ਮੋਹਾਲੀ (ਮਨੀਸ਼ ਸ਼ੰਕਰ) ਭਾਰਤ ਨਿਊਜ਼ਲਾਈਨ :- ਅੱਜ ਮੋਹਾਲੀ ਦੇ ਫੇਜ਼-8 ਗੁਰਦੁਆਰਾ ਅੰਬ ਸਾਹਿਬ ਨੇੜੇ ਹੋਈ ਚੰਡੀਗੜ੍ਹ ਪੇਰੀ ਫੇਰੀਆ ਮਿਲਕ ਮੈਂਨ ਯੂਨੀਅਨ ਦੀ ਹੰਗਾਮੀ ਮੀਟਿੰਗ ਜੋ ਸਰਪ੍ਰਸਤ ਹਾਕਮ ਸਿੰਘ ਮਨਾਣਾ, ਪਰਮਜੀਤ ਸਿੰਘ, ਜਸਮੇਰ ਗਿਰੀ ਅਤੇ ਬਲਜੀਤ ਸਿੰਘ ਪ੍ਰਧਾਨ ਦੀ ਸਾਂਝੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਟ੍ਰਾਈਸਿਟੀ ਦੇ ਵੱਡੀ ਗਿਣਤੀ ਵਿੱਚ ਦੁੱਧ ਵਿਕਰੇਤਾਵਾਂ ਨੇ ਹਿੱਸਾ ਲਿਆ ਮੀਟਿੰਗ ਵਿੱਚ ਵੱਧਦੀ ਮਹਿੰਗਾਈ ਦੇ ਵਿਰੋਧ ਵਿਚ ਨਾਅਰੇਬਾਜ਼ੀ ਕੀਤੀ ਗਈ। ਤੂੜੀ ਦੀ ਕਾਲਾਬਾਜ਼ਾਰੀ ਰੋਕਣ ਸਬੰਧੀ ਅਤੇ ਪੰਜਾਬ ਦੀ ਤੂੜੀ ਪੰਜਾਬ ਵਿੱਚ ਹੀ ਰੋਕੇ ਜਾਣ ਬਾਰੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੂੰ ਅਪੀਲ ਕੀਤੀ ਕਿ ਮਹਿੰਗੀ ਹੁੰਦੀ ਜਾ ਰਹੀ ਹੈ ਅਤੇ ਡੰਗਰਾਂ ਨੂੰ ਪੇਟ ਭਾਰ ਚਾਰਾ ਨਹੀਂ ਮਿਲ ਰਿਹਾ ਹੈ ਇਸ ਕਰਕੇ ਜੋ ਤੂੜੀ ਪੰਜਾਬ ਤੋਂ ਬਾਹਰ ਜਾ ਰਹੀ ਹੈ ਨੂੰ ਰੋਕਿਆ ਜਾਵੇ ਅਤੇ ਤੂੜੀ ਦੀ ਕਾਲਾਬਾਜ਼ਾਰੀ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਅੱਜ ਦੀ ਮੀਟਿੰਗ ਵਿੱਚ ਸੁਖਵਿੰਦਰ ਸਿੰਘ ਸਤਵੀਰ ਸਿੰਘ ਗੁਰਮੁੱਖ ਸਿੰਘ ਰਵਿੰਦਰ ਸਿੰਘ ਜੈਲਾ ਸਵਰਨ ਸਿੰਘ ਤੀਰਥ ਰਾਮ ਕੁਲਬੀਰ ਸਿੰਘ ਹਿੰਮਤ ਸਿੰਘ ਗੁਰਵਿੰਦਰ ਸਿੰਘ ਨਰਿੰਦਰ ਸਿੰਘ ਪਰਮਜੀਤ ਸਿੰਘ ਅਮਰੀਕ ਸਿੰਘ ਜਗਜੀਤ ਸਿੰਘ ਜੱਗੀ ਜਗਤਾਰ ਸਿੰਘ ਪਰਵਿੰਦਰ ਸਿੰਘ ਦਵਿੰਦਰ ਸਿੰਘ ਵਿਸ਼ੇਸ਼ ਤੌਰ ਤੇ ਹਾਜਰ ਰਹੇ।

Leave a Reply

Your email address will not be published. Required fields are marked *