ਮੋਹਾਲੀ(ਮਨੀਸ਼ ਸ਼ੰਕਰ) ਭਾਰਤ ਨਿਊਜ਼ਲਾਈਨ:-ਪੈਰਾਗਾਨ ਸੀਨੀਅਰ ਸੈਕੰਡਰੀ ਸਕੂਲ ਸੈਕਟਰ 71 ਮੋਹਾਲੀ ਦੀ ਐਨ. ਸੀ. ਸੀ ਆਰਮੀ ਵਿੰਗ – ਯੂਨਿਟ ਨੰ-3PBICOY ਰੋਪੜ ਵੱਲੋਂ ਐਨ. ਸੀ. ਸੀ ਦੇ 75 ਸਾਲ ਪੂਰੇ ਹੋਣ ਤੇ ਪਿੰਡ ਸਨੇਟਾ ਵਿਖੇ ਲੋਕਾਂ ਨੂੰ ਪਰਾਲੀ ਨਾ ਸਾੜਨ ਲਈ ਜਾਗਰੂਕ ਕੀਤਾ ਗਿਆ। ਐਨ. ਸੀ. ਸੀ ਦੇ ਕੈਡਿਟਾਂ ਵੱਲੋਂ ਏ. ਐਨ. ਓ ਅਫਸਰ ਮੁਕੇਸ਼ ਕੁਮਾਰ ਦੀ ਅਗਵਾਈ ਹੇਠ ਸਨੇਟਾ ਪਿੰਡ ਦੇ ਸਰਪੰਚ ਭਗਤ ਰਾਮ ਸੁਖਦੇਵ ਦੇ ਸਹਿਯੋਗ ਸਦਕਾ ਪਿੰਡਾਂ ਦੇ ਲੋਕਾਂ ਨੂੰ ਪਰਾਲੀ ਸਾੜਨ ਨਾਲ ਹੋਣ ਵਾਲੇ ਨੁਕਸਾਨਾਂ ਤੋਂ ਜਾਣੂ ਕਰਵਾ ਕੇ ਜਾਗਰੂਕ ਕੀਤਾ ਗਿਆ। ਐਨ ਸੀ ਸੀ ਦੇ ਕੈਡਿਟ ਲੜਕੇ ਅਤੇ ਲੜਕੀਆਂ ਵਲੋਂ ਪਿੰਡ ਦੇ ਆਮ ਲੋਕਾਂ ਤੇ ਖਾਸ ਕਰ ਕਿਸਾਨਾਂ ਨੂੰ ਪਾਣੀ ਦੇ ਘਟ ਰਹੇ ਪੱਧਰ ਅਤੇ ਪਰਾਲੀ ਨਾ ਸਾੜਣ ਦੇ ਨੁਕਸਾਨ ਬਾਰੇ ਜਾਣਕਾਰੀ ਦਿਤੀ ਗਈ । ਜਿਸ ਵਿਚ ਐਨ ਸੀ ਸੀ ਦੀ ਕੈਡਿਟ ਮਨਵੀਰ ਕੌਰ ਜੱਸੋਵਾਲ ਨੇ ਗਲੋਬਲ ਵਰਮਿਨਿਗ ਅਤੇ ਪਰਾਲੀ ਦੇ ਸਾੜਣ ਦੇ ਬਾਰੇ ਦੱਸਿਆ ਕਿ ਇਸ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਖਤਮ ਹੁੰਦੀ ਹੈ ਉਥੇ ਹੀ ਕੁਦਰਤੀ ਵਾਤਾਵਰਨ ਨੂੰ ਤੇ ਜੀਵ ਜੰਤੂਆਂ ਨੂੰ ਵੀ ਭਾਰੀ ਨੁਕਸਾਨ ਹੁੰਦਾ ਹੈ ।
ਮਨਵੀਰ ਕੌਰ ਜੱਸੋਵਾਲ ਅਤੇ ਮੁਕੇਸ਼ ਕੁਮਾਰ ਨੇ ਇਹ ਵੀ ਦੱਸਿਆ ਕਿ ਜੇ ਕਰ ਅਸੀਂ ਪਰਾਲੀ ਨਹੀਂ ਸਾੜਦੇ ਤਾਂ ਬਿਜਾਈ ਸਮੇ ਖਰਚਾ ਵੀ ਘਟ ਆਉਂਦਾ ਹੈ ਅਤੇ ਕੁਝ ਸਾਲਾਂ ਬਾਅਦ ਫਸਲ ਦਾ ਝਾੜ ਵੀ ਵੱਧ ਨਿਕਲਦਾ ਹੈ । ਗਲੋਬਲ ਵਰਮਿਨਿਗ ਬਾਰੇ ਵੀ ਦੱਸਿਆ ਕਿ ਪਰਾਲੀ ਸਾੜਣ ਨਾਲ ਜਿਥੇ ਦੁਨੀਆਂ ਚ ਟੈਮਪਰੇਚਰ ਵੱਧ ਰਿਹਾ ਹੈ ਉਥੇ ਹੀ ਧਰਤੀ ਹੇਠਲਾ ਪਾਣੀ ਵੀ ਲਗਾਤਾਰ ਘਟਦਾ ਜਾ ਰਿਹਾ ਹੈ ਜੇਕਰ ਇਸੇ ਤਰਾਂ ਚਲਦਾ ਰਿਹਾ ਤਾਂ ਜਲਦੀ ਹੀ ਪੰਜਾਬ ਵੀ ਰੇਗਿਸਤਾਨ ਬਣ ਜਾਏਗਾ ਅਤੇ ਆਉਣ ਵਾਲੀਆਂ ਪੀੜੀਆਂ ਲਈ ਪਾਣੀ ਪੰਜਾਬ ਦੀ ਧਰਤੀ ਹੇਠੋ ਖਤਮ ਹੋ ਜਾਏਗਾ ।
ਇਨਾਂ ਐਨ ਸੀ ਸੀ ਕੈਡਿਟਾਂ ਤੋਂ ਪਿੰਡ ਸਨੇਟਾ ਦੇ ਸਰਪੰਚ ਅਤੇ ਪਿੰਡ ਵਾਸੀ ਤੇ ਕਿਸਾਨਾਂ ਨੇ ਕਾਫ਼ੀ ਤਾਰੀਫ ਕੀਤੀ ਅਤੇ ਪਰਾਲੀ ਨਾ ਸਾੜਣ ਤੇ ਜ਼ਮੀਨ ਹੇਠਲੇ ਪਾਣੀ ਨੂੰ ਤੇ ਜੀਵ ਜੰਤੂਆਂ ਨੂੰ ਬਚਾਉਣ ਲਈ ਪ੍ਰਣ ਕੀਤਾ ਹੈ ।