
ਮੋਹਾਲੀ (ਮਨੀਸ਼ ਸ਼ੰਕਰ) ਭਾਰਤ ਨਿਊਜ਼ਲਾਈਨ:-ਮੋਹਾਲੀ ਦੇ ਉਦਯੋਗਿਕ ਖੇਤਰ ਫੇਸ-8ਏ ਗੋਦਰੇਜ ਲਾਈਟ ਪੁਆਇੰਟ ਦੇ ਨਜ਼ਦੀਕ ਦੋ ਵਾਹਨਾਂ ਵਿਚ ਜ਼ਬਰਦਸਤ ਟੱਕਰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਜਦੋਂ ਮੌਕੇ ਤੇ ਪੁਲਿਸ ਕਰਮਚਾਰੀਆਂ ਨੂੰ ਬੁਲਾਇਆ ਗਿਆ ਤਾਂ ਪੁਲਿਸ ਅਧਿਕਾਰੀਆਂ ਵੱਲੋਂ ਕਾਰਵਾਈ ਤੋਂ ਪੱਲਾ ਝਾੜਦੇ ਹੋਏ ਇਹ ਗੱਲ ਕਹੀ ਗਈ ਕਿ ਪਹਿਲਾਂ ਅਸੀਂ ਇਹ ਗੱਲ ਸਪਸ਼ਟ ਕਰ ਲਈਏ ਕਿ ਦੁਰਘਟਨਾ ਵਾਲੀ ਥਾਂ ਕਿ ਇਸ ਥਾਣੇ ਦੇ ਹਦੂਦ ਵਿਚ ਆਉਂਦੀ ਹੈ।