ਭਾਰਤ ਨਿਊਜ਼ਲਾਈਨ ਬਿਊਰੋ:- ਸਾਬਕਾ ਕਾਂਗਰਸੀ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਵਿਜੀਲੈਂਸ ਬਿਓਰੋ ਨੇ ਅੱਜ ਤੜਕਸਾਰ 3 ਵਜੇ ਹਿਰਾਸਤ ‘ਚ ਲੈ ਲਿਆ ਹੈ। ਧਰਮਸੋਤ ਨੂੰ ਅੱਜ ਅਮਲੋਹ ਜਿਲ੍ਹਾ ਫਤਿਹਗੜ੍ਹ ਸਾਹਿਬ ਤੋਂ ਗ੍ਰਿਫਤਾਰ ਕੀਤਾ ਹੈ।ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵਿੱਚ ਜੰਗਲਾਤ ਮੰਤਰੀ ਰਹੇ ਧਰਮਸੋਤ ਉੱਪਰ ਦਰਖਤਾਂ ਦੀ ਨਜ਼ਾਇਜ਼ ਕਟਾਈ ਦਾ ਦੋਸ਼ ਸੀ।ਉੱਧਰ ਅੱਜ ਰਾਹੁਲ ਗਾਂਧੀ ਤੇ ਪ੍ਰਿਅੰਕਾ ਗਾਂਧੀ ਨੇ ਸਿੱਧੂ ਮੂਸੇਵਾਲੇ ਦੇ ਘਰ ਪਰਿਵਾਰ ਨਾਲ ਦੁੱਖ ਪ੍ਰਗਟ ਕਰਨ ਆਉਣਾ ਹੈ ਉਨ੍ਹਾਂ ਦੀ ਆਮਦ ਤੋਂ ਪਹਿਲਾਂ ਹੀ ਪੰਜਾਬ ਵਿਜੀਲੈਂਸ ਬਿਊਰੋ ਨੇ ਧਰਮਸੋਤ ਨੂੰ ਗ੍ਰਿਫਤਾਰ ਕਰ ਲਿਆ ਹੈ।ਸਾਧੂ ਸਿੰਘ ਧਰਮਸੋਤ ਉਨ੍ਹਾਂ ਮੰਤਰੀਆਂ ‘ਚ ਸ਼ਾਮਲ ਸਨ ਜਿਨ੍ਹਾਂ ਨੂੰ ਚੰਨੀ ਸਰਕਾਰ ਵਿੱਚ ਥਾਂ ਨਹੀਂ ਸੀ ਮਿਲੀ। ਪਤਾ ਲੱਗਾ ਹੈ ਕਿ ਕੁਝ ਦਿਨ ਪਹਿਲਾਂ ਮੋਹਾਲੀ ਵਿਜੀਲੈਂਸ ਬਿਊਰੋ ਵੱਲੋਂ ਜੰਗਲਾਤ ਵਿਭਾਗ ਦਾ ਇੱਕ ਡੀ ਐਫ ਓ ਤੇ ਠੇਕੇਦਾਰ ਗ੍ਰਿਫਤਾਰ ਕੀਤਾ ਗਿਆ ਸੀ ਜਿਨ੍ਹਾਂ ਦੀ ਪੁੱਛ ਪੜਤਾਲ ‘ਚੋਂ ਇਹ ਗੱਲ ਸਾਹਮਣੇ ਆਈ ਹੈ ਕਿ ਧਰਮਸੋਤ ਕਟਵਾਏ ਗਏ ਦਰਖ਼ਤ ਦਾ 500 ਰੁਪਿਆ ਤੇ ਨਵੇਂ ਲਾਏ ਦਰਖਤ ਦੇ ਵੀ ਪੈਸੇ ਲੈਂਦਾ ਸੀ।ਧਰਮਸੋਤ ਉੱਪਰ ਗਰੀਬ ਵਿਦਿਆਰਥੀਆਂ ਦੇ ਵਜ਼ੀਫੇ ਦਾ ਪੈਸਾ ਖਾਣ ਦੇ ਵੀ ਦੋਸ਼ ਲੱਗੇ ਸਨ। ਧਰਮਸੋਤ ਉੱਤੇ ਇਹ ਗੰਭੀਰ ਦੋਸ਼ ਵਿਭਾਗ ਦੇ ਇੱਕ ਉੱਚ ਅਧਿਕਾਰੀ ਨੇ ਵੀ ਆਪਣੀ ਜਾਂਚ ਰਿਪੋਰਟ ‘ਚ ਆਰੋਪ ਲਾਏ ਸਨ ਕਿ ਉਨ੍ਹਾਂ ਨੇ ਪੋਸਟ ਮੈਟ੍ਰਿਕ ਸ਼ਕਾਲਰਸ਼ਿਪ ਦਾ ਪੈਸਾ ਕੁਝ ਨਿੱਜੀ ਯੂਨੀਵਰਸਿਟੀਆਂ ਤੇ ਕਾਲਜਾਂ ਨਾਲ ਰਲ ਕੇ ਹੜੱਪ ਲਿਆ ਸੀ।

Leave a Reply

Your email address will not be published. Required fields are marked *