Skip to content
ਮੋਹਾਲੀ (ਮਨੀਸ਼ ਸ਼ੰਕਰ)ਭਾਰਤ ਨਿਊਜ਼ਲਾਈਨ:-ਪਿਛਲੇ ਕਈ ਦਿਨਾਂ ਤੋਂ ਭਾਰਤ ਨਿਊਜ਼ਲਾਈਨ ਵਲੋਂ ਜਦ ਵੀ ਕਈ ਦਿਨਾਂ ਤੋਂ ਨਾਜਾਇਜ਼ ਕਬਜ਼ਿਆਂ ਦਾ ਮੁੱਦਾ ਜ਼ੋਰਸ਼ੋਰ ਨਾਲ ਖਬਰਾਂ ਰਾਹੀਂ ਚੁਕਿਆ ਜਾ ਰਿਹਾ ਸੀ। ਇੱਕ ਵਾਰ ਫੇਰ ਸਬੰਧਤ ਅਧਿਕਾਰੀਆਂ ਨੇ ਰੇਹੜੀ-ਫੜ੍ਹੀ ਵਾਲਿਆਂ ਖਿਲਾਫ ਕਾਰਵਾਈ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ। ਲੇਕਿਨ ਸੋ਼ਰੁਮ/ਬੂਥ ਮਾਲਕਾਂ ਵੱਲੋਂ ਜੋ ਕਬਜ਼ੇ ਕੀਤੇ ਹੋਏ ਹਨ ਉਹਨਾਂ ਖਿਲਾਫ ਕੋਈ ਕਾਰਵਾਈ ਦੇ ਹੁਕਮ ਜਾਰੀ ਨਹੀਂ ਹੋਏ। ਇੱਕ ਵਾਰ ਫੇਰ ਇਹ ਕਹਾਵਤ ਸਿੱਧ ਹੁੰਦੀ ਹੈ ਕਿ “ਪਾਣੀ ਹਮੇਸ਼ਾ ਨੀਵੇਂ ਪਾਸੇ ਹੀ ਆਉਂਦਾ ਹੈ” ਭਾਵੇਂ ਉਹ ਅਕਾਲੀ ਦਲ/ਕਾਂਗਰਸ ਜਾਂ ਆਮ ਆਦਮੀ ਪਾਰਟੀ ਦੀ ਸਰਕਾਰ ਹੋਵੇ। ਇੱਕ ਵਾਰ ਫੇਰ ਗਰੀਬਾਂ ਤੇ ਸਰਕਾਰ ਦਾ ਸਰਕਾਰੀ ਪੰਜਾ ਚਲਣ ਨੂੰ ਤਿਆਰ ਹੈ।