Skip to content
ਮੋਹਾਲੀ(ਮਨੀਸ਼ ਸ਼ੰਕਰ) ਭਾਰਤ ਨਿਊਜ਼ਲਾਈਨ:-ਮੋਹਾਲੀ ਦੇ ਪਿੰਡ ਸ਼ਾਮਪੁਰ ਵਿਖੇ ਪਿੰਡ ਦੀ ਸਰਪੰਚ ਚਰਨਜੀਤ ਕੌਰ ਅਤੇ ਉਸਦੇ ਪਤੀ ਇੰਦਰਜੀਤ ਗਿਰੀ ਤੇ ਸ਼ਾਮਲਾਟ ਜ਼ਮੀਨ ਵਿਚ ਅਣ-ਅਧਿਕਾਰਤ ਤੌਰ ਤੇ ਮਾਇਨਿੰਗ ਦੀ ਧਾਰਾਵਾਂ ਤਹਿਤ ਥਾਣਾ ਸੋਹਾਣਾ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ। ਸ਼ਿਕਾਇਤ ਕਰਤਾ ਮੋਹਨ ਗਿਰ, ਕਰਮਜੀਤ ਗਿਰ ਅਤੇ ਬਲਜੀਤ ਗਿਰ ਨੇ ਪੁਲਿਸ ਚੌਕੀ ਸਨੇਟਾ ਵਿਖੇ 1 ਲਿਖਤ ਸ਼ਿਕਾਇਤ ਦਰਜ ਕਰਵਾਈ ਸੀ ਜਿਸ ਵਿੱਚ ਲਿਖਿਆ ਹੋਇਆ ਹੈ ਕਿ ਪਿੰਡ ਦੀ ਸਰਪੰਚ ਚਰਨਜੀਤ ਕੌਰ ਅਤੇ ਉਸ ਦਾ ਪਤੀ ਇੰਦਰਜੀਤ ਗਿਰੀ ਪਿੰਡ-ਸ਼ਾਮਪੁਰ ਦੀ ਪੰਚਾਇਤੀ ਜ਼ਮੀਨ ਵਿੱਚ ਪਈ ਮਿੱਟੀ ਚੋਰੀ ਕਰ ਆਪਣੇ ਖੇਤਾਂ ਵਿਚ ਸੁੱਟ ਰਿਹਾ ਹੈਂ ਜਿਸ ਤੇ ਕਾਰਵਾਈ ਕਰਦੇ ਹੋਏ ਮੌਕੇ ਤੇ ਏਐਸਸਆਈ ਤਰਸੇਮ ਸਿੰਘ ਵੱਲੋਂ ਆਪਣੀ ਟੀਮ ਨਾਲ ਮੌਕੇ ਦਾ ਦੌਰਾ ਕੀਤਾ ਗਿਆ। ਅਤੇ ਐਫ ਆਈ ਆਰ ਮੁਤਾਬਕ ਏਐਸਆਈ ਤਰਸੇਮ ਸਿੰਘ ਦੇ ਅਨੁਸਾਰ ਮੌਕੇ ਤੇ ਜਮੀਨ ਤੇ ਕੋਈ ਵੀ ਟੋਇਆ ਪੁੱਟਿਆ ਹੋਇਆ ਨਹੀਂ ਪਾਇਆ ਗਿਆ ਅਤੇ ਪਿੰਡ-ਸ਼ਾਮਪੁਰ ਦੀ ਜ਼ਮੀਨ ਵਿੱਚ ਮਿੱਟੀ ਦੀ ਢੇਰੀ ਪਾਈ ਗਈ ਹੈ। ਅਤੇ ਮੌਕੇ ਤੇ ਕੋਈ ਵੀ ਜੇ ਸੀ ਬੀ ਮਸ਼ੀਨ ਜਾਂ ਟਰਾਲੀ ਨਹੀਂ ਪਾਈ ਗਈ। ਹਾਲਾਂਕਿ ਪੁਲਿਸ ਵੱਲੋਂ ਮੁਕੱਦਮਾ ਦਰਜ ਕਰ ਕਾਰਵਾਈ ਨੂੰ ਅਮਲ ਵਿੱਚ ਲਿਆਂਦਾ ਜਾ ਰਿਹਾ ਹੈ।