
ਮੋਹਾਲੀ (ਮਨੀਸ਼ ਸ਼ੰਕਰ)ਭਾਰਤ ਨਿਊਜ਼ ਲਾਈਨ:-ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਮੋਹਾਲੀ ਦੇ ਫੇਸ 7 ਮੁੱਖ ਮਾਰਗ ਤੇ ਥਾਣਾ ਮਟੌਰ ਪੁਲੀਸ ਵੱਲੋਂ ਲਗਾਏ ਗਏ ਵਿਸ਼ੇਸ਼ ਨਾਕੇ ਦੌਰਾਨ ਥਾਣਾ ਮਟੌਰ ਪੁਲੀਸ ਵੱਲੋਂ ਚੈਕਿੰਗ ਦੌਰਾਨ ਇਕ ਕਾਰ ਨੂੰ ਰੋਕਿਆ ਗਿਆ ਜਿਸ ਵਿੱਚੋਂ ਤਿੰਨ ਬੇਗ ਅਸਲੇ ਨਾਲ ਭਰੇ ਹੋਏ ਬਰਾਮਦ ਹੋਏ ਹਾਲਾਂਕਿ ਇਹ ਜਾਂਚ ਦਾ ਵਿਸ਼ਾ ਹੈ ਕਿ ਇਹ ਅਸਲਾ ਅਸਲੀ ਹੈ ਜਾਂ ਨਕਲੀ। ਮੌਕੇ ਤੇ ਆਲਾ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ ਜਿਸ ਤੋਂ ਬਾਅਦ ਆਰੋਪੀ ਨੂੰ ਅਸਲਾ ਸਮੇਤ ਥਾਣਾ ਮਟੌਰ ਲਿਆਂਦਾ ਗਿਆ। ਜਦੋਂ ਇਸ ਸਬੰਧੀ ਥਾਣਾ ਮਟੌਰ ਐਸਐਚਓ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਵੱਲੋਂ ਕਿਹਾ ਗਿਆ ਕਿ ਅਜੇ ਤਫਤੀਸ਼ ਜਾਰੀ ਹੈ।ਤਫਤੀਸ਼ ਹੋਣ ਉਪਰੰਤ ਮੀਡੀਆ ਨੂੰ ਜਾਣਕਾਰੀ ਦੇ ਦਿੱਤੀ ਜਾਵੇਗੀ। ਮੁਢਲੀ ਪੁੱਛਗਿੱਛ ਤੋਂ ਇਹ ਪਤਾ ਚੱਲਿਆ ਹੈ ਕਿ ਬਰਾਮਦ ਕੀਤਾ ਗਿਆ ਅਸਲਾ ਕਿਸੀ ਫਿਲਮ ਦੀ ਸ਼ੂਟਿੰਗ ਲਈ ਲਜਾਇਆ ਜਾ ਰਿਹਾ ਸੀ। ਪ੍ਰੰਤੂ ਜੇਕਰ ਨਕਲੀ ਅਸਲਾ ਸ਼ੂਟਿੰਗ ਲਈ ਲਿਜਾਇਆ ਜਾ ਰਿਹਾ ਸੀ ਤਾਂ ਮੌਕੇ ਤੋਂ ਹਿਰਾਸਤ ਵਿੱਚ ਲਏ ਗਏ ਵਿਅਕਤੀ ਕੋਲੋਂ ਇਸ ਸਬੰਧੀ ਕੋਈ ਵੀ ਪਰਮੀਸ਼ਨ ਨਹੀਂ ਸੀ ਤਾਂ ਕਰਕੇ ਇਨ੍ਹਾਂ ਨੂੰ ਥਾਣੇ ਲਿਆਂਦਾ ਗਿਆ।