Skip to content
ਮੋਹਾਲੀ (ਮਨੀਸ਼ ਸ਼ੰਕਰ) ਭਾਰਤ ਨਿਊਜ਼ਲਾਈਨ:-ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਮੋਹਾਲੀ ਦੇ ਫੇਸ 5 ਪੀਸੀਐਲ ਚੌਂਕ ਤੋਂ 3-5 ਦੀ ਲਾਈਟਾਂ ਵੱਲ ਆ ਰਹੀ ਇਕ ਤੇਜ਼ ਰਫਤਾਰ ਫੋਰਚੁਨਰ ਕਾਰ ਦਾ ਸੰਤੁਲਨ ਅਜਿਹਾ ਵਿਗਾੜਿਆ ਕਿ ਸੜਕ ਵਿੱਚ ਲੱਗੀਆਂ ਗੋਹਲਾਂ ਅਤੇ ਖੰਭਿਆਂ ਨੂੰ ਤੋੜਦੀ ਹੋਈ ਦੂਸਰੇ ਪਾਸੇ ਜਾ ਵੱਜੀ। ਗਨੀਮਤ ਇਹ ਰਹੀ ਕਿ ਦੁਰਘਟਨਾ ਵਿੱਚ ਕਿਸੇ ਦੀ ਵੀ ਆਹਤ ਹੋਣ ਦੀ ਸੂਚਨਾ ਨਹੀਂ ਪ੍ਰਾਪਤ ਹੋਈ। ਸੂਚਨਾ ਪਾ ਕੇ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਵੱਲੋਂ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।