸੀ ਤੇ ਹੁਣ ਆਪਣਾ ਕੰਮ ਵੀ ਉਨ੍ਹਾਂ ਤੋਂ ਹੀ ਕਰਵਾ ਲਵੋ” ਜੋ ਕਿ ਕਾਂਗਰਸੀ ਕੌਂਸਲਰਾਂ ਦੀ ਕਾਰਗੁਜ਼ਾਰੀ ਤੇ ਇੱਕ ਵੱਡਾ ਸਵਾਲੀਆ ਨਿਸ਼ਾਨ ਲਗਾਉਂਦਾ ਹੈ। ਕੀ ਹੁਣ ਕਾਂਗਰਸੀ ਕੌਂਸਲਰਾਂ ਦੇ ਵਾਰਡ ਵਿੱਚ ਰਹਿਣ ਵਾਲੇ ਵਿਅਕਤੀ ਅਗਲੇ ਚਾਰ ਸਾਲ ਤੱਕ ਆਪਣੇ ਕੰਮ ਕਰਵਾਉਣ ਲਈ ਉਡੀਕ ਕਰਨਗੇ ਜਾਂ ਕਾਂਗਰਸ ਦੇ ਖਿਲਾਫ ਹੱਲਾ ਬੋਲ ਵਿਦਰੋਹ ਦੀ ਨੀਤੀ ਅਪਣਾਉਣਗੇਂ। ਇਹ ਤਾਂ ਆਉਣ ਵਾਲੇ ਕੁਝ ਸਮੇਂ ਵਿਚ ਲੋਕਾਂ ਦੇ ਸਾਹਮਣੇ ਆ ਹੀ ਜਾਵੇਗਾ। ਮੋਹਾਲੀ ਨਗਰ ਨਿਗਮ ਦੇ ਮੇਅਰ ਅਤੇ ਉਹਨਾਂ ਦੀ ਟੀਮ ਮੀਡੀਆ ਤੋਂ ਇਸ ਕਦਰ ਅੱਖ ਮਚਾਉਂਦੀ ਹੈ ਕਿ ਜੇਕਰ ਮੀਡੀਆ ਕਰਮਚਾਰੀਆਂ ਵੱਲੋਂ ਕੋਈ ਸਵਾਲ ਪੁੱਛ ਲਿਆ ਗਿਆ ਤਾਂ ਉਹ ਕੀ ਜਵਾਬ ਦੇਣਗੇ। ਇਸ ਲਈ ਨਗਰ ਨਿਗਮ ਤੇ ਕਾਬਜ਼ ਟੀਮ ਵੱਲੋਂ ਅੱਜ ਕੱਲ ਪ੍ਰੈਸ ਨੌਟ ਰਾਹੀਂ ਮੀਡੀਆ ਨੂੰ ਜਾਣਕਾਰੀ ਦੇ ਦਿੱਤੀ ਜਾਂਦੀ ਹੈ ਅਤੇ ਅਖ਼ਬਾਰਾਂ ਦੀ ਸੁਰਖੀਆਂ ਬਟੋਰਨ ਲਈ ਵੱਡੇ ਵੱਡੇ ਐਲਾਨ ਕਰ ਦਿੱਤੇ ਜਾਂਦੇ ਹਨ ਜੋ ਕਿ ਜ਼ਮੀਨੀ ਹਕੀਕਤ ਤੋਂ ਕੋਹਾਂ ਦੂਰ ਨਜ਼ਰ ਆਉਂਦੇ ਹਨ। ਪਿਛਲੇ ਢਾਈ ਸਾਲਾਂ ਤੋਂ ਮੋਹਾਲੀ ਦੇ ਫੇਸ 11 ਤੋਂ ਲੈ ਕੇ ਸਪਾਈਸ ਲਾਈਟਾਂ ਤੱਕ ਸੜਕ ਬਣਾਉਣ ਦਾ ਕੰਮ ਚੱਲ ਰਿਹਾ ਹੈ ਜਿਸ ਸਬੰਧੀ ਸਾਬਕਾ ਸਿਹਤ ਮੰਤਰੀ ਪੰਜਾਬ ਬਲਬੀਰ ਸਿੰਘ ਸਿੱਧੂ ਵੱਲੋਂ ਚੋਣਾਂ ਦੌਰਾਨ  ਐਲਾਨ ਕੀਤਾ ਗਿਆ ਸੀ ਕਿ ਇਹ ਸੜਕ ਦਾ ਕੰਮ ਜਲਦੀ ਹੀ ਪੂਰਾ ਹੋ ਜਾਵੇਗਾ। ਇਸ ਤੋਂ ਬਾਅਦ ਮੇਅਰ ਅਤੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਵੱਲੋਂ ਕਈ ਵਾਰ ਵੱਖ ਵੱਖ ਸਮੇਂ ਤੇ ਪ੍ਰੈਸ ਨੋਟ ਰਾਹੀਂ ਮੀਡੀਆ ਨੂੰ ਜਾਣਕਾਰੀ ਦਿੱਤੀ ਕਿ ਅਗਲੇ ਹਫਤੇ ਤੱਕ ਸੜਕ ਦਾ ਕੰਮ ਮੁਕੰਮਲ ਤੌਰ ਤੇ ਪੂਰਾ ਕਰਵਾ ਦਿੱਤਾ ਜਾਵੇਗਾ। ਜੋ ਅੱਜ ਵੀ ਪੂਰੀ ਤਰਾਂ ਲੰਬਿਤ ਪਿਆ ਹੋਇਆ ਹੈ। ਇਸ ਸੜਕ ਦੇ ਨਾਲ ਲੱਗਦੇ ਰਿਹਾਇਸ਼ੀ ਇਲਾਕਾ ਨਿਵਾਸੀ ਹਨ ਉਹ ਨਗਰ ਨਿਗਮ ਮੋਹਾਲੀ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਨਰਕ ਦੀ ਜ਼ਿੰਦਗੀ ਭੋਗਣ ਲਈ ਮਜ਼ਬੂਰ ਹਨ।

Leave a Reply

Your email address will not be published. Required fields are marked *