
ਮੋਹਾਲੀ(ਮਨੀਸ਼ ਸ਼ੰਕਰ) ਭਾਰਤ ਨਿਊਜ਼ਲਾਈਨ:-ਅੱਜ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਇੰਸਪੈਕਟਰ ਗੁਰਜੀਤ ਸਿੰਘ ਐਸ ਐਚ ਓ ਥਾਣਾ ਸੋਹਾਣਾ ਨੇ ਦੱਸਿਆ ਕਿ ਬੀਤੀ ਰਾਤ ਟੀਡੀਆਇ ਸਿਟੀ ਦੇ ਐਕਮੇ ਫਲੋਰ ਸੈਕਟਰ 110 ਵਿਖੇ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਹਵਾਈ ਫਾਇਰ ਕੀਤੇ ਗਏ ਸਨ ਜਿਸ ਦੀ ਸੂਚਨਾ ਮਿਲਦੇ ਹੀ ਸੋਹਾਣਾ ਪੁਲਿਸ ਹਰਕਤ ਵਿਚ ਆਈ ਅਤੇ ਸਿਟੀ-2 ਦੇ ਡੀ ਐਸ ਪੀ ਸੁਖਜੀਤ ਸਿੰਘ ਵਿਰਕ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੌ ਦੇ ਕਰੀਬ ਪੁਲਿਸ ਕਰਮਚਾਰੀਆਂ ਸਮੇਤ ਇਹ ਆਰ ਪੀ ਦੀਆਂ ਦੋ ਕੰਪਨੀਆਂ ਨੂੰ ਨਾਲ ਲੈ ਕੇ ਅੱਜ ਸਵੇਰੇ ਤੜਕਸਾਰ ਉਕਤ ਸੁਸਾਇਟੀ ਵਿਚ ਸਰਚ ਅਭਿਆਨ ਚਲਾਇਆ ਗਿਆ ਕੀ ਇਸ ਦੌਰਾਨ ਕੁਝ ਕਰਾਏਦਾਰ ਬਿਨਾਂ ਪੁਲਿਸ ਵੈਰੀਫਿਕੇਸ਼ਨ ਤੋਂ ਸੁਸਾਇਟੀ ਵਿੱਚ ਰਹਿੰਦੇ ਪਾਏ ਗਏ ਜਿਨ੍ਹਾਂ ਵਿੱਚ ਮਕਾਨ ਮਾਲਕਾਂ ਦੇ ਖਿਲਾਫ਼ ਮੈਜਿਸਟਰੇਟ ਦੇ ਹੁਕਮਾਂ ਦੀ ਉਲੰਘਣਾ ਕਰਨ ਸਬੰਧੀ ਸੰਬੰਧੀ ਤਿੰਨ ਮਕਾਨ ਮਾਲਕਾਂ ਦੇ ਖਿਲਾਫ ਧਾਰਾ 188 ਦੇ ਤਹਿਤ ਮੁਕਦਮੇ ਦਰਜ ਕੀਤੇ ਗਏ ਅਤੇ 200 ਦੇ ਕਰੀਬ ਮਕਾਨ ਮਾਲਕਾਂ ਨੂੰ ਨੋਟਿਸ ਵੀ ਜਾਰੀ ਕੀਤੇ ਅਤੇ ਬਿਨਾਂ ਕਾਲਜਾ ਦੇ ਤਿੰਨ ਮੋਟਰਸਾਇਕਲ ਪਾਊਂਡ ਅਤੇ ਇੱਕ ਫੋਰਚੂਨਰ ਕਾਰ ਦਾ ਚਲਾਨ ਵੀ ਕੱਟਿਆ ਗਿਆ। ਇਸੇ ਦੌਰਾਨ ਹਵਾਈ ਫਾਇਰ ਕਰਨ ਵਾਲੇ ਵਿਅਕਤੀ ਨੂੰ ਵੀ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ ਜਿਸ ਤੋਂ ਲਸੰਸੀ 32 ਬੋਰ ਦਾ ਰਿਵਾਲਵਰ ਅਤੇ ਚੱਲਿਆ ਹੋਇਆ ਕਾਰਤੂਸ ਵੀ ਬਰਾਮਦ ਕਰ ਲਿਆ ਗਿਆ ਹੈ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਦੀ ਪਹਿਚਾਣ ਸਾਹਿਲ ਵਰਮਾ ਵਾਸੀ ਕੁਰਾਲੀ ਦੇ ਰੂਪ ਵਿਚ ਹੋਈ ਹੈ। ਪੁੱਛ ਗਿੱਛ ਦੌਰਾਨ ਆਰੋਪੀ ਨੇ ਦੱਸਿਆ ਕਿ ਉਹ ਪੇਸ਼ੇ ਤੋਂ ਇੱਕ ਜਿੰਮ ਟ੍ਰੇਨਰ ਹੈ ਅਤੇ ਬਲੌਂਗੀ ਦੇ ਜੀਮ ਵਿਚ ਨੌਕਰੀ ਕਰਦਾ ਹੈ। ਅੱਗੇ ਉਸ ਨੇ ਦੱਸਿਆ ਕਿ ਬੀਤੀ ਰਾਤ ਉਹ ਟੀ ਡੀ ਐਸ ਪੀ ਵਿੱਚ ਘੁੰਮਣ ਲਈ ਆਇਆ ਸੀ ਅਤੇ ਸ਼ੌਕੀਆ ਤੌਰ ਤੇ ਰੱਖੇ ਹੋਏ ਆਪਣੇ ਹਥਿਆਰ ਨਾਲ ਹਵਾਈ ਫਾਇਰ ਕਰ ਦਿੱਤਾ।