
ਮੋਹਾਲੀ (ਮਨੀਸ਼ ਸ਼ੰਕਰ)ਭਾਰਤ ਨਿਊਜ਼ਲਾਈਨ:- ਵਿਧਾਨ ਸਭਾ ਹਲਕਾ ਮੋਹਾਲੀ ਤੋਂ ਵਿਧਾਇਕ ਕੁਲਵੰਤ ਸਿੰਘ ਨੇ ਈ.ਐਸ.ਆਈ ਹਸਪਤਾਲ ਦਾ ਕਿੱਤਾ ਦੌਰਾ ਜਿਸ ਦੌਰਾਨ ਸਿਹਤ ਸਹੂਲਤਾਂ ਸਬੰਧੀ ਗੱਲਬਾਤ ਕਰਦੇ ਹੋਏ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਪਿਛਲੇ 6 ਵਰ੍ਹਿਆਂ ਤੋਂ ਵੀ ਵੱਧ ਸਮੇਂ ਤੋਂ ਹੀ ਹਸਪਤਾਲ ਦੇ ਅਧਿਕਾਰੀ, ਡਾਕਟਰ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਕੋਲ ਆਪਣੀਆਂ ਸਮੱਸਿਆਵਾਂ ਦੇ ਬਾਰੇ ਧਿਆਨ ਵਿੱਚ ਲਿਆਉਂਦੇ ਰਹਿੰਦੇ ਸਨ ਪ੍ਰੰਤੂ ਬਲਬੀਰ ਸਿੰਘ ਸਿੱਧੂ ਦੁਆਰਾ ਵਿਧਾਇਕ ਹੋਣ ਦੇ ਬਾਵਜੂਦ ਵੀ ਉਹਨਾਂ ਦੀ ਬਾਂਹ ਨਹੀਂ ਫੜੀ ਅਤੇ ਹਸਪਤਾਲ ਵਿਚ ਆਉਣ ਵਾਲੇ ਮਰੀਜਾਂ ਨੂੰ ਰੋਜ਼ ਨਵੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ , ਹਸਪਤਾਲ ਵਿੱਚ ਆਉਣ ਵਾਲੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਘਟਦੀ ਜਾ ਰਹੀ ਸੀ ਅਤੇ ਉਹ ਆਪਣਾ ਇਲਾਜ਼ ਕਰਵਾਉਣ ਦੀ ਪ੍ਰਾਥਮਿਕਤਾ ਕਿਸੇ ਹੋਰ ਹਸਪਤਾਲ ਨੂੰ ਦੇਣ ਲੱਗ ਪਏ ਸਨ, ਕੁਲਵੰਤ ਸਿੰਘ ਨੇ ਕਿਹਾ ਕਿ ਅੱਜ ਟਾਇਨੋਰ ਕੰਪਨੀ ਦੀ ਤਰਫੋਂ ਹਸਪਤਾਲ ਨੂੰ ਐਂਬੂਲੈਂਸ ਭੇਟ ਕੀਤੀ ਗਈ ਹੈ ਅਤੇ ਆਉਣ ਵਾਲੇ ਹਫਤੇ ਵਿਚ ਹਸਪਤਾਲ ਦੀਆਂ ਬਾਕੀ ਰਹਿੰਦੀਆਂ ਮੰਗਾਂ ਅਤੇ ਜ਼ਰੂਰਤਾਂ ਨੂੰ ਵੀ ਪੂਰਾ ਕਰ ਲਿਆ ਜਾਵੇਗਾ।ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਹਸਪਤਾਲ ਨਾਲ ਸਬੰਧਤ ਸਿਹਤ ਸਹੂਲਤਾਂ ਦੇ ਸਬੰਧੀ ਕਿਸੇ ਵੀ ਸਰਕਾਰ ਵੱਲੋਂ ਜ਼ਰਾ ਜਿੰਨਾ ਵੀ ਸੋਚਿਆ ਨਹੀਂ ਗਿਆ ਜਿਸ ਦੇ ਚਲਦਿਆਂ ਇਸ ਦੀਆਂ ਸਮੱਸਿਆਵਾਂ ਵੱਡੀਆਂ ਹੁੰਦੀਆਂ ਗਈਆਂ।
ਇਸ ਮੌਕੇ ਕੁਲਵੰਤ ਸਿੰਘ ਦੇ ਨਾਲ ਸਮਾਜ ਸੇਵੀ ਐਡਵੋਕੇਟ ਜਸਬੀਰ ਸਿੰਘ, ਇਕਬਾਲ ਸਿੰਘ ਪ੍ਰਧਾਨ ਰੋਟਰੀ ਕਲੱਬ, ਅਸ਼ੋਕ ਗੁਪਤਾ, ਅਕਬਿੰਦਰ ਸਿੰਘ ਗੋਸਲ,ਆਦਿ ਉਦਯੋਗਪਤੀ ਹਾਜ਼ਰ ਸਨ ।