ਮੋਹਾਲੀ (ਮਨੀਸ਼ ਸ਼ੰਕਰ) ਭਾਰਤ ਨਿਊਜ਼ਲਾਈਨ:-ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਸੂਬੇ ਦੀ ਕਾਨੂੰਨ ਵਿਵਸਥਾ ਇਸ ਕਦਰ ਚਰਮਰਾਈ ਹੋਈ ਹੈ ਕਿ ਆਏ ਦਿਨ ਸੂਬੇ ਵਿੱਚ ਗੈਂਗਵਾਰਾਂ ਲੁੱਟਾਂ-ਖੋਹਾਂ ਅਤੇ ਕਤਲ ਵਰਗਿਆਂ ਵਾਰਦਾਤਾਂ ਦੀ ਸੁਰਖੀਆਂ ਨਾਲ ਅਖ਼ਬਾਰ ਅਤੇ ਚੈਨਲ ਭਰੇ ਹੋਏ ਹੁੰਦੇ ਹਨ।ਬਿਤੀ ਰਾਤ ਖਰੜ ਤੋਂ ਲਾਂਡਰਾਂ ਮੁੱਖ ਸੜਕ ਤੇ ਪ੍ਰਵਿਨ ਜਵੈਲਰ ਨਾਂ ਦੀ ਦੁਕਾਨ ਤੋਂ ਕੱਲ੍ਹ ਰਾਤ 9.30 ਦੇ ਕਰੀਬ 2.5 ਕਿਲੋ ਸੋਨਾ 10 ਕਿਲੋ ਚਾਂਦੀ ਅਤੇ ਕੈਸ਼ ਤਿੰਨ ਬੈਂਗ ਲੁੱਟਣ ਦੀ ਘਟਨਾ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਅਨੁਸਾਰ ਪ੍ਰਵੀਨ ਕੁਮਾਰ ਖਰੜ ਦੇ ਰਹਿਣ ਵਾਲਾ ਹੈ ਅਤੇ ਉਹਨਾਂ ਦੀ ਪ੍ਰਵੀਨ ਜਵੈਲਰ ਨਾਮ ਤੋਂ ਲਾਂਡਰਾਂ ਰੋੜ ਤੇ ਦੁਕਾਨ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਰਾਤ ਪ੍ਰਵੀਨ ਕੁਮਾਰ ਹਰ ਰੋਜ਼ ਦੀ ਤਰ੍ਹਾਂ ਰਾਤ ਨੂੰ ਦੁਕਾਨ ਬੰਦ ਕਰ ਕੇ ਸੋਨਾ ਚਾਂਦੀ ਅਤੇ ਨਗਦੀ ਨਾਲ ਭਰੇ ਹੋਏ ਬੈਂਗ ਆਪਣੀ ਗੱਡੀ ਵਿੱਚ ਰੱਖ ਰਿਹਾ ਸੀ ਜਦੋਂ ਉਹ ਕਾਰ ਦੀ ਡਿੱਕੀ ਖੁੱਲੀ ਛੱਡ ਕੇ ਕੁੱਝ ਲੈਣ ਲਈ ਦੁਬਾਰਾ ਦੁਕਾਨ ਵਿਚ ਗਿਆ ਤਾਂ ਘਾਤ ਲਗਾ ਕੇ ਬੈਠੇ ਨਕਾਬਪੋਸ਼ ਲੁਟੇਰਿਆਂ ਵੱਲੋਂ ਗੱਡੀ ਦੀ ਖੁਲੀ ਡਿੱਗੀ ਵਿੱਚੋਂ ਤਿੰਨ ਬੈਗ ਲੁੱਟ ਲਏ। ਲੁਟੇਰਿਆਂ ਦੇ ਹੱਥਾਂ ਵਿਚ ਹਥਿਆਰ ਸਨ। ਪ੍ਰਵੀਨ ਨੇ ਦੱਸਿਆ ਕੇ ਜਦੋਂ ਲੁਟੇਰਿਆਂ ਨੂੰ ਬੈਗ ਚੁੱਕ ਕੇ ਭੱਜਦੇ ਹੋਏ ਦੇਖਿਆ ਤਾਂ ਉਹ ਦੁਕਾਨ ਵਿਚੋਂ ਬਾਹਰ ਨਿਕਲ ਰੋਲਾ ਪਾਇਆ ਤੇ ਉਨ੍ਹਾਂ ਮਗਰ ਭੱਜਿਆ ਤਾਂ ਲੁਟੇਰਿਆਂ ਨੇ ਉਸ ਦੀਆਂ ਅੱਖਾਂ ਵਿੱਚ ਮਿਰਚਾਂ ਪਾ ਦਿੱਤੀਆਂ।ਜਿਸ ਕਾਰਨ ਉਹ ਉਥੇ ਹੀ ਗਿਰ ਗਿਆ ਅਤੇ ਘਟਨਾ ਦਾ ਹਗਾਮਾ ਸੁਨ ਕੇ ਉਸ ਦੀ ਪਤਨੀ ਮੇਨਕਾ ਨੇ ਲੁਟੇਰਿਆਂ ਦਾ ਪਿੱਛਾ ਕੀਤਾ ਤਾਂ ਉਨ੍ਹਾਂ ਵਿਚੋਂ ਇਕ ਲੁਟੇਰੇ ਨੇ ਹਵਾਈ ਫਾਇਰ ਕਰ ਦਿੱਤਾ ਅਤੇ ਸਾਰੇ ਲੁਟੇਰੇ ਭੱਜਣ ਵਿਚ ਕਾਮਯਾਬ ਰਹੇ। ਜਦੋਂ ਲੁੱਟ ਦੀ ਘਟਨਾ ਸਬੰਧੀ ਪਰਵੀਨ ਕੁਮਾਰ ਕੋਲੋਂ ਜਾਣਕਾਰੀ ਲੈਣੀ ਚਾਹੀ ਤਾਂ ਉਹਨਾਂ ਵੱਲੋਂ ਕਿਹਾ ਗਿਆ ਕਿ ਉਹ ਆਪਣੇ ਸੀਏ ਤੋਂ ਪੁੱਛ ਕੇ ਦੱਸਣਗੇ ਕਿ ਕੁੱਲ ਕਿੰਨਾ ਸਾਮਾਨ ਲੁੱਟਿਆ ਗਿਆ ਹੈ। ਪੁਲਿਸ ਅਧਿਕਾਰੀਆਂ ਨਾਲ ਜਦੋਂ ਇਸ ਘਟਨਾ ਸਬੰਧੀ ਗੱਲ ਕੀਤੀ ਗਈ ਤਾਂ ਉਨ੍ਹਾਂ ਵੱਲੋਂ ਕਿਹਾ ਗਿਆ ਕਿ ਅਪਰਾਧੀਆਂ ਦੀ ਭਾਲ ਵਿਚ ਛਾਪੇਮਾਰੀ ਜਾਰੀ ਹੈ ਜਲਦੀ ਹੀ ਕੇਸ ਨੂੰ ਹੱਲ ਕਰ ਲਿਆ ਜਾਵੇਗਾ।