ਮੋਹਾਲੀ (ਮਨੀਸ਼ ਸ਼ੰਕਰ) ਭਾਰਤ ਨਿਊਜ਼ਲਾਈਨ:-ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਮੋਹਾਲੀ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਸਿੱਧੂ ਦੇ ਘਰ ਦੇ ਨਜ਼ਦੀਕ ਵਿਅਕਤੀ ਨੂੰ ਪਿਸਤੌਲ ਦੇ ਨਾਲ ਕੁਝ ਇੰਜੈਕਸ਼ਨ ਮਿਲੇ ਜਿਸ ਦੀ ਸੂਚਨਾ ਉਸ ਵੱਲੋਂ ਸੋਹਾਣਾ ਪੁਲਿਸ ਨੂੰ ਦਿੱਤੀ ਗਈ। ਮੌਕੇ ਤੇ ਭਾਰੀ ਪੁਲਿਸ ਬਲ ਪਹੁੰਚਿਆ ਅਤੇ ਸਮਾਨ ਨੂੰ ਜਦੋ ਆਪਣੇ ਕਬਜ਼ੇ ਵਿਚ ਲੈ ਕੇ ਛਾਣਬੀਣ ਸ਼ੁਰੂ ਕੀਤੀ ਗਈ ਤਾਂ ਪਤਾ ਲੱਗਿਆ ਕਿ ਇਹ ਟਾਏ ਗੰਨ ਹੈ। ਇਸ ਗੱਲ ਦੀ ਪੁਸ਼ਟੀ ਐਸਐਚਓ ਸੋਹਾਣਾ ਗੁਰਜੀਤ ਸਿੰਘ ਵੱਲੋਂ ਕੀਤੀ ਗਈ ਹੈ ਕਿ ਇਹ ਟਾਏ ਗੰਨ ਹੈ ਨਾ ਕਿ ਕੋਈ ਪਿਸਤੌਲ।