
ਮੋਹਾਲੀ(ਮਨੀਸ਼ ਸ਼ੰਕਰ)ਭਾਰਤ ਨਿਊਜ਼ਲਾਈਨ:-ਮੋਹਾਲੀ ਨਗਰ ਨਿਗਮ ਵੱਲੋਂ ਇੱਕ ਹਫ਼ਤੇ ਦੀ ਸਫ਼ਾਈ ਦੀ ਮੁਹਿੰਮ ਆਰੰਭ ਕੀਤੀ ਗਈ ਹੈ। ਇਸ ਸਫਾਈ ਮੁਹਿੰਮ ਦੀ ਅਗਵਾਈ ਕਮਿਸ਼ਨਰ ਨਗਰ ਨਿਗਮ ਨਵਜੋਤ ਕੌਰ ਵੱਲੋਂ ਕੀਤੀ ਜਾ ਰਹੀ ਹੈ। ਅੱਜ ਇਸ ਸਫਾਈ ਹਫਤੇ ਦੀ ਮੁਹਿੰਮ ਦੀ ਆਰੰਭਤਾ ਦੀ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਅਤੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਵੀ ਨੇ ਸ਼ਲਾਘਾ ਕਰਦਿਆਂ ਮਹਾਨ ਵਾਸੀਆਂ ਨੂੰ ਅਪੀਲ ਕੀਤੀ ਹੈ ਇਉਂ ਇਸ ਸਫਾਈ ਮੁਹਿੰਮ ਵਿਚ ਨਗਰ ਨਿਗਮ ਨੂੰ ਪੂਰਾ ਸਹਿਯੋਗ ਦੇਣ। ਇਸ ਸਫਾਈ ਮੁਹਿੰਮ ਵਿਚ ਮੋਹਾਲੀ ਨਗਰ ਨਿਗਮ ਦਾ ਇੰਜਨੀਅਰਿੰਗ ਅਤੇ ਸੈਨੀਟੇਸ਼ਨ ਵਿੰਗ ਪੂਰੇ ਤਾਲਮੇਲ ਨਾਲ ਕੰਮ ਕਰ ਰਹੇ ਹਨ।ਇਸ ਸਫਾਈ ਹਫਤੇ ਦੇ ਦੌਰਾਨ ਮੋਹਾਲੀ ਸ਼ਹਿਰ ਦੀਆਂ ਮੁੱਖ ਸੜਕਾਂ ਦੀ ਸਫਾਈ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਇਨ੍ਹਾਂ ਸੜਕਾਂ ਵਿੱਚ ਪੁਰਾਣੀ ਅਮਰਟੈਕਸ ਤੋਂ ਡਿਪਲਾਸਟ ਚੌਕ ਤੋਂ ਫਰੈਂਕੋ ਚੌਕ ਤੱਕ, ਫੇਜ਼ 9 ਸਟੇਡੀਅਮ ਵਾਲੀ ਰੋਡ, ਫੇਜ਼ 10 ਅਤੇ 11 ਵਾਲੀ ਸੜਕ, ਸੈਕਟਰ 48 ਤੋਂ ਆਇਸਰ ਤਕ, ਵਾਈਪੀਐਸ ਚੌਕ ਤੋਂ ਕੁੰਭੜਾ, ਆਈਸਰ ਤੋਂ ਬਾਵਾ ਵਾਈਟ ਹਾਊਸ, ਸੈਕਟਰ 66-67 ਨੂੰ ਵੰਡਦੀ ਸੜਕ, ਚੰਡੀਗੜ੍ਹ ਐਂਟਰੀ ਤੋਂ ਡਿਪਲਾਸਟ, ਡਿਪਲਾਸਟ ਤੋਂ ਪੀ ਟੀ ਐੱਲ ਚੌਕ, ਪੀਟੀਐਲ ਤੋਂ ਅਮਰਟੈਕਸ ਲਾਈਟਾਂ ਤੱਕ ਦੀਆਂ ਸੜਕਾਂ ਸ਼ਾਮਲ ਹਨ।ਇਸ ਸਬੰਧੀ ਕਮਿਸ਼ਨਰ ਨਵਜੋਤ ਕੌਰ ਨੇ ਦੱਸਿਆ ਕਿ ਇਨ੍ਹਾਂ ਸੜਕਾਂ ਉੱਤੇ ਪਏ ਮਲਬੇ ਅਤੇ ਕੂੜੇ ਨੂੰ ਚੁੱਕਵਾਇਆ ਜਾ ਰਿਹਾ ਹੈ। ਇਸ ਦੇ ਨਾਲ ਨਾਲ ਕੂੜਾ ਖਿਲਾਰਨ ਵਾਲਿਆਂ ਦੇ ਚਲਾਨ ਕੱਟੇ ਜਾ ਰਹੇ ਹਨ। ਕਮਿਸ਼ਨਰ ਨਵਜੋਤ ਕੌਰ ਨੇ ਸਮੂਹ ਮੁਹਾਲੀ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਸ਼ਹਿਰ ਵਿੱਚ ਸਫ਼ਾਈ ਸਬੰਧੀ ਨਗਰ ਨਿਗਮ ਦਾ ਸਹਿਯੋਗ ਕਰਨ। ਉਨ੍ਹਾਂ ਕਿਹਾ ਕਿ ਕੂੜੇ ਨੂੰ ਨਿਰਧਾਰਿਤ ਮਿਤੀ ਸੁੱਟਿਆ ਜਾਵੇ ਅਤੇ ਜਨਤਕ ਥਾਂਵਾਂ ਅਤੇ ਮੁੱਖ ਸੜਕਾਂ ਉਤੇ ਨਾ ਸੁੱਟਿਆ। ਕਮਿਸ਼ਨਰ ਨਵਜੋਤ ਕੌਰ ਨੇ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਕਿ ਗਿੱਲੇ ਤੇ ਸੁੱਕੇ ਕੂਡ਼ੇ ਨੂੰ ਵੱਖ ਵੱਖ ਰੱਖਣ ਅਤੇ ਕੂੜਾ ਇਕੱਠਾ ਕਰਨ ਆਉਣ ਵਾਲਿਆਂ ਨੂੰ ਵੱਖਰੇ ਤੌਰ ਤੇ ਹੀ ਕੂੜਾ ਦੇਣ। ਇਸੇ ਤਰ੍ਹਾਂ ਡੇਂਗੂ ਅਤੇ ਮਲੇਰੀਆ ਤੋਂ ਬਚਾਅ ਲਈ ਪਾਣੀ ਨੂੰ ਇਕੱਠਾ ਨਾ ਹੋਣ ਦੇਣ ਅਤੇ ਸਾਫ ਸਫਾਈ ਦਾ ਧਿਆਨ ਰੱਖਣ।ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਕਮਿਸ਼ਨਰ ਨਵਜੋਤ ਕੌਰ ਵੱਲੋਂ ਆਰੰਭ ਕਰਾਈ ਇਸ ਸਫਾਈ ਮੁਹਿੰਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪਿਛਲੀ ਵਾਰ ਮੁਹਾਲੀ ਨਗਰ ਨਿਗਮ ਸਫ਼ਾਈ ਸਰਵੇਖਣ ਵਿਚ ਪਹਿਲੇ 100 ਸ਼ਹਿਰਾਂ ਵਿੱਚ ਆ ਚੁੱਕਿਆ ਹੈ ਅਤੇ ਇਸ ਵਾਰ ਸ਼ਹਿਰ ਨੂੰ ਪੂਰੇ ਦੇਸ਼ ਦੇ ਪ੍ਰਮੁੱਖ ਸ਼ਹਿਰਾਂ ਵਿੱਚ ਲਿਆਉਣ ਲਈ ਨਗਰ ਨਿਗਮ ਪੂਰੀ ਤਨਦੇਹੀ ਨਾਲ ਕੰਮ ਕਰ ਰਹੀ ਹੈ।ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਨਗਰ ਨਿਗਮ ਵਲੋਂ ਮੋਹਾਲੀ ਸ਼ਹਿਰ ਵਿਚ ਕਮਿਸ਼ਨਰ ਨਵਜੋਤ ਕੌਰ ਦੀ ਅਗਵਾਈ ਹੇਠ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਗਈ ਹੈ ਅਤੇ ਉਨ੍ਹਾਂ ਸਮੂਹ ਲੋਕਾਂ ਨੂੰ ਅਪੀਲ ਕੀਤੀ ਗਈ ਇਸ ਮੁਹਿੰਮ ਨਾਲ ਜੁੜ ਕੇ ਸ਼ਹਿਰ ਦੀ ਸਫਾਈ ਵੱਲ ਧਿਆਨ ਦੇਣਾ ਚਾਹੀਦਾ ਹੈ ਤੇ ਖਾਸ ਤੌਰ ਤੇ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਨੂੰ ਫੌਰੀ ਤੌਰ ਤੇ ਬੰਦ ਕਰਨ ਦੀ ਲੋੜ ਹੈ।