
ਚੰਡੀਗੜ੍ਹ/ਭਾਰਤ ਨਿਊਜ਼ਲਾਈਨ ਬਿਊਰੋ:- ਪੰਜਾਬ ਸਰਕਾਰ ਵੱਲੋਂ ਜੰਮੂ ਦੇ ਮਾਈਨਿੰਗ ਠੇਕੇਦਾਰ ਦਾ ਰੇਤ ਮਾਈਨਿੰਗ ਦਾ ਲਾਇਸੈਂਸ ਸਸਪੈਂਡ ਕਰ ਦਿੱਤਾ ਗਿਆ ਹੈ। ਅਸਲ ‘ਚ ਜੰਮੂ ਦੇ ਠੇਕੇਦਾਰ ਨੇ ਮੋਹਾਲੀ ਅਤੇ ਰੋਪੜ ‘ਚ ਦੋ ਰੇਤ ਦੀਆਂ ਖੱਡਾਂ ਲਈਆਂ ਸਨ ਪਰ ਉਸ ਨੇ ਲਾਇਸੈਂਸ ਲਈ ਬਣਦੀ ਰਾਸ਼ੀ ਜਮਾਂ ਨਹੀਂ ਕਰਵਾਈ ਸੀ। ਜਿਸ ਦੇ ਸਬੰਧ ‘ਚ ਜਲ ਸਰੋਤ ਵਿਭਾਗ ਵੱਲੋਂ ਕਿਹਾ ਗਿਆ ਹੈ ਕਿ ਠੇਕੇਦਾਰ ਵੱਲੋਂ ਦੋਹਾਂ ਰੇਤੇ ਦੀਆਂ ਖੱਡਾਂ ਦਾ ਕੁੱਲ 26 ਕਰੋੜ ਦਾ ਬਕਾਇਆ ਬਾਕੀ ਹੈ। ਠੇਕੇਦਾਰ ਵੱਲ ਮੋਹਾਲੀ ਦੀ ਰੇਤੇ ਦੀ ਖੱਡ ਦਾ 11 ਕਰੋੜ ਅਤੇ ਰੂਪਨਗਰ ‘ਚ ਰੇਤੇ ਦੀ ਖੱਡ ਦਾ 15 ਕਰੋੜ ਬਕਾਇਆ ਹੈ। ਜਿਸ ਕਾਰਨ ਵਿਭਾਗ ਵੱਲੋਂ ਠੇਕੇਦਾਰ ਦੀਆਂ ਦੋਵਾਂ ਖੱਡਾਂ ਦੇ ਲਾਇਸੈਂਸ ਰੱਦ ਕਰ ਦਿੱਤੇ ਗਏ ਹਨ ਅਤੇ ਠੇਕੇਦਾਰ ਨੂੰ ਰਾਸ਼ੀ ਜਮਾਂ ਕਰਵਾਉਣ ਲਈ ਕਿਹਾ ਗਿਆ ਹੈ। ਇਸ ਦੇ ਨਾਲ ਹੀ ਵਿਭਾਗ ਵੱਲੋਂ 26 ਕਰੋੜ ਦੀ ਵਸੂਲੀ ਲਈ ਠੇਕੇਦਾਰ ਨੂੰ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ।