ਵਾਈਸ ਪ੍ਰਿੰਸੀਪਲ ਅਮ੍ਰਿਤਪਾਲ ਕੌਰ , ਐਨਸੀਸੀ ਕੈਡਿਟ ਮਨਵੀਰ ਜੱਸੋਵਾਲ , ਯੋਗਾ ਇੰਸਟ੍ਰੈਕਟਰ ਮੁਕੇਸ਼ ਕੁਮਾਰ ਦੱਸੇ ਯੋਗਾ ਦੇ ਫਾਇਦੇ
ਮੋਹਾਲੀ(ਮਨੀਸ਼ ਸ਼ੰਕਰ)ਭਾਰਤ ਨਿਊਜ਼ਲਾਈਨ:- ਮੋਹਾਲੀ ਦੇ ਸੈਕਟਰ 71 ਵਿਚ ਪੈਰਾਗੋਨ ਸੀ ਸੇ ਸਕੂਲ ਵਿੱਚ ਅੱਜ ਇੰਟਰਨੈਸ਼ਨਲ ਯੋਗਾ ਡੇ ਮੌਕੇ ਇਕ ਵਿਸ਼ੇਸ਼ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਜਿਜ਼ ਵਿੱਚ ਮੋਹਾਲੀ ਦੇ 5 ਨਾਮਵਰ ਸਕੂਲਾਂ ਦੇ ਸੈਂਕੜੇ ਬੱਚਿਆਂ ਨੇ ਹਿਸਾ ਲਿਆ ।
ਸਵੇਰੇ 5 ਵਜੇ ਸੂਰਜ ਚੜ੍ਹਨ ਮੌਕੇ ਇਹ ਯੋਗਾ ਸਿਖਲਾਈ ਕੈਂਪ ਦੀ ਸ਼ੁਰੂਆਤ ਹੋਈ ਜਿਸ ਵਿੱਚ ਬੱਚਿਆਂ ਨੂੰ ਬਹੁਤ ਸਾਰੇ ਆਸਨ ਕਰਵਾਏ ਗਏ ਤੇ ਯੋਗਾ ਦੇ ਫਾਇਦੇ ਵੀ ਦੱਸੇ ਗਏ ਅਤੇ ਯੋਗਾ ਕਰਕੇ ਦੱਸਿਆ ਗਿਆ ਕਿ ਅਸੀਂ ਕਿਸ ਤਰਾਂ ਯੋਗਾ ਦੇ ਨਾਲ ਦਿਮਾਗੀ ਤੌਰ ਤੇ ਸਰੀਰਕ ਤੌਰ ਤੇ ਇਸ ਦਾ ਫਾਇਦਾ ਲੈ ਸਕਦੇ ਹਾਂ ਤੇ ਇਸਦਾ ਕੋਈ ਸਾਈਡ ਇਫੈਕਟ ਵੀ ਨਹੀਂ ਹੈ ।
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਨੂੰ ਯੋਗ ਗੁਰੂ ਬਣਾਉਣ ਲਈ ਬਹੁਤ ਮਿਹਨਤ ਅਤੇ ਮੁਸ਼ੱਕਤ ਕੀਤੀ ਹੈ ਜਿਜ਼ ਨਾਲ ਭਾਰਤ ਪੂਰੇ ਵਿਸ਼ਵ ਚ ਯੋਗ ਗੁਰੂ ਦੇ ਨਾਮ ਨਾਲ ਜਾਣਿਆ ਜਾਣ ਲਗਾ ਹੈ ।
ਅੱਜ ਇਸ ਯੋਗ ਸ਼ਿਵਰ ਚ ਪੈਰਾਗੋਨ ਸਕੂਲ , ਸ਼ੈਮਰੋਕ ਸਕੂਲ , ਮਾਤਾ ਸਾਹਿਬ ਕੌਰ ਸਕੂਲ ਅਤੇ ਸੰਤ ਈਸ਼ਰ ਸਿੰਘ ਸਕੂਲ ਦੇ ਲੜਕੇ ਅਤੇ ਲੜਕੀਆਂ ਨੇ ਹਿਸਾ ਲਿਆ ਅਤੇ ਯੋਗ ਦੇ ਗੁਰ ਸਿੱਖੇ ।
ਜਿਥੇ ਉਹਨਾਂ ਨੂੰ ਸੂਰਯ ਨਮਸਕਾਰ ਤੋਂ ਲੈ ਕੇ ਕਪਾਲ ਭਾਰਤੀ ਤੱਕ ਬਹੁਤ ਸਾਰੇ ਆਸਨ ਕਰਵਾਏ ਗਏ ।
ਇਸ ਮੌਕੇ ਪੈਰਾਗੋਨ ਸਕੂਲ ਦੇ ਵਾਈਸ ਪ੍ਰਿੰਸੀਪਲ ਅਮ੍ਰਿਤਪਾਲ ਕੌਰ,ਐਨਸੀਸੀ ਕੈਡਿਟ ਮਨਵੀਰ ਕੌਰ ਜੱਸੋਵਾਲ ਅਤੇ ਯੋਗਾ ਇੰਸਟ੍ਰੈਕਟਰ ਮੁਕੇਸ਼ ਕੁਮਾਰ ਨੇ ਦੱਸਿਆ ਕਿ ਯੋਗਾ ਬਹੁਤ ਹੀ ਫਾਇਦੇ ਮੰਦ ਹੈ ਤੇ ਇਸਦਾ ਕੋਈ ਵੀ ਸਾਈਡ ਇਫੈਕਟ ਨਹੀਂ ਹੁੰਦਾ ਇਸ ਨਾਲ ਸਾਨੂੰ ਆਪਣੇ ਧੇਰਿਆ ਅਤੇ ਆਪਣੇ ਸਰੀਰਿ ਨੂੰ ਵਧੀਆ ਬਣਾਉਣ ਚ ਮਦਦ ਮਿਲਦੀ ਹੈ ਉਥੇ ਹੀ ਮੈਂਟਲ ਸਟਰੈਸ ਤੋਂ ਵੀ ਛੁਟਕਾਰਾ ਮਿਲਦਾ ਹੈ ਜਿਥੇ ਛੋਟੇ ਬੱਚਿਆਂ ਨੂੰ ਪੜ੍ਹਾਈ ਲਿਖਾਈ ਚ ਵਧੀਆ ਸਫਲਤਾ ਮਿਲਦੀ ਹੈ ਉਥੇ ਹੀ ਵਡੇ ਵਿਕਤੀਆਂ ਨੂੰ ਵਧੀਆ ਜੀਵਨ ਜਾਂਚ ਚ ਮਦਦ ਮਿਲਦੀ ਹੈ ।