Skip to content
ਮੋਹਾਲੀ(ਮਨੀਸ਼ ਸ਼ੰਕਰ) ਭਾਰਤ ਨਿਊਜ਼ਲਾਈਨ:-ਖਰੜ ਤੋਂ ਮੋਹਾਲੀ ਵੱਲ ਜਾਂਦੀ ਏਅਰਪੋਰਟ ਰੋਡ ਤੇ ਅੱਜ ਸਵੇਰੇ ਤੜਕਸਾਰ ਇਕ ਦੁਖਦ ਹਾਦਸਾ ਦੇ ਸਾਹਮਣੇ ਆਇਆ ਜਿਸ ਵਿੱਚ ਚੰਡੀਗੜ ਗਰੁੱਪ ਆਫ਼ ਕਾਲਜਿਜ਼ ਦੇ 22 ਸਾਲਾ ਵਿਦਿਆਰਥੀ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਵਰਨਾ ਕਾਰ ਵਿੱਚ ਧਰਮਪਰੀਤ ਸਿੰਘ ਵਾਸੀ ਪਿੰਡ ਕੈਲੋਂ ਜ਼ਿਲ੍ਹਾ ਮੁਹਾਲੀ ਸਮੇਤ ਤਿੰਨ ਹੋਰ ਵਿਅਕਤੀ ਕਾਰ ਵਿੱਚ ਸਵਾਰ ਸਨ। ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਧਰਮਪ੍ਰੀਤ ਸੰਗਤਾਂ ਟੇਕ ਕੇ ਆਪਣੇ ਘਰ ਵਾਪਸੀ ਦਾ ਰਿਹਾ ਸੀ ਕਿ ਏਅਰਪੋਰਟ ਰੋਡ ਦੇ ਨੇੜੇ ਪਿੰਡ ਬਰਿਆਲੀ ਪੁਲ ਜਨਮ ਦਿਨ ਤੇ ਪਹੁੰਚੇ ਹੀ ਸਨ ਕਿ ਕਾਰ ਅੱਗੇ ਇੱਕ ਪਸ਼ੂ ਆਉਣ ਕਾਰਨ ਕਾਰ ਦਾ ਸੰਤੁਲਨ ਵਿਗੜ ਗਿਆ ਜਿਸ ਕਾਰਨ ਕਾਰ ਗ੍ਰਿਲਾਂ ਨੂੰ ਤੋੜਦੀ ਹੋਈ ਕਾਰ ਹਾਈਟੈਨਸ਼ਨ ਕਮਰੇ ਵਿੱਚ ਜਾ ਵੱਸੀ ਜਿਸ ਕਾਰਨ ਕਾਰ ਚਾਲਕ ਪਰਮਪ੍ਰੀਤ ਮੌਕੇ ਤੇ ਹੀ ਮੌਤ ਹੋ ਗਈ ਅਤੇ ਤਿੰਨ ਹੋਰ ਵਿਅਕਤੀ ਜੇਰ ਏ ਇਲਾਜ ਹਸਪਤਾਲ ਦਾਖਲ ਕਰਾਏ ਗਏ।